ਅੱਜ ਪਿੰਡ ਮਟੌਰ ਸੱਤਿਆ ਨਾਰਾਇਣ ਮੰਦਰ ਵਿਚ ਮੰਦਰ ਦੇ ਪ੍ਰਧਾਨ ਨਰਿੰਦਰ ਵਤਸ ਤੇ ਵਰਿੰਦਰ ਵਤਸ ਜੀ ਦੇ ਮਾਤਾ ਰੂਪ ਵੰਤੀ ਜੀ ਦੀ ਚੌਥੀ ਬਰਸੀ ਯੂਥ ਆਫ ਪੰਜਾਬ ਅਤੇ ਮੰਦਰ ਕਮੇਟੀ ਵੱਲੋਂ ਖੂਨਦਾਨ ਕੈਂਪ ਲਗਾ ਕੇ ਮਨਾਈ ਗਈ ਜਿਸ ਵਿੱਚ 42 ਖੂਨ ਦਾਨੀਆਂ ਨੇ ਖੂਨ ਦਿੱਤਾ ਸਰਕਾਰੀ ਹਸਪਤਾਲ ਫੇਸ 6 ਦੇ ਬਲੱਡ ਬੈਂਕ ਦੀ ਟੀਮ ਨੇ ਆ ਕੇ ਖੂਨ ਇਕੱਤਰ ਕਿੱਤਾ.
ਖੂਨਦਾਨੀਆਂ ਨੂੰ ਯੂਥ ਆਫ ਪੰਜਾਬ ਸੰਸਥਾਂ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਣ ਨੇ ਕਿਹਾ ਖੂਨਦਾਨ ਕਰ ਕੇ ਜੋ ਮਨ ਨੂੰ ਸੰਤੁਸ਼ਟੀ ਮਿਲਦੀ ਹੈ ਉਹ ਹੋਰ ਕੰਮ ਕਰ ਕੇ ਨਹੀ ਮਿਲਦੀ ਅੱਜ ਮਾਤਾ ਜੀ ਦੀ ਬਾਰਸੀ ਤੇ ਖੂਨ ਦਾਨ ਕਰ ਕੇ ਉਨਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ.
ਮਾਤਾ ਰੂਪਵਤੀ ਜੀ ਸਾਉ ਸੁਭਾਅ ਤੇ ਧਾਰਮਿਕ ਬਿਰਤੀ ਵਾਲੇ ਸਨ ਵਿਸੇਸ਼ ਮਹਿਮਾਨ ਅੰਨੂ ਬੱਬਰ ਜੀ ਪ੍ਰਮੋਦ ਮਿਤਰਾ ਜੀ MC ਰਣਦੀਪ ਸਿੰਘ, MC ਮਨਦੀਪ ਸਿੰਘ ਮਟੌਰ ਨੇ ਹਾਜ਼ਰੀ ਲਵਾਈ
ਗੁਰਜੀਤ ਮਾਮਾ ਜਿਲਾ ਪ੍ਰਧਾਨ ਯੂਥ ਆਫ ਪੰਜਾਬ ਮੋਹਾਲੀ ਤੇ ਨਰਿੰਦਰ ਵਤਸ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ ਦਰਸ਼ਨ ਸਿੰਘ ਹਰੀ ਜਤਿੰਦਰ ਕੁਮਾਰ ਟਿੰਕੂ ਮਨਜੀਤ ਸਿੰਘ ਬੈਦਵਾਣ ਰਮੇਸ਼ ਕੁਮਾਰ ਭੂਰਾ ਪ੍ਰੀਤ ਮਟੌਰ ਚੰਨੀ ਮਟੋਰ ਸਲੀਮ ਖਾਨ ਨੂਰਾ ਮਟੌਰ ਬੰਟੀ ਸਮਾਜ ਸੇਵੀ ਤੇ ਸੰਸਥਾ ਦੇ ਹੋਰ ਨੌਜਵਾਨਾਂ ਨੇ ਤੇ ਮਹਿਲਾ ਮੰਡਲ ਨੇ ਹਾਜਰੀ ਭਰੀ.