ਲਾਇਨਜ਼ ਕਲੱਬ ਮੋਹਾਲੀ ਐਸ.ਏ.ਐਸ. ਨਗਰ (ਰਜਿ.) ਅਤੇ ਲਿੳ ਕਲੱਬ ਮੋਹਾਲੀ ਸਮਾਇਲਿੰਗ ਵੱਲੋਂ ਅਮੇਟੀ ਯੂਨਿਵਰਸਿਟੀ ਪੰਜਾਬ, ਆਈ.ਟੀ. ਸਿਟੀ, ਸੈਕਟਰ-82, ਮੋਹਾਲੀ ਵਿੱਖੇ ਇੱਕ ਇਵੈਂਟ ਦਾ ਆਯੋਜਨ ਕੀਤਾ ਜਿਸ ਵਿੱਚ ਅੱਖਾਂ ਦੀ ਤੰਦਰੁਸਤੀ ਨੂੰ ਉਤਸ਼ਾਹਿਤ ਕਰਨਾ ਅਤੇ ਸਾਡੇ ਪ੍ਰਮੁੱਖ ਗਲੋਬਲ ਕਾਰਨ – *ਵਿਜ਼ਨ – ਇੱਕ ਅੱਖਾਂ ਦੀ ਜਾਂਚ ਕੈਂਪ* ਵਿੱਚ ਯੋਗਦਾਨ ਪਾਉਂਣਾ ਹੈ।
ਇਹ ਸਹਿਯੋਗੀ ਚੈਰੀਟੇਬਲ ਇਵੈਂਟ ਜੇ.ਪੀ. ਆਈ ਹਸਪਤਾਲ ਯੁਨਿਟ ਔਫ ਡਾ ਅਗਰਵਾਲ ਹੈਲਥ ਕੇਅਰ ਲਿਮਿ. ਫੇਜ਼-7, ਮੋਹਾਲੀ ਦੇ ਇਨਚਾਰਜ ਡਾ. ਜੇ.ਪੀ. ਸਿੰਘ ਅਤੇ ਉਹਨਾਂ ਦੀ ਟੀਮ ਵਲੋਂ ਫਰੀ ਅੱਖਾਂ ਦਾ ਚੈਕਅੱਪ ਕੈਂਪ ਆਯੋਜਿਤ ਕੀਤਾ ਗਿਆ।
ਕਲੱਬ ਦੇ ਪ੍ਰਧਾਨ ਐਮ.ਜੇ.ਐਫ. ਲਾਇਨ ਅਮਨਦੀਪ ਸਿੰਘ ਗੁਲਾਟੀ ਨੇ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਹਿਰ ਡਾਕਟਰਾਂ ਦੇ ਸਹਿਯੋਗ/ਤਜਰਬੇ ਦਾ ਪੂਰਾ ਫਾਇਦਾ ਉਠਾਉਂਦਿਆਂ ਅੱਜ ਤਕਰੀਬਨ 195 ਦੇ ਕਰੀਬ ਯੂਨਿਵਰਸਿਟੀ ਦੇ ਬੱਚਿਆਂ ਅਤੇ ਸੱਟਾਫ ਨੇ ਅੱਖਾਂ ਦਾ ਚੈਕ-ਅੱਪ ਕਰਵਾਇਆ ਅਤੇ ਉਨ੍ਹਾਂ ਨੂੰ ਜੇ ਪੀ ਆਈ ਹਸਪਤਾਲ ਯੁਨਿਟ ਅੋਫ ਡਾ ਅਗਰਵਾਲ ਹੈਲਥ ਕੇਅਰ ਲਿਮਟਿਡ ਵੱਲੋ ਲੋੜਵੰਦ ਮਰੀਜ਼ਾਂ ਅਤੇ ਉਹਨਾਂ ਦੇ ਪਰਿਵਾਰ ਦੇ ਕੋਈ ਵੀ ਚਾਰ ਮੈਂਬਰਾਂ ਨੂੰ ਇਕ ਵਾਰ ਫ੍ਰੀ ੳ.ਪੀ.ਡੀ. ਦੇਣ ਦਾ ਵਿਸ਼ਵਾਸ ਦਵਾਇਆ। ਇਸ ਮੌਕੇ ਡਾਕਟਰ ਜੇ ਪੀ ਸਿੰਘ ਵੱਲੋਂ ਅੱਖਾਂ ਦੀ ਸੰਭਾਲ ਬਾਰੇ ਉਥੇ ਮੌਜੂਦ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਵੱਲੋਂ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ।
ਇਸ ਮੌਕੇ ਡਿਸਟ੍ਰੀਕ ਦੇ ਜ਼ੋਨ ਚੇਅਰਪਰਸਨ ਲਾਇਨ ਹਰਿੰਦਰ ਪਾਲ ਸਿੰਘ ਹੈਰੀ, ਲਾਇਨ ਅਮਿਤ ਨਰੂਲਾ (ਸਕੱਤਰ), ਲਾਇਨ ਐਨ.ਐਸ. ਦਾਲਮ, ਲਾਇਨ ਕੁਲਦੀਪ ਸਿੰਘ, ਲਾਇਨ ਸੁਦਰਸ਼ਨ ਮੇਹਤਾ, ਵਲੰਟੀਅਰ ਜਤਿੰਦਰਪਾਲ ਸਿੰਘ (ਪ੍ਰਿੰਸ), ਲਿੳ ਕਲੱਬ ਦੇ ਸਕੱਤਰ ਲਿੳ ਗੁਰਪ੍ਰੀਤ ਸਿੰਘ, ਖਜਾਨਚੀ ਲਿੳ ਆਯੂਸ਼ ਭਸੀਨ ਅਤੇ ਪੀ.ਆਰ.ੳ. ਲਿੳ ਹਰਦੀਪ ਸਿੰਘ ਮੌਜੂਦ ਸਨ। ਯੂਨਿਵਰਸਿਟੀ ਵੱਲੋ ਡਾ. ਕੁਸੁਮ ਪਾਲ (ਇਨਚਾਰਜ, ਐਨ.ਐਸ.ਐਸ. ਯੂਨਿਟ, ਅਮੇਟੀ ਯੂਨਿਵਰਸਿਟੀ), ਡਾ. ਬਿੰਦੂ, ਦਮਨਪ੍ਰੀਤ ਸਿੰਘ, ਨਿਖਿਲ ਸ਼ਰਮਾ ਅਤੇ ਉਹਨਾਂ ਦੇ ਸਟਾਫ ਵੱਲੋਂ ਇਸ ਉਪਰਾਲੇ ਵਿੱਚ ਭਰਪੂਰ ਸਹਿਯੋਗ ਦਿੱਤਾ ਗਿਆ ਅਤੇ ਕਲੱਬ ਵੱਲੋਂ ਕੀਤੇ ਗਏ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਲਾਇਨਜ਼ ਕਲੱਬ ਦੇ ਜ਼ੋਨ ਚੇਅਰਪਰਸਨ ਲਾਇਨ ਹਰਿੰਦਰ ਪਾਲ ਸਿੰਘ ਹੈਰੀ ਜੀ ਨੇ ਲਾਇਨਜ਼ ਕਲੱਬ ਦੇ ਮੈਂਬਰਾਂ, ਲਿੳ ਕਲੱਬ ਦੇ ਮੈਂਬਰਾਂ, ਜੇ.ਪੀ. ਆਈ ਹਸਪਤਾਲ ਦੀ ਟੀਮ ਅਤੇ ਯੂਨਿਵਰਸਿਟੀ ਪ੍ਰਬੰਧਕਾਂ ਦਾ ਇਸ ਕੈਂਪ ਵਿੱਚ ਸਹਿਯੋਗ ਦੇਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।