ਚੰਡੀਗੜ੍ਹ :
ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਨੇ ਇੱਕ ਹੋਰ ਮੀਲ ਪੱਥਰ ਆਪਣੇ ਨਾਂ ਕੀਤਾ ਹੈ। PEC ਦੇ 6 ਵਿਦਿਆਰਥੀ ਪ੍ਰਥਮ, ਅਸ਼ਮਿਤਾ, ਰਕਸ਼ਿਤ, ਕਵੀਸ਼, ਖੁਸ਼ੀ ਅਤੇ ਹਰਮਨਜੋਤ ਦੀ ਇੱਕ ਵਿਦਿਆਰਥੀ ਟੀਮ ਨੇ 15-17 ਫਰਵਰੀ, 2024 ਤੱਕ IIT ਕਾਨਪੁਰ ਦੁਆਰਾ ਆਯੋਜਿਤ ਤਕਨੀਕੀ-ਫੈਸਟ ਆਈਏਆਰਸੀ (ਇੰਟਰਨੈਸ਼ਨਲ ਆਟੋਨੋਮਸ ਰੋਬੋਟਿਕਸ ਚੈਲੇਂਜ) ਵਿੱਚ ਭਾਗ ਲਿਆ।
ਟੀਮ ਨੂੰ ਇੱਕ ਪੂਰੀ ਤਰ੍ਹਾਂ ਆਟੋਨੋਮਸ ਬੋਟ ਬਣਾਉਣ ਲਈ ਕਿਹਾ ਗਿਆ ਸੀ, ਜੋ ਇੱਕ ਲਾਈਨ ਫਾਲੋਅਰ ਅਤੇ ਇੱਕ ਮੇਜ਼ ਸੋਲਵਰ ਦੇ ਰੂਪ ਵਿੱਚ ਕੰਮ ਕਰ ਸਕੇ ਅਤੇ ਨਾਲ ਹੀ ਕੰਪਲੈਕਸ ਮੈਟ੍ਰਿਕਸ ਸਮੱਸਿਆਵਾਂ ਨੂੰ ਵੀ ਹੱਲ ਕਰ ਸਕੇਗਾ।
ਟਾਪ ਆਈਆਈਟੀ ਅਤੇ ਇੰਜੀਨੀਅਰਿੰਗ ਸੰਸਥਾਵਾਂ ਦੀਆਂ 24 ਟੀਮਾਂ ਵਿੱਚੋਂ, PEC ਦੀ ਟੀਮ ਨੇ ਤੀਸਰਾ ਸਥਾਨ ਜਿੱਤਣ ਦੇ ਨਾਲ ਹੀ ਮੈਰਿਟ ਸਰਟੀਫਿਕੇਟ ਅਤੇ 30,000/- ਰੁਪਏ ਨਕਦ ਇਨਾਮ ਵਜੋਂ ਪ੍ਰਾਪਤ ਕੀਤੇ।
ਇਸ ਟੀਮ ਦੇ ਸਾਰੇ ਵਿਦਿਆਰਥੀ ਬੀ.ਟੈਕ ਪਹਿਲੇ ਸਾਲ ਦੇ ਵਿਦਿਆਰਥੀ ਹਨ, ਅਤੇ ਇਸ ਪ੍ਰਾਪਤੀ ਨੇ ਉਹਨਾਂ ਨੂੰ ਬਹੁਤ ਸਾਰੇ ਐਕਸਪੋਜਰ ਦੇ ਨਾਲ ਬਹੁਤ ਵਧੀਆ ਅਨੁਭਵ ਵੀ ਦਿੱਤਾ ਹੈ।