Follow us

23/10/2026 6:36 am

Search
Close this search box.
Home » News In Punjabi » ਚੰਡੀਗੜ੍ਹ » ਕੀ ਵਿਦੇਸ਼ਾਂ ਦੀ ਚਮਕ ਮਾਪਿਆਂ ਦੀ ਜ਼ਿੰਦਗੀ ਨਿਗਲ ਰਹੀ ਹੈ? ਮੋਹਾਲੀ ਫੇਜ਼-11 ਤੋਂ ਸਾਹਮਣੇ ਆਈ ਰੂਹ ਕੰਬਾਊ ਤਸਵੀਰ

ਕੀ ਵਿਦੇਸ਼ਾਂ ਦੀ ਚਮਕ ਮਾਪਿਆਂ ਦੀ ਜ਼ਿੰਦਗੀ ਨਿਗਲ ਰਹੀ ਹੈ? ਮੋਹਾਲੀ ਫੇਜ਼-11 ਤੋਂ ਸਾਹਮਣੇ ਆਈ ਰੂਹ ਕੰਬਾਊ ਤਸਵੀਰ

Mohali Phase 11 Suicide case: ​ਕੀ ਵਿਦੇਸ਼ਾਂ ਦੀ ਚਮਕ ਮਾਪਿਆਂ ਦੀ ਜ਼ਿੰਦਗੀ ਨਿਗਲ ਰਹੀ ਹੈ? ਮੋਹਾਲੀ ਫੇਜ਼-11 ਤੋਂ ਸਾਹਮਣੇ ਆਈ ਰੂਹ ਕੰਬਾਊ ਤਸਵੀਰ

ਮੋਹਾਲੀ ‘ਚ ਰਿਟਾਇਰਡ ETO ਗੁਰਮੁਖ ਸਿੰਘ ਨੇ ਖੁਦ ਨੂੰ ਅੱਗ ਲਗਾ ਕੇ ਦਿੱਤੀ ਜਾਨ, ਸੁਸਾਈਡ ਨੋਟ ‘ਚ ਲਿਖਿਆ- ‘ਸ਼ਰੀਰ ਤੇ ਦਿਮਾਗ ਦੋਵੇਂ ਥੱਕ ਚੁੱਕੇ ਨੇ’

ਮੋਹਾਲੀ (DP ਵਿਸ਼ੇਸ਼ ਰਿਪੋਰਟ):

Punjabi NRI Parents Loneliness: ਪੰਜਾਬ ਅੰਦਰ ਵਿਦੇਸ਼ ਜਾਣ ਦੀ ਹੋੜ ਜਿੱਥੇ ਨੌਜਵਾਨਾਂ ਨੂੰ ਡਾਲਰਾਂ ਦੀ ਚਮਕ ਦਿਖਾਉਂਦੀ ਹੈ, ਉੱਥੇ ਹੀ ਪਿੱਛੇ ਰਹਿ ਗਏ ਬਜ਼ੁਰਗ ਮਾਪਿਆਂ ਲਈ ਇਹ ਚਮਕ ਕਈ ਵਾਰ ਅੰਨ੍ਹਾ ਹਨੇਰਾ ਬਣ ਜਾਂਦੀ ਹੈ। ਅਜਿਹਾ ਹੀ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਮੋਹਾਲੀ ਦੇ ਫੇਜ਼-11 ਤੋਂ ਸਾਹਮਣੇ ਆਇਆ ਹੈ, ਜਿੱਥੇ 75 ਸਾਲਾ ਰਿਟਾਇਰਡ ਆਬਕਾਰੀ ਤੇ ਕਰ ਅਧਿਕਾਰੀ (Retired ETO Gurmukh Singh) (ETO) ਗੁਰਮੁਖ ਸਿੰਘ ਨੇ ਇਕੱਲੇਪਣ ਅਤੇ ਬਿਮਾਰੀ ਤੋਂ ਦੁਖੀ ਹੋ ਕੇ ਆਪਣੇ ਹੀ ਕਮਰੇ ਵਿੱਚ ਅੱਗ ਲਗਾ ਕੇ ਖੁਦਕੁਸ਼ੀ ਕਰ ਲਈ।

ਮੌਤ ਨੂੰ ਗਲੇ ਲਗਾਉਣ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਦਰਦਨਾਕ ਸੁਸਾਈਡ ਨੋਟ ਛੱਡਿਆ, ਜਿਸ ਦੇ ਸ਼ਬਦ ਕਿਸੇ ਵੀ ਇਨਸਾਨ ਦੀਆਂ ਅੱਖਾਂ ਨਮ ਕਰਨ ਲਈ ਕਾਫ਼ੀ ਹਨ—

“ਮੈਂ ਆਪਣੇ ਸ਼ਰੀਰ ਅਤੇ ਦਿਮਾਗ ਤੋਂ ਪੂਰੀ ਤਰ੍ਹਾਂ ਥੱਕ ਚੁੱਕਾ ਹਾਂ… ਗੁੱਡ ਬਾਏ ਦੁਨੀਆ।” Retired ETO Gurmukh Singh

ਪਤਨੀ ਦੀ ਮੌਤ ਮਗਰੋਂ ਟੁੱਟ ਚੁੱਕੇ ਸਨ, ਬੱਚੇ ਕੈਨੇਡਾ ‘ਚ ਪੱਕੇ

ਜਾਣਕਾਰੀ ਮੁਤਾਬਕ ਗੁਰਮੁਖ ਸਿੰਘ ਪਿਛਲੇ ਕਰੀਬ 10 ਸਾਲਾਂ ਤੋਂ ਫੇਜ਼-11 ‘ਚ ਇੱਕ ਕਿਰਾਏ ਦੇ ਮਕਾਨ ‘ਚ ਰਹਿ ਰਹੇ ਸਨ। ਸਾਲ 2020 ਵਿੱਚ ਕਰੋਨਾ ਦੌਰਾਨ ਉਨ੍ਹਾਂ ਦੀ ਪਤਨੀ ਇਸ ਦੁਨੀਆ ਤੋਂ ਤੁਰ ਗਈ। ਉਨ੍ਹਾਂ ਦੇ ਦੋਵੇਂ ਬੱਚੇ ਕੈਨੇਡਾ ਵਿੱਚ ਸੈਟਲ ਹਨ। ਪਤਨੀ ਦੇ ਜਾਣ ਤੋਂ ਬਾਅਦ ਉਹ ਬਿਲਕੁਲ ਇਕੱਲੇ ਰਹਿ ਗਏ ਸਨ। ਗੁਆਂਢੀਆਂ ਮੁਤਾਬਕ ਗੁਰਮੁਖ ਸਿੰਘ ਸਰੀਰਕ ਤੌਰ ‘ਤੇ ਦਿਵਿਆਂਗ (ਹੈਂਡੀਕੈਪ) ਸਨ ਅਤੇ ਬਿਨਾਂ ਸਹਾਰੇ ਦੇ ਤੁਰ-ਫਿਰ ਨਹੀਂ ਸਕਦੇ ਸਨ। ਜਦੋਂ ਤੱਕ ਪਤਨੀ ਜ਼ਿੰਦਾ ਸੀ, ਉਹ ਉਨ੍ਹਾਂ ਦਾ ਸਹਾਰਾ ਬਣਦੀ ਸੀ, ਪਰ ਉਸਦੇ ਜਾਣ ਤੋਂ ਬਾਅਦ ਉਹ ਘਰ ਦੀ ਚਾਰਦੀਵਾਰੀ ਵਿੱਚ ਹੀ ਕੈਦ ਹੋ ਕੇ ਰਹਿ ਗਏ।

ਬਿਸਤਰੇ ‘ਤੇ ਹੀ ਸੜੀ ਹੋਈ ਮਿਲੀ ਲਾਸ਼

ਬੁੱਧਵਾਰ ਸਵੇਰੇ ਜਦੋਂ ਕੋਠੀ ਵਿੱਚੋਂ ਧੂੰਆਂ ਅਤੇ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ ਗਈਆਂ ਤਾਂ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਪੁਲਿਸ ਨੂੰ ਬਿਸਤਰੇ ‘ਤੇ ਬਜ਼ੁਰਗ ਦੀ ਬੁਰੀ ਤਰ੍ਹਾਂ ਸੜੀ ਹੋਈ ਦੇਹ ਮਿਲੀ। ਥਾਣਾ ਫੇਜ਼-11 ਦੇ ਐਸ.ਐਚ.ਓ. ਅਮਨ ਬੈਦਵਾਨ ਅਨੁਸਾਰ ਮੌਕੇ ਤੋਂ ਦਸਤਖ਼ਤ ਕੀਤਾ ਸੁਸਾਈਡ ਨੋਟ ਬਰਾਮਦ ਹੋਇਆ ਹੈ। ਫੋਰੈਂਸਿਕ ਟੀਮ ਨੇ ਸਬੂਤ ਇਕੱਠੇ ਕਰਕੇ ਲਾਸ਼ ਨੂੰ ਮੋਰਚਰੀ ਵਿੱਚ ਰਖਵਾ ਦਿੱਤਾ ਹੈ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੰਜਾਬ ਲਈ ਵੱਡਾ ਸਵਾਲ

ਇਹ ਦੁਖਾਂਤ ਸਿਰਫ਼ ਇੱਕ ਖੁਦਕੁਸ਼ੀ ਨਹੀਂ, ਸਗੋਂ ਪੰਜਾਬ ਦੇ ਘਰ-ਘਰ ਵਿੱਚ ਪੈਦਾ ਹੋ ਰਹੇ ਬੁਢਾਪੇ ਦੇ ਸੰਤਾਪ ਦਾ ਸੱਚ ਹੈ। ਕੈਨੇਡਾ-ਅਮਰੀਕਾ ਬੈਠੇ ਬੱਚਿਆਂ ਦੇ ਡਾਲਰ ਵੀ ਉਸ ਇਕੱਲੇਪਣ ਦਾ ਇਲਾਜ ਨਹੀਂ ਕਰ ਸਕੇ, ਜਿਸ ਨੇ ਇੱਕ ਬਜ਼ੁਰਗ ਨੂੰ ਖੁਦ ਨੂੰ ਅੱਗ ਲਗਾਉਣ ਲਈ ਮਜਬੂਰ ਕਰ ਦਿੱਤਾ।

———

 

Mohali Crime News, Mohali Phase 11 Suicide case, Retired ETO Gurmukh Singh, Punjab Old Age Depression, Punjabi NRI Parents Loneliness, Mohali Latest News Punjabi, Elderly Suicide in Mohali.

 

 

 

dawn punjab
Author: dawn punjab

Leave a Comment

RELATED LATEST NEWS