Mohali : ਸਮਾਜਸੇਵੀ ਆਗੂ ਅਤੇ ਰਤਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸੁੰਦਰ ਲਾਲ ਅਗਰਵਾਲ ਨੂੰ ਮੁਹਾਲੀ ਜ਼ਿਲ੍ਹੇ ਦੇ ਭਾਜਪਾ ਵਪਾਰ ਮੰਡਲ ਦਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀਂ ਗਈ ਹੈ।
ਇਸ ਸੰਬੰਧੀ ਫ਼ੇਜ਼ ਤਿੰਨ ਵਿਚ ਰੱਖੇ ਇਕ ਸਮਾਗਮ ਦੌਰਾਨ ਸੂਬੇ ਦੇ ਪ੍ਰਮੁੱਖ ਭਾਜਪਾ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ, ਭਾਜਪਾ ਟਰੇਡ ਸੈਲ ਦੇ ਸਕੱਤਰ ਵਿਜੇ ਗੋਂਦ ਅਤੇ ਕਿਸਾਨ ਮੋਰਚਾ ਕੌਰ ਕਮੇਟੀ ਮੈਂਬਰ ਐਡਵੋਕੇਟ ਯੋਗਰਾਜ ਸ਼ਾਰਦਾ ਵਲੋਂ ਸੁੰਦਰ ਲਾਲ ਅਗਰਵਾਲ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ।