Follow us

05/11/2024 9:01 am

Search
Close this search box.
Home » News In Punjabi » ਚੰਡੀਗੜ੍ਹ » ਫੈਮਿਲੀ ਟਰਾਂਸਫਰ ਵਿੱਚ ਕੌਂਸਲਰ ਦੀ ਤਸਦੀਕ ਦੇ ਤੁਗਲਕੀ ਕਾਨੂੰਨ ਨੂੰ ਦੂਰ ਕਰਵਾਏ ਪ੍ਰਸ਼ਾਸਨ : ਕੁਲਜੀਤ ਸਿੰਘ ਬੇਦੀ

ਫੈਮਿਲੀ ਟਰਾਂਸਫਰ ਵਿੱਚ ਕੌਂਸਲਰ ਦੀ ਤਸਦੀਕ ਦੇ ਤੁਗਲਕੀ ਕਾਨੂੰਨ ਨੂੰ ਦੂਰ ਕਰਵਾਏ ਪ੍ਰਸ਼ਾਸਨ : ਕੁਲਜੀਤ ਸਿੰਘ ਬੇਦੀ

ਲੋਕਾਂ ਨੂੰ ਫਾਇਦਾ ਦੇਣ ਦੀ ਥਾਂ ਪਰੇਸ਼ਾਨ  ਕਰਦੇ ਹਨ ਸਾਲਾਂ ਪੁਰਾਣੇ ਕਾਨੂੰਨ : ਡਿਪਟੀ ਮੇਅਰ

ਡਿਪਟੀ ਕਮਿਸ਼ਨਰ ਅਤੇ ਗਮਾਡਾ ਦੇ ਮੁੱਖ ਪ੍ਰਸ਼ਾਸਨ ਨੂੰ ਲਿਖਿਆ ਪੱਤਰ

ਮੋਹਾਲੀ : ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਡਿਪਟੀ ਕਮਿਸ਼ਨਰ ਅਤੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਵਰ੍ਹਿਆਂ ਪੁਰਾਣੇ ਕਾਨੂੰਨ ਜੋ ਲੋਕਾਂ ਲਈ ਫਾਇਦੇਮੰਦ ਘੱਟ ਅਤੇ ਨੁਕਸਾਨ ਜ਼ਿਆਦਾ ਪਹੁੰਚਾਉਂਦੇ ਹਨ, ਨੂੰ ਖਤਮ ਕੀਤਾ ਜਾਵੇ ਅਤੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।

ਉਹਨਾਂ ਕਿਹਾ ਕਿ ਗਮਾਡਾ ਦਾ ਅਜਿਹਾ ਹੀ ਇੱਕ ਵਿਅਰਥ ਜਿਹਾ ਕਾਨੂੰਨ ਫੈਮਿਲ ਟਰਾਂਸਫਰ ਦੇ ਬਾਰੇ ਹੈ ਜਿਸ ਵਿੱਚ ਫੈਮਿਲੀ ਟਰੀ ਨੂੰ ਤਸਦੀਕ ਕਰਨ ਵਾਸਤੇ ਨਗਰ ਨਿਗਮ ਦੇ ਕੌਂਸਲਰ ਦੇ ਦਸਤਖ਼ਤ ਜਰੂਰੀ ਕੀਤੇ ਗਏ ਹਨ। ਉਹਨਾਂ ਕਿਹਾ ਕਿ ਇਸ ਨਾਲ ਬਿਨਾਂ ਮਤਲਬ ਦਾ ਭੰਬਲ ਭੂਸਾ ਪੈਦਾ ਹੁੰਦਾ ਹੈ ਅਤੇ ਲੋਕ ਹੈਰਾਨ ਪਰੇਸ਼ਾਨ ਹੁੰਦੇ ਹਨ, ਦਫਤਰਾਂ ਦੇ ਧੱਕੇ ਖਾਂਦੇ ਰਹਿੰਦੇ ਹਨ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ।

ਇਹ ਹੈ ਮਾਮਲਾ

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਜਦੋਂ ਕਿਸੇ ਵਿਅਕਤੀ ਨੇ ਆਪਣੀ ਜਾਇਦਾਦ ਆਪਣੇ ਹੀ ਪਰਿਵਾਰ ਦੇ ਕਿਸੇ ਮੈਂਬਰ ਦੇ ਨਾਂ ਤੇ ਟ੍ਰਾਂਸਫਰ ਕਰਨੀ ਹੁੰਦੀ ਹੈ, ਤਾਂ ਉਸ ਦੇ ਪਰਿਵਾਰ ਵਿਚਲੇ ਮੈਂਬਰਾਂ ਦੀ ਇੱਕ ਫੈਮਿਲੀ ਟਰੀ ਬਣਾਈ ਜਾਂਦੀ ਹੈ। ਉਹਨਾਂ ਕਿਹਾ ਕਿ ਇਸ ਫੈਮਿਲੀ ਟਰੀ ਦੀ ਤਸਦੀਕ ਮਿਉਂਸਪਲ ਕੌਂਸਲਰ ਤੋਂ ਕਰਵਾਉਣੀ ਲਾਜ਼ਮੀ ਹੈ।

ਉਹਨਾਂ ਕਿਹਾ ਕਿ ਮੋਹਾਲੀ ਬਹੁਤ ਜਿਆਦਾ ਵਿਸਤਾਰ ਕਰ ਚੁੱਕਿਆ ਹੈ ਅਤੇ ਇਸ ਵਿੱਚ ਬਹੁਤ ਵੱਡਾ ਖੇਤਰ ਅਜਿਹਾ ਹੈ ਜਿਸ ਵਿੱਚ ਕੋਈ ਕੌਂਸਲਰ ਹੀ ਨਹੀਂ ਚੁਣਿਆ ਗਿਆ ਅਤੇ ਇਹ ਖੇਤਰ ਗਮਾਡਾ ਦੇ ਅਧੀਨ ਹੈ ਜਾਂ ਵੱਖ-ਵੱਖ ਪ੍ਰਾਈਵੇਟ ਕਾਲੋਨਾਈਜ਼ਰਾਂ ਦੇ ਅਧੀਨ ਹੈ। ਉਹਨਾਂ ਕਿਹਾ ਕਿ ਇਹਨਾਂ ਇਲਾਕਿਆਂ ਦੇ ਲੋਕ ਸਿਰਫ ਧੱਕੇ ਖਾਂਦੇ ਰਹਿੰਦੇ ਹਨ ਅਤੇ ਵਿਭਾਗ ਦੇ ਕਰਮਚਾਰੀਆਂ ਦੇ ਅਧਿਕਾਰੀ ਇਹਨਾਂ ਦੀ ਇੱਕ ਨਹੀਂ ਸੁਣਦੇ।

ਉਹਨਾਂ ਕਿਹਾ ਕਿ ਦੂਜੇ ਪਾਸੇ ਮਿਉਂਸਪਲ ਕੌਂਸਲਰ ਵੀ ਆਪੋ ਆਪਣੇ ਵਾਰਡਾਂ ਵਿੱਚ ਪਰਿਵਾਰਾਂ ਬਾਰੇ ਬਹੁਤਾ ਨਹੀਂ ਜਾਣਦੇ ਹੁੰਦੇ ਅਤੇ ਉਹ ਵੀ ਕਿਸੇ ਕਾਨੂੰਨੀ ਪਚੜੇ ਵਿੱਚ ਫਸਣਾ ਨਹੀਂ ਚਾਹੁੰਦੇ। ਫਿਰ ਵੀ ਕੌਂਸਲਰ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਜਿੰਮੇਵਾਰੀ ਨਿਭਾ ਵੀ ਦਿੰਦੇ ਹਨ ਪਰ ਜਿੱਥੇ ਕੌਂਸਲਰ ਹੀ ਨਹੀਂ ਚੁਣਿਆ ਹੋਇਆ, ਉਥੋਂ ਦੇ ਲੋਕ ਕੀ ਕਰਨ।

ਉਹਨਾਂ ਕਿਹਾ ਕਿ ਵੈਸੇ ਵੀ ਫੈਮਿਲੀ ਟਰਾਂਸਫਰ ਵੇਲੇ ਲੋਕ ਆਪਣੇ ਹਲਫਨਾਮੇ ਵੀ ਦਿੰਦੇ ਹਨ ਅਤੇ ਗਮਾਡਾ ਦੇ ਹੋਰ ਸਾਰੇ ਦਸਤਾਵੇਜ਼ ਪੂਰੇ ਵੀ ਕਰਦੇ ਹਨ ਤਾਂ ਫਿਰ ਮਿਉਂਸਪਲ ਕੌਂਸਲਰ ਦਾ ਰੋਲ ਵਿੱਚ ਕਿਉਂ ਰੱਖਿਆ ਗਿਆ ਹੈ ਜਿਸ ਦੀ ਕੋਈ ਲੋੜ ਹੀ ਨਹੀਂ।

ਉਹਨਾਂ ਕਿਹਾ ਕਿ ਇਹ ਸਿਰਫ ਮੋਹਾਲੀ ਦੀ ਗੱਲ ਨਹੀਂ ਹੈ ਸਗੋਂ ਪੂਰੇ ਪੰਜਾਬ ਵਿੱਚ ਹੀ ਅਜਿਹਾ ਹੁੰਦਾ ਹੈ ਅਤੇ ਲੋਕ ਬਿਨਾਂ ਵਜ੍ਹਾ ਸਿਰਫ ਹੈਰਾਨ ਅਤੇ ਪਰੇਸ਼ਾਨ ਹੁੰਦੇ ਹਨ। ਉਹਨਾਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਲੋਕਾਂ ਨੂੰ ਘਰ ਵਿੱਚ ਸਹੂਲਤ ਦੇਣ ਦੇ ਦਾਅਵੇ ਕਰਦੀ ਹੈ ਤੇ ਦੂਜੇ ਪਾਸੇ ਇਸ ਤਰੀਕੇ ਨਾਲ ਲੋਕਾਂ ਨੂੰ ਖੱਜਲ ਖਵਾਰ ਕੀਤਾ ਜਾਂਦਾ ਹੈ।

ਉਹਨਾਂ ਡਿਪਟੀ ਕਮਿਸ਼ਨਰ ਨੂੰ ਬੇਨਤੀ ਕੀਤੀ ਕਿ ਫੌਰੀ ਤੌਰ ਤੇ ਕਾਰਵਾਈ ਕਰਦੇ ਹੋਏ ਉਹ ਗਮਾਡਾ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਇਸ ਮਸਲੇ ਦਾ ਹੱਲ ਕਰਵਾਉਣ ਅਤੇ ਵਰਿਆ ਪੁਰਾਣੇ ਬਣੇ ਹੋਏ ਇਸ ਫਜ਼ੂਲ ਕਾਨੂੰਨ ਨੂੰ ਖਤਮ ਕਰਵਾਉਣ ਤਾਂ ਜੋ ਲੋਕਾਂ ਨੂੰ ਆਪਣੇ ਹੀ ਪਰਿਵਾਰਿਕ ਮੈਂਬਰਾਂ ਨੂੰ ਆਪਣੀ ਹੀ ਜਦਾਦ ਟਰਾਂਸਫਰ ਕਰਨ ਵਿੱਚ ਰਾਹਤ ਹਾਸਲ ਹੋ ਸਕੇ।

dawn punjab
Author: dawn punjab

Leave a Comment

RELATED LATEST NEWS

Top Headlines

Live Cricket

Rashifal