ਵਿਦਿਆਰਥੀਆਂ ਦੇ ਭਵਿੱਖ ਨਾਲ ਨਹੀਂ ਹੋਣ ਦੇਵਾਂਗਾ ਖਿਲਵਾੜ -ਕੁਲਵੰਤ ਸਿੰਘ
ਸਬੰਧਤ ਮੰਤਰੀ ਬਲਜੀਤ ਕੌਰ ‘ਤੋਂ ਜਾਰੀ ਬਕਾਏ ਅਤੇ ਪੈਂਡਿੰਗ ਬਕਾਏ ‘ਤੇ ਮੰਗਿਆ ਸਪਸ਼ੱਟੀਕਰਨ
ਮੋਹਾਲੀ: ਅੱਜ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਦੂਸਰੇ ਦਿਨ ਮੁਹਾਲੀ ‘ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ
ਦਲਿਤ ਵਿਦਿਆਰਥੀਆਂ ਨਾਲ ਜੁੜੇ ਸਕਾਲਰਸ਼ਿਪ ਦਾ ਮੁੱਦਾ ਚੁੱਕਿਆ ਗਿਆ। ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸਭਾ ਵਿੱਚ ਦਲਿਤ ਵਿਦਿਆਥੀਆਂ ਦੇ ਹੱਕਾਂ ‘ਚ ਪਿਛਲੇ ਸਾਲਾਂ ਦੌਰਾਨ ਪਏ ਡਾਕੇ ਤੇ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਅੱਜ ਲੱਖਾਂ ਦਲਿਤ ਬੱਚਿਆਂ ਦਾ ਭਵਿੱਖ ਦਾਅ ਤੇ ਲੱਗਾ ਹੋਇਆ ਹੈ, ਅਜਿਹੇ ਵਿੱਚ ਜਰੂਰੀ ਹੈ ਕਿ ਉਹਨਾਂ ਦੇ ਹੱਕਾਂ ਦੀ ਵਕਾਲਤ ਕਰਕੇ ਓਹਨਾ ਦੇ ਸੁਨਹਿਰੀ ਭਵਿੱਖ ਨੂੰ ਧੁੰਦਲਾ ਹੋਣ ਬਚਾਇਆ ਜਾ ਸਕੇ।
ਮਾਨਯੋਗ ਵਿਧਾਇਕ ਨੇ ਸੰਬਧਿਤ ਵਿਭਾਗ ਦੇ ਮੰਤਰੀ ਬਲਜੀਤ ਕੌਰ ‘ਤੋਂ ਇਸ ਤੋਂ ਹੁਣ ਤੱਕ ਵਜੀਫਿਆਂ ਦੀ ਜਾਰੀ ਰਾਸ਼ੀ ਅਤੇ ਬਕਾਇਆ ਰਾਸ਼ੀ ਤੇ ਧਿਆਨ ਦਿਵਾਉਦਿਆਂ ਦੱਸਿਆ ਕਿ ਸਾਲ 2022-23 ਲਈ ਪੰਜਾਬ ਸਰਕਾਰ ਨੇ 240 ਕਰੋੜ ਵਜੀਫਾ ਰਾਸ਼ੀ ਜਾਰੀ ਕਰਨੀ ਸੀ ਜਿਸ ਵਿੱਚੋਂ 202 ਕਰੋੜ ਹੀ ਜਾਰੀ ਕੀਤੇ ਗਏ ਹਨ ਜਦੋਂ ਕਿ 37 ਕਰੋੜ ਦੀ ਰਾਸ਼ੀ ਬਕਾਇਆ ਹੈ । ਇਸ ਦੇ ਨਾਲ ਕੇਂਦਰ ਸਰਕਾਰ ਨੇ ਵੀ ਏਸੇ ਅਰਸੇ ਦੌਰਾਨ 360 ਕਰੋੜ ਦੀ ਵਜੀਫਾ ਰਾਸ਼ੀ ਜਾਰੀ ਕਰਨੀ ਸੀ ਜਿਸ ਵਿੱਚੋਂ 308 ਕਰੋੜ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਜਦੋਂ ਕਿ 52 ਕਰੋੜ ਦੀ ਬਕਾਇਆ ਰਾਸ਼ੀ ਬਾਕੀ ਹੈ।
ਏਸੇ ਤਰਾਂ ਵਿਧਾਇਕ ਕੁਲਵੰਤ ਸਿੰਘ ਨੇ 2023-24 ਦੀ ਵਜੀਫਾ ਰਾਸ਼ੀ ਤੇ ਧਿਆਨ ਦਿਵਾਉਦਿਆਂ ਕਿਹਾ ਕਿ,ਸੂਬਾ ਪੰਜਾਬ ਸਰਕਾਰ ਵਲੋਂ 600 ਕਰੋੜ ਦੀ ਵਜੀਫਾ ਰਾਸ਼ੀ ਜਾਰੀ ਕਰਨੀ ਸੀ ਜਿਸ ਵਿੱਚੋ 303 ਕਰੋੜ ਰੁਪਏ ਦੀ ਵਜੀਫ਼ਾ ਰਾਸ਼ੀ ਜਾਰੀ ਹੋ ਸਕੀ ਹੈ ਜਦੋਂ ਕਿ ਦੂਜੇ ਪਾਸੇ ਕੇਂਦਰ ਸਰਕਾਰ ਨੇ 916 ਕਰੋੜ ਰੁਪਏ ਦੀ ਵਜੀਫ਼ਾ ਰਾਸ਼ੀ ਕਰਨੀ ਸੀ ਜਿਸ ਵਿੱਚੋਂ ਕੇਂਦਰ ਸਰਕਾਰ ਨੇ ਮਹਿਜ 309 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਕੁੱਲ 607 ਕਰੋੜ ਰੁਪਏ ਦੀ ਰਾਸ਼ੀ ਬਕਾਇਆ ਹੈ।
ਸੂਬਾ ਅਤੇ ਕੇਂਦਰ ਸਰਕਾਰ ਵੱਲ ਸੰਬਧਿਤ ਰਾਸ਼ੀ ਦੀ ਗੱਲ ਕਰਦਿਆਂ ਕਿਹਾ ਕਿ ਸਾਲ 2022-23 ਲਈ 95 ਕਰੋੜ ਅਤੇ 2023-24 ਲਈ 910 ਕਰੋੜ ਵਜੀਫ਼ਾ ਰਾਸ਼ੀ ਬਕਾਇਆ ਹੈ । 2024-25 ਦੇ ਸੰਦਰਭ ਵਿੱਚ ਓਹਨਾ ਕਿਹਾ ਕਿ ਛੇ ਮਹੀਨੇ ਇਸ ਵਿੱਤੀ ਸਾਲ ਦੇ ਲੰਘ ਚੁੱਕੇ ਹਨ ਪਰ ਵਜੀਫ਼ਾ ਰਾਸ਼ੀ ਕਿੰਨੀ ਜਾਰੀ ਹੋਈ ਇਸ ਤੇ ਸੰਬਧਿਤ ਵਿਭਾਗ ਤੋ ਜਾਣਕਾਰੀ ਮੰਗੀ।
ਵਿਧਾਇਕ ਕੁਲਵੰਤ ਸਿੰਘ ਵਲੋ ਪੁੱਛੇ ਦਲਿਤ ਵਿਦਿਆਰਥੀਆਂ ਦੇ ਵਜੀਫਾ ਸਬੰਧੀ ਜਾਣਾਕਰੀ ਤੇ ਸੰਬਧਿਤ ਵਿਭਾਗ ਦੇ ਮੰਤਰੀ ਬਲਜੀਤ ਕੌਰ ਨੇ ਦੱਸਿਆ ਕਿ, ਸਾਲ 2022-23 ਲਈ 20 ਹਜਾਰ ਵਿੱਦਿਆਰਥੀ ਕਿਸੇ ਕਾਰਨ ਕਰਕੇ ਬੈਂਕ ਅਧਾਰ ਸ਼ੀਟ ਨਹੀਂ ਹੋ ਪਾਏ ਅਤੇ ਇਸੇ ਤਰਾਂ ਸਾਲ 2023-24 ਲਈ 17,500 ਵਿਦਿਆਰਥੀ ਬੈਂਕ ਅਧਾਰ ਸ਼ੀਟ ਨਹੀਂ ਹੋ ਪਾਏ ਜਿਸ ਕਾਰਨ ਓਹਨਾ ਦੀ ਵਜੀਫਾ ਰਾਸ਼ੀ ਬਾਕੀ ਹੈ।
ਇਸ ਦੇ ਨਾਲ ਮਾਨਯੋਗ ਮੰਤਰੀ ਸਾਹਿਬਾਨ ਬਲਜੀਤ ਕੌਰ ਨੇ ਦੱਸਿਆ ਕਿ ਸਾਲ 2023-24 ਲਈ 366 ਕਰੋੜ ਦੀ ਵਾਧੂ ਰਾਸ਼ੀ ਐਡ ਕੀਤੀ ਗਈ ਜਿਹੜੀ ਕਿ ਓਹਨਾ ਲਾਭਪਾਤਰੀ ਵਿੱਦਿਆਰਥੀਆਂ ਨੂੰ ਜਾਰੀ ਕੀਤੀ ਗਈ ਹੈ ਜਿਹੜੀ ਕਿ ਪਿਛਲੀ ਸਰਕਾਰ ਦੇ 2017 ਤੋਂ 2020 ਦੇ ਦੌਰਾਨ ਲਾਭ ਨਹੀਂ ਲੈ ਸਕੇ ਸਨ।
ਇਸ ਦੇ ਨਾਲ ਮਾਨਯੋਗ ਵਿਧਾਇਕ ਦੇ 2024-25 ਲਈ ਜਾਰੀ ਵਜੀਫਾ ਰਾਸ਼ੀ ਦੇ ਸਵਾਲ ਤੇ ਮੰਤਰੀ ਬਲਜੀਤ ਕੌਰ ਨੇ ਦੱਸਿਆ ਕਿ ਇਸ ਵਕਫੇ ਲਈ ਸਰਕਾਰ ਦਾ ਟੀਚਾ ਹੈ ਕਿ 2 ਲੱਖ 60 ਹਜਾਰ ਵਿਦੀਆਰੀਆਂ ਨੂੰ ਇਸ ਸਕੀਮ ਵਿੱਚ ਲਿਆ ਕੇ ਲਾਭ ਦਿੱਤਾ ਜਾਵੇ।
ਵਿਧਾਨ ਸਭਾ ਤੋਂ ਬਾਹਰ ਆਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਹਮੇਸ਼ਾ ਦਲਿਤ ਭਾਈਚਾਰੇ ਨਾਲ ਸਰਕਾਰੀ ਪੱਧਰ ਤੇ ਲਾਗੂ ਹੋਣ ਵਾਲਿਆਂ ਸਕੀਮਾਂ ਤੇ ਮਹਿਜ਼ ਸਿਆਸਤ ਕੀਤੀ ਹੈ ਪਰ ਓਹਨਾ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਓਹਨਾ ਦੇ ਹੱਕਾਂ ਅਤੇ ਅਧਿਕਾਰਾਂ ਦੀ ਓਹ ਰਾਖੀ ਕਰਨ ਜਿਸ ਲਈ ਓਹ ਹਮੇਸ਼ਾ ਵਚਨਬੱਧ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਬਕਾਇਆ ਵਜੀਫ਼ਾ ਰਾਸ਼ੀ ਜਾਰੀ ਕਰਵਾਉਣ ਲਈ ਕਾਮਯਾਬ ਹੋਣਗੇ।
ਫੋਟੋ ਕੈਪਸ਼ਨ : ਵਿਧਾਨ ਸਭਾ ਵਿੱਚ ਬੋਲਦੇ ਹੋਏ ਵਿਧਾਇਕ ਕੁਲਵੰਤ ਸਿੰਘ।