Follow us

06/10/2024 10:59 pm

Search
Close this search box.
Home » News In Punjabi » ਮਨੋਰੰਜਨ » “ਨਯਨ – ਜੋ ਵੇਖੇ ਅਣਵੇਖਾ” 500 ਦਿਲ ਨੂੰ ਛੂਹਣ ਵਾਲੇ ਐਪੀਸੋਡ ਪੂਰੇ ਹੋਣ ਦਾ ਜਸ਼ਨ ਮਨਾਇਆ!!

“ਨਯਨ – ਜੋ ਵੇਖੇ ਅਣਵੇਖਾ” 500 ਦਿਲ ਨੂੰ ਛੂਹਣ ਵਾਲੇ ਐਪੀਸੋਡ ਪੂਰੇ ਹੋਣ ਦਾ ਜਸ਼ਨ ਮਨਾਇਆ!!

ਚੰਡੀਗੜ੍ਹ : ਜ਼ੀ ਪੰਜਾਬੀ, ਪਹਿਲਾ ਪੰਜਾਬੀ GEC ਚੈਨਲ, ਆਪਣੇ ਪਿਆਰੇ ਟੈਲੀਵਿਜ਼ਨ ਸ਼ੋਅ “ਨਯਨ-ਜੋ ਵੇਖੇ ਅਣਵੇਖਾ” ਦੇ ਨਾਲ ਇੱਕ ਮਹੱਤਵਪੂਰਨ ਮੀਲ ਪੱਥਰ ਦਾ ਜਸ਼ਨ ਮਨਾ ਕੇ ਬਹੁਤ ਖੁਸ਼ ਹੈ, ਜਿਸ ਨੇ ਹਾਲ ਹੀ ਵਿੱਚ ਆਪਣਾ 500ਵਾਂ ਐਪੀਸੋਡ ਪੂਰਾ ਕਰਨ ਦਾ ਜਸ਼ਨ ਮਨਾਇਆ ਹੈ। ਗੀਤ ਢੋਲੀ ਦੀ ਸਫ਼ਲਤਾ ਦੇ ਨਾਲ-ਨਾਲ, ਇਹ ਪ੍ਰਾਪਤੀ ਜ਼ੀ ਪੰਜਾਬੀ ਦੀ ਮਿਆਰੀ ਮਨੋਰੰਜਨ ਪ੍ਰਦਾਨ ਕਰਨ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੀ ਹੈ, ਇਸਦੇ ਨਾਲ ਹੀ ਇਹ ਚੈਨਲ ਦੇ ਨਾਮ ਇੱਕ ਹੋਰ ਉਪਲਬਧੀ ਸਥਾਪਿਤ ਕਰਦੀ ਹੈ। ਖੁਸ਼ੀ ਦੀਆਂ ਤਾੜੀਆਂ ਅਤੇ ਹਾਸੇ ਦੇ ਵਿਚਕਾਰ, ਸਟਾਰ ਕਾਸਟ ਇਸ ਪ੍ਰਾਪਤੀ ਨੂੰ ਯਾਦ ਕਰਨ ਲਈ ਇਕੱਠੇ ਹੋਏ, ਪ੍ਰਸ਼ੰਸਕਾਂ ਨਾਲ ਆਪਣੀਆਂ ਧੰਨਵਾਦ ਅਤੇ ਖੁਸ਼ੀਆਂ ਸਾਂਝੀਆਂ  ਕੀਤੀਆਂ। ਕਲਾਕਾਰਾਂ ਦੇ ਨਾਲ ਮੀਡੀਆ ਦੀ ਗੱਲਬਾਤ ਨੇ ਖੁਸ਼ੀ ਦੇ ਮਾਹੌਲ ਵਿੱਚ ਵਾਧਾ ਕੀਤਾ, ਉਹਨਾਂ ਦੀ ਸਫਲਤਾ ਦੇ ਸਾਰ ਅਤੇ ਉਹਨਾਂ ਨੂੰ ਦਰਸ਼ਕਾਂ ਤੋਂ ਮਿਲੇ ਪਿਆਰ ਨੂੰ ਹਾਸਲ ਕੀਤਾ।

ਸ਼ੋਅ ਦੀ ਸ਼ੈਲੀ ਕਿਸੇ ਵੀ ਹੋਰ GEC ਨਾਲੋਂ ਬਹੁਤ ਵੱਖਰੀ ਹੈ ਅਤੇ ਇਸ ਨੇ ਦਰਸ਼ਕਾਂ ਅਤੇ ਆਈਕੋਨਿਕ ਜੋੜੀ, ਨਯਨ ਅਤੇ ਦੇਵਾਂਸ਼, ਜਿਨ੍ਹਾਂ ਦੀ ਮਨਮੋਹਕ ਕੈਮਿਸਟਰੀ ਨੇ ਦਰਸ਼ਕਾਂ ਦਾ ਪਿਆਰ ਜਿੱਤਿਆ ਹੈ, ਦੇ ਨਾਲ ਇੱਕ ਤਾਲ ਬੰਨ੍ਹਿਆ ਹੈ। ਸ਼ੋਅ ਦੀ ਕਹਾਣੀ ਵਿੱਚ ਨਯਨ, ਮਾਤਾ ਰਾਣੀ ਤੋਂ ਅਸ਼ੀਰਵਾਦ ਪ੍ਰਾਪਤ ਅਲੌਕਿਕ ਸ਼ਕਤੀਆਂ ਨਾਲ ਨਿਵਾਜਿਆ ਹੈ ਜਿਸਦੇ ਨਾਲ ਉਸ ਉੱਪਰ ਇੱਕ ਜਿੰਮੇਵਾਰੀ ਵੀ ਹੁੰਦੀ ਹੈ, ਦੇਵਾਂਸ਼ ਅਤੇ ਉਸਦੇ ਪਰਿਵਾਰ ਦੀ ਰੱਖਿਆ ਦੇ ਲਈ ਦੁਸ਼ਮਣਾਂ ਦੇ ਨਾਲ ਲੜਨਾ। ਸ਼ੋਅ ਦੀ ਵਿਲੱਖਣ ਕਹਾਣੀ ਦੇਵਾਂਸ਼ ਅਤੇ ਉਸਦੇ ਪਰਿਵਾਰ ਦੀ ਸੁਰੱਖਿਆ ਲਈ ਨਯਨ ਦੇ ਅਟੁੱਟ ਸਮਰਪਣ ਦੇ ਦੁਆਲੇ ਕੇਂਦਰਿਤ ਹੈ, ਨੇ ਦਰਸ਼ਕਾਂ ਦੇ ਨਾਲ ਤਾਲਮੇਲ ਬਣਾ ਲਿਆ ਹੈ।

ਜ਼ੀ ਪੰਜਾਬੀ ਦੇ ਚੀਫ਼ ਚੈਨਲ ਅਫ਼ਸਰ ਸ੍ਰੀ ਰਾਹੁਲ ਰਾਓ ਨੇ ਕਿਹਾ: “ਨਯਨ-ਜੋ ਵੇਖੇ ਅਣਵੇਖਾ” ਲਈ 500 ਐਪੀਸੋਡਾਂ ਦੇ ਇਸ ਸ਼ਾਨਦਾਰ ਮੀਲ ਪੱਥਰ ‘ਤੇ ਪਹੁੰਚਣਾ ਸਾਡੇ ਸਾਰਿਆਂ ਲਈ ਜ਼ੀ ਪੰਜਾਬੀ ‘ਤੇ ਬਹੁਤ ਮਾਣ ਅਤੇ ਖੁਸ਼ੀ ਦਾ ਪਲ ਹੈ। ਅਸੀਂ ਆਪਣੇ ਸਮਰਪਿਤ ਦਰਸ਼ਕਾਂ ਦੇ ਧੰਨਵਾਦੀ ਹਾਂ ਜੋ ਇਸ ਅਸਾਧਾਰਣ ਸਫ਼ਰ ਦਾ ਅਨਿੱਖੜਵਾਂ ਅੰਗ ਰਹੇ ਹਨ।” 

ਜਿਵੇਂ ਕਿ “ਨਯਨ-ਜੋ ਵੇਖੇ ਅਣਵੇਖਾ” ਆਪਣੇ 500ਵੇਂ ਐਪੀਸੋਡ ਦਾ ਜਸ਼ਨ ਮਨਾ ਰਿਹਾ ਹੈ, ਇਹ ਸ਼ੋਅ ਆਪਣੀ ਪ੍ਰੇਰਣਾਦਾਇਕ ਅਤੇ ਮਨਮੋਹਕ ਕਹਾਣੀ ਸੁਣਾਉਣ ਨੂੰ ਜਾਰੀ ਰੱਖਣ ਦਾ ਵਾਅਦਾ ਕਰਦਾ ਹੈ।

dawn punjab
Author: dawn punjab

Leave a Comment

RELATED LATEST NEWS

Top Headlines

ਭਾਜਪਾ ਦਾ ਕਾਰਾ ਸ਼ਰਮਨਾਕ, ਬਲਾਤਕਾਰੀ ਅਤੇ ਕਾਤਲ ਸੌਦਾ ਸਾਧ ਦੇ ਸਤਿਸੰਗ ਵਿਚ ਮੰਗੀਆਂ ਗਈਆਂ ਭਾਜਪਾ ਲਈ ਵੋਟਾਂ : ਕੁਲਜੀਤ ਸਿੰਘ ਬੇਦੀ

ਇਕ ਅੰਗਰੇਜੀ ਅਖਬਾਰ ਦੀ ਰਿਪੋਰਟ ਦੇ ਖੁਲਾਸੇ ਉੱਤੇ ਡਿਪਟੀ ਮੇਅਰ ਨੇ ਭਾਜਪਾ ਨੂੰ ਜਵਾਬ ਦੇਣ ਲਈ ਕਿਹਾ ਐਸ.ਏ.ਐਸ. ਨਗਰ: ਮੋਹਾਲੀ

Live Cricket

Rashifal