Follow us

11/05/2026 7:27 am

Search
Close this search box.
Home » News In Punjabi » ਚੰਡੀਗੜ੍ਹ » ਦੁਰਾਲੀ ਵਿੱਚ ਅਕਾਲੀ ਦਲ ਦੀ ਮੀਟਿੰਗ, ਲੋਕਾਂ ਨੇ ਦਿੱਤਾ ਪੂਰਾ ਸਮਰਥਨ—2027 ਚੋਣਾਂ ਲਈ ਰਣਨੀਤੀ ‘ਤੇ ਚਰਚਾ

ਦੁਰਾਲੀ ਵਿੱਚ ਅਕਾਲੀ ਦਲ ਦੀ ਮੀਟਿੰਗ, ਲੋਕਾਂ ਨੇ ਦਿੱਤਾ ਪੂਰਾ ਸਮਰਥਨ—2027 ਚੋਣਾਂ ਲਈ ਰਣਨੀਤੀ ‘ਤੇ ਚਰਚਾ

ਦੁਰਾਲੀ ਵਿੱਚ ਅਕਾਲੀ ਦਲ ਦੀ ਮੀਟਿੰਗ, ਲੋਕਾਂ ਨੇ ਦਿੱਤਾ ਪੂਰਾ ਸਮਰਥਨ—2027 ਚੋਣਾਂ ਲਈ ਰਣਨੀਤੀ ‘ਤੇ ਚਰਚਾ

ਮੁਹਾਲੀ, 12 ਅਪ੍ਰੈਲ:
ਪਿੰਡ ਦੁਰਾਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਕ ਮਹੱਤਵਪੂਰਨ ਬੈਠਕ ਦੌਰਾਨ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ 2027 ਦੀਆਂ ਚੋਣਾਂ ਲਈ ਰਣਨੀਤੀ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਅਕਾਲੀ ਸਰਕਾਰ ਦੌਰਾਨ ਹੋਏ ਵਿਕਾਸ ਕਾਰਜਾਂ ਨੂੰ ਅੱਗੇ ਵਧਾਇਆ ਜਾਵੇਗਾ।

ਬੈਠਕ ਦੌਰਾਨ ਪਿੰਡ ਵਾਸੀਆਂ ਨੇ ਭਰੋਸਾ ਦਿੱਤਾ ਕਿ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਨੂੰ ਮੌਜੂਦਾ ਹਾਲਾਤਾਂ ਵਿੱਚੋਂ ਬਾਹਰ ਕੱਢ ਸਕਦੀ ਹੈ। ਉਨ੍ਹਾਂ ਕਿਹਾ, “ਪਿੰਡ ਦੁਰਾਲੀ ਦਾ ਬੱਚਾ-ਬੱਚਾ ਅਕਾਲੀ ਦਲ ਦੀ ਜਿੱਤ ਲਈ ਦਿਨ-ਰਾਤ ਮਿਹਨਤ ਕਰੇਗਾ।”

ਮੁਹਤਬਰ ਪਤਵੰਤਿਆਂ ਨੇ ਪਿੰਡ ਅਤੇ ਹਲਕੇ ਦੀਆਂ ਮੁੱਖ ਸਮੱਸਿਆਵਾਂ ਵੀ ਉੱਠਾਈਆਂ। ਇਸ ‘ਤੇ ਆਗੂਆਂ ਨੇ ਭਰੋਸਾ ਦਿਵਾਇਆ, “ਸਰਕਾਰ ਬਣਨ ਉਪਰੰਤ ਹਲਕੇ ਦੇ ਹਰ ਮੁੱਦੇ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਕੇ ਮੁਹਾਲੀ ਨੂੰ ਪੰਜਾਬ ਵਿੱਚ ਨੰਬਰ ਇਕ ਬਣਾਇਆ ਜਾਵੇਗਾ।”

ਉਨ੍ਹਾਂ ਕਿਹਾ ਕਿ ਨਵੇਂ ਵਿਕਸਤ ਹੋ ਰਹੇ ਇਲਾਕਿਆਂ ਵਿੱਚ ਸੜਕਾਂ, ਸੀਵਰੇਜ, ਬਿਜਲੀ, ਪੀਣਯੋਗ ਪਾਣੀ ਅਤੇ ਸੁਰੱਖਿਆ ਵਰਗੀਆਂ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕੀਤਾ ਜਾਵੇਗਾ। ਨਾਲ ਹੀ ਸਫਾਈ ਪ੍ਰਬੰਧ, ਸੜਕਾਂ ਕੰਢੇ ਹਰਿਆਲੀ ਅਤੇ ਸਟਰੀਟ ਲਾਈਟਾਂ ਦੇ ਸੁਧਾਰ ‘ਤੇ ਵੀ ਖਾਸ ਧਿਆਨ ਦਿੱਤਾ ਜਾਵੇਗਾ।

ਆਗੂਆਂ ਨੇ ਦਾਅਵਾ ਕੀਤਾ, “ਅਕਾਲੀ ਸਰਕਾਰ ਦੇ ਬਾਅਦ ਮੁਹਾਲੀ ਦਾ ਵਿਕਾਸ ਰੁਕ ਗਿਆ ਹੈ। ਸਾਡੀ ਸਰਕਾਰ ਮੁੜ ਆਉਣ ‘ਤੇ ਨਵੇਂ ਇੰਸਟੀਚਿਊਟ ਅਤੇ ਹਸਪਤਾਲ ਖੋਲ੍ਹ ਕੇ ਆਈਟੀ ਸੈਕਟਰ ਨੂੰ ਮਜ਼ਬੂਤ ਕਰੇਗੀ ਅਤੇ ਮੁਹਾਲੀ ਨੂੰ ਵੱਡਾ ਰੁਜ਼ਗਾਰ ਕੇਂਦਰ ਅਤੇ ਆਈਟੀ ਹੱਬ ਬਣਾਇਆ ਜਾਵੇਗਾ।”

ਇਸ ਮੌਕੇ ਦਿਲਬਾਗ ਸਿੰਘ, ਸੋਹਨ ਸਿੰਘ, ਗੁਰਨਾਮ ਸਿੰਘ, ਗੁਰਪ੍ਰੀਤ ਸਿੰਘ, ਸੋਹਨ ਸਿੰਘ ਨੰਬਰਦਾਰ, ਬਹਾਦਰ ਸਿੰਘ ਨੰਬਰਦਾਰ, ਬਲਬੀਰ ਸਿੰਘ ਨੰਬਰਦਾਰ, ਮਲਕੀਤ ਸਿੰਘ ਸਰਪੰਚ, ਗੁਰਪ੍ਰੀਤ ਸਿੰਘ (ਮਨੋਲੀ ਸਰਕਲ ਪ੍ਰਧਾਨ) ਅਤੇ ਕਰਮਜੀਤ ਸਿੰਘ ਨੰਬਰਦਾਰ ਮੋਲੀਬੈਦਵਾਣ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

dawn punjab
Author: dawn punjab

Leave a Comment

RELATED LATEST NEWS

Top Headlines

Live Cricket

Rashifal