Follow us

23/10/2026 6:37 am

Search
Close this search box.
Home » News In Punjabi » ਚੰਡੀਗੜ੍ਹ » ਖਰੜ ਵਿੱਚ ਬਿਸ਼ਨੋਈ ਤੇ ਗੋਦਾਰਾ ਗੈਂਗਾਂ ਨਾਲ ਜੁੜੇ ਵਿਅਕਤੀ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ

ਖਰੜ ਵਿੱਚ ਬਿਸ਼ਨੋਈ ਤੇ ਗੋਦਾਰਾ ਗੈਂਗਾਂ ਨਾਲ ਜੁੜੇ ਵਿਅਕਤੀ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ

ਖਰੜ ਵਿੱਚ ਬਿਸ਼ਨੋਈ ਤੇ ਗੋਦਾਰਾ ਗੈਂਗਾਂ ਨਾਲ ਜੁੜੇ ਵਿਅਕਤੀ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ

DP, ਮੋਹਾਲੀ, 13 ਅਕਤੂਬਰ

ਮੁਹਾਲੀ ਪੁਲਿਸ ਨੇ ਲਾਰੈਂਸ ਬਿਸ਼ਨੋਈ, ਕੀਰਤੀ ਮਾਨ ਅਤੇ ਰੋਹਿਤ ਗੋਦਾਰਾ ਗੈਂਗਾਂ ਨਾਲ ਕਥਿਤ ਤੌਰ ’ਤੇ ਜੁੜੇ ਇੱਕ ਵਿਅਕਤੀ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਹ ਮੰਗਲਵਾਰ ਤੜਕੇ ਲਾਂਡਰਾਂ-ਖਰੜ ਸੜਕ ’ਤੇ ਨਾਜਾਇਜ਼ ਹਥਿਆਰਾਂ ਨਾਲ ਘੁੰਮ ਰਿਹਾ ਸੀ।

ਮੁਲਜ਼ਮ ਦੀ ਪਛਾਣ ਸਚਿਨ ਉਰਫ਼ ਬੱਚੀ ਵਜੋਂ ਹੋਈ ਹੈ। ਉਹ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਪਿੰਡ ਮੰਗਾਲੀ ਦਾ ਰਹਿਣ ਵਾਲਾ ਹੈ। ਇਸ ਸਬੰਧੀ ਖਰੜ ਥਾਣੇ ਵਿੱਚ ਅਸਲਾ ਐਕਟ, 1959 ਦੀ ਧਾਰਾ 25 ਤਹਿਤ ਐੱਫਆਈਆਰ ਨੰਬਰ 0468 ਦਰਜ ਕੀਤੀ ਗਈ ਹੈ।

ਪੁਲਿਸ ਅਨੁਸਾਰ, ਸਪੈਸ਼ਲ ਸੈੱਲ/ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ (ਸੀਆਈਏ) ਦੀ ਟੀਮ ਸਹਾਇਕ ਸਬ-ਇੰਸਪੈਕਟਰ ਮਨਿੰਦਰ ਸਿੰਘ ਦੀ ਅਗਵਾਈ ਹੇਠ ਮੰਗਲਵਾਰ ਤੜਕੇ ਕਰੀਬ 1.30 ਵਜੇ ਲਾਂਡਰਾਂ-ਖਰੜ ਸੜਕ ’ਤੇ ਸੈਂਤੇ ਮਾਜਰਾ ਨੇੜੇ ਵਾਹਨਾਂ ਦੀ ਜਾਂਚ ਕਰ ਰਹੀ ਸੀ। ਇਸ ਦੌਰਾਨ ਇੱਕ ਮੁਖ਼ਬਰ ਨੇ ਟੀਮ ਨੂੰ ਸੂਚਨਾ ਦਿੱਤੀ।

ਮੁਖ਼ਬਰ ਨੇ ਦੋਸ਼ ਲਾਇਆ ਕਿ ਸਚਿਨ ਲਾਰੈਂਸ ਬਿਸ਼ਨੋਈ, ਕੀਰਤੀ ਮਾਨ ਅਤੇ ਰੋਹਿਤ ਗੋਦਾਰਾ ਗਰੁੱਪਾਂ ਨਾਲ ਜੁੜਿਆ ਹੋਇਆ ਹੈ ਅਤੇ ਉਨ੍ਹਾਂ ਨਾਲ ਮਿਲ ਕੇ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਉਹ ਕਥਿਤ ਤੌਰ ’ਤੇ ਹਥਿਆਰਾਂ ਦੀ ਸਪਲਾਈ ਵੀ ਕਰਦਾ ਹੈ। ਸੂਚਨਾ ਅਨੁਸਾਰ, ਉਹ ਨਾਜਾਇਜ਼ ਹਥਿਆਰਾਂ ਨਾਲ ਸੈਂਤੇ ਮਾਜਰਾ ਦੇ ਸੀਬੀਈ ਮਾਰਕੀਟ ਇਲਾਕੇ ਵਿੱਚ ਘੁੰਮ ਰਿਹਾ ਸੀ ਅਤੇ ਲਾਂਡਰਾਂ-ਖਰੜ ਸੜਕ ’ਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਸੀ।

ਪਲਿਸ ਨੂੰ ਭੇਜੀ ਗਈ ਲਿਖਤੀ ਰਿਪੋਰਟ ਵਿੱਚ ਕਿਹਾ ਗਿਆ, “ਜੇ ਨਾਕਾ ਲਗਾ ਕੇ ਜਾਂਚ ਕੀਤੀ ਜਾਵੇ ਤਾਂ ਉਸ ਨੂੰ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਜਾ ਸਕਦਾ ਹੈ।”

ਇਸ ਸੂਚਨਾ ਤੋਂ ਬਾਅਦ ਏਐੱਸਆਈ ਮਨਿੰਦਰ ਸਿੰਘ ਨੇ ਕਾਂਸਟੇਬਲ ਚੰਦਰ ਸ਼ੇਖਰ ਰਾਹੀਂ ਖਰੜ ਥਾਣੇ ਵਿੱਚ ਲਿਖਤੀ ਰਿਪੋਰਟ ਭੇਜੀ। ਇਸ ਦੇ ਆਧਾਰ ’ਤੇ ਮੰਗਲਵਾਰ ਤੜਕੇ 2.40 ਵਜੇ ਕੇਸ ਦਰਜ ਕੀਤਾ ਗਿਆ। ਮਾਮਲੇ ਦੀ ਅਗਲੇਰੀ ਜਾਂਚ ਏਐੱਸਆਈ ਮਨਿੰਦਰ ਸਿੰਘ ਨੂੰ ਸੌਂਪੀ ਗਈ ਹੈ।

dawn punjab
Author: dawn punjab

Leave a Comment

RELATED LATEST NEWS