ਚੰਡੀਗੜ੍ਹ/ਆਂਧਰਾ ਪ੍ਰਦੇਸ਼: (ਬਿਊਰੋ) 2 ਦਸੰਬਰ ਨੂੰ ਬੰਗਾਲ ਦੀ ਖਾੜੀ ਤੋਂ ਨਿਕਲਿਆ ਚੱਕਰਵਾਤੀ ਤੂਫਾਨ ਮਿਚੌਂਗ ਅੱਜ ਦੁਪਹਿਰ ਆਂਧਰਾ ਪ੍ਰਦੇਸ਼ ਦੇ ਬਾਪਟਲਾ ਨੇੜੇ ਨੇਲੋਰ-ਮਛਲੀਪਟਨਮ ਵਿਚਕਾਰ ਟਕਰਾਏਗਾ। ਮੌਸਮ ਵਿਭਾਗ (IMD) ਮੁਤਾਬਕ ਇਸ ਦੌਰਾਨ 90 ਤੋਂ 110 ਕਿਲੋਮੀਟਰ ਪ੍ਰਤੀ ਘੰਟਾ (KMPH) ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।
Heavy rains have caused waterlogging in Chennai's Pallikaranai
— DD News (@DDNewslive) December 4, 2023
Cars can be seen being swept away
(Source: Resident of Chennai) #ChennaiFlood #CycloneMichaung pic.twitter.com/5SBXhayIRh
ਚੱਕਰਵਾਤ ਨੂੰ ਲੈ ਕੇ ਆਂਧਰਾ ਪ੍ਰਦੇਸ਼ ‘ਚ ਹਾਈ ਅਲਰਟ ਹੈ। ਰਾਜ ਸਰਕਾਰ ਨੇ ਤਿਰੂਪਤੀ, ਨੇਲੋਰ, ਪ੍ਰਕਾਸ਼ਮ, ਬਾਪਟਲਾ, ਕ੍ਰਿਸ਼ਨਾ, ਪੱਛਮੀ ਗੋਦਾਵਰੀ, ਕੋਨਾਸੀਮਾ ਅਤੇ ਕਾਕੀਨਾਡਾ ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ। ਇਨ੍ਹਾਂ 8 ਜ਼ਿਲ੍ਹਿਆਂ ਵਿੱਚ NDRF ਅਤੇ SDRF ਦੀਆਂ 5-5 ਟੀਮਾਂ ਤਾਇਨਾਤ ਹਨ।
ਦੂਜੇ ਪਾਸੇ ਮੰਗਲਵਾਰ ਨੂੰ ਤਾਮਿਲਨਾਡੂ ‘ਚ ਬਾਰਿਸ਼ ‘ਚ ਕਮੀ ਆਈ। ਸੋਮਵਾਰ ਦੇ ਤੂਫਾਨ ਕਾਰਨ ਚੇਨਈ ਦੇ ਕਈ ਇਲਾਕਿਆਂ ‘ਚ ਪਾਣੀ ਭਰ ਗਿਆ। ਕਾਰਾਂ ਸੜਕਾਂ ‘ਤੇ ਤੈਰਦੀਆਂ ਦੇਖੀਆਂ ਗਈਆਂ। ਹਵਾਈ ਅੱਡੇ ‘ਤੇ ਜਹਾਜ਼ ਭਰੇ ਪਾਣੀ ‘ਚ ਖੜ੍ਹੇ ਰਹੇ।