Follow us

03/07/2026 12:34 am

Search
Close this search box.
Home » News In Punjabi » ਚੰਡੀਗੜ੍ਹ » ਮੋਹਾਲੀ ਵਿੱਚ ਵਰਕਿੰਗ ਵੂਮੈਨ ਹੋਸਟਲ ਦੇ ਨਿਰਮਾਣ ਨਾਲ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਹੋਵੇਗੀ ਪੂਰੀ : ਡਾ. ਬਲਜੀਤ ਕੌਰ

ਮੋਹਾਲੀ ਵਿੱਚ ਵਰਕਿੰਗ ਵੂਮੈਨ ਹੋਸਟਲ ਦੇ ਨਿਰਮਾਣ ਨਾਲ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਹੋਵੇਗੀ ਪੂਰੀ : ਡਾ. ਬਲਜੀਤ ਕੌਰ

ਮੋਹਾਲੀ ਵਿੱਚ ਵਰਕਿੰਗ ਵੂਮੈਨ ਹੋਸਟਲ ਦੇ ਨਿਰਮਾਣ ਨਾਲ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਹੋਵੇਗੀ ਪੂਰੀ : ਡਾ. ਬਲਜੀਤ ਕੌਰ

Mohali : Working Women Hostel : ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ Dr. Baljit Kaur ਨੇ ਕਿਹਾ ਕਿ ਮੋਹਾਲੀ ਵਿੱਚ ਕੰਮਕਾਜੀ ਮਹਿਲਾਵਾਂ ਲਈ ਸੁਰੱਖਿਅਤ ਅਤੇ ਕਿਫਾਇਤੀ ਰਿਹਾਇਸ਼ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਦਿਆਂ ਸੈਕਟਰ-66 ਵਿੱਚ ਅਤਿ-ਆਧੁਨਿਕ ਵਰਕਿੰਗ ਵੂਮੈਨ ਹੋਸਟਲ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਆਬਾਦੀ ਲਗਾਤਾਰ ਵੱਧ ਰਹੀ ਹੈ ਅਤੇ ਰੋਜ਼ਗਾਰ ਦੇ ਮੌਕਿਆਂ ਵਿੱਚ ਵਾਧੇ ਕਾਰਨ ਵੱਡੀ ਗਿਣਤੀ ਵਿੱਚ ਮਹਿਲਾਵਾਂ ਮੋਹਾਲੀ ਆ ਰਹੀਆਂ ਹਨ। ਅਜਿਹੇ ਵਿੱਚ ਵਰਕਿੰਗ ਵੂਮੈਨ ਹੋਸਟਲ ਦੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ, ਜੋ ਹੁਣ ਪੂਰੀ ਹੋਣ ਜਾ ਰਹੀ ਹੈ।

ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਵਿੱਚ ਕੁੱਲ ਪੰਜ ਵਰਕਿੰਗ ਵੂਮੈਨ ਹੋਸਟਲ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਇੱਕ ਮੋਹਾਲੀ ਦੇ ਸੈਕਟਰ-66 ਵਿੱਚ ਸਥਾਪਿਤ ਕੀਤਾ ਜਾਵੇਗਾ। ਇਸ ਪ੍ਰੋਜੈਕਟ ’ਤੇ ਲਗਭਗ 70 ਕਰੋੜ ਰੁਪਏ ਖਰਚ ਕੀਤੇ ਜਾਣਗੇ। ਹੋਸਟਲ ਦਾ ਨਿਰਮਾਣ ਗਰਾਊਂਡ ਪਲੱਸ ਸੱਤ ਮੰਜ਼ਿਲਾ (ਜੀ+7) ਇਮਾਰਤ ਵਜੋਂ ਕੀਤਾ ਜਾਵੇਗਾ ਅਤੇ ਇਸ ਵਿੱਚ ਤਿੰਨ ਟਾਵਰ ਬਣਾਏ ਜਾਣਗੇ।

ਉਨ੍ਹਾਂ ਦੱਸਿਆ ਕਿ ਹੋਸਟਲ ਵਿੱਚ 484 ਮਹਿਲਾਵਾਂ ਦੇ ਰਹਿਣ ਦੀ ਵਿਵਸਥਾ ਹੋਵੇਗੀ। ਇਹ ਸਹੂਲਤ ਖ਼ਾਸ ਤੌਰ ’ਤੇ ਨੌਕਰੀਪੇਸ਼ਾ ਅਤੇ ਘੱਟ ਆਮਦਨ ਵਰਗ ਦੀਆਂ ਮਹਿਲਾਵਾਂ ਲਈ ਲਾਭਕਾਰੀ ਸਾਬਤ ਹੋਵੇਗੀ। ਸਰਕਾਰ ਦਾ ਯਤਨ ਹੈ ਕਿ ਇੱਥੇ ਰਹਿਣ ਲਈ ਘੱਟੋ-ਘੱਟ ਫੀਸ ਨਿਰਧਾਰਤ ਕੀਤੀ ਜਾਵੇ, ਹਾਲਾਂਕਿ ਫੀਸ ਅਤੇ ਹੋਰ ਨਿਯਮਾਂ ਸਬੰਧੀ ਅੰਤਿਮ ਸ਼ਰਤਾਂ ਹਾਲੇ ਤਿਆਰ ਕੀਤੀਆਂ ਜਾਣੀਆਂ ਹਨ।

ਮੰਤਰੀ ਨੇ ਕਿਹਾ ਕਿ ਮੋਹਾਲੀ ਅੱਜ ਪੰਜਾਬ ਦਾ ਪ੍ਰਮੁੱਖ ਆਈਟੀ, ਸਿੱਖਿਆ ਅਤੇ ਰੋਜ਼ਗਾਰ ਕੇਂਦਰ ਬਣ ਚੁੱਕਾ ਹੈ। ਇੱਥੇ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਲਈ ਵੱਡੀ ਗਿਣਤੀ ਵਿੱਚ ਮਹਿਲਾਵਾਂ ਪਹੁੰਚਦੀਆਂ ਹਨ, ਪਰ ਸੁਰੱਖਿਅਤ ਅਤੇ ਕਿਫਾਇਤੀ ਰਿਹਾਇਸ਼ ਦੀ ਕਮੀ ਇੱਕ ਵੱਡੀ ਚੁਣੌਤੀ ਬਣੀ ਹੋਈ ਸੀ। ਵਰਕਿੰਗ ਵੂਮੈਨ ਹੋਸਟਲ ਦੇ ਨਿਰਮਾਣ ਨਾਲ ਮਹਿਲਾਵਾਂ ਨੂੰ ਸੁਰੱਖਿਅਤ ਮਾਹੌਲ ਵਿੱਚ ਰਹਿਣ ਦੀ ਸਹੂਲਤ ਮਿਲੇਗੀ ਅਤੇ ਉਨ੍ਹਾਂ ਨੂੰ ਆਪਣੇ ਕੰਮਕਾਜ ਵਾਲੇ ਸਥਾਨ ਦੇ ਨੇੜੇ ਰਿਹਾਇਸ਼ ਉਪਲਬਧ ਹੋ ਸਕੇਗੀ।

ਉਨ੍ਹਾਂ ਦੱਸਿਆ ਕਿ ਨਿਰਮਾਣ ਕਾਰਜ ਪੂਰਾ ਹੋਣ ਤੋਂ ਬਾਅਦ ਸਾਲ 2027 ਤੱਕ ਇਹ ਪ੍ਰੋਜੈਕਟ ਤਿਆਰ ਕਰਕੇ ਮਹਿਲਾਵਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਪੰਜਾਬ ਸਰਕਾਰ ਮਹਿਲਾਵਾਂ ਦੇ ਸਸ਼ਕਤੀਕਰਨ ਅਤੇ ਉਨ੍ਹਾਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਇਹ ਪ੍ਰੋਜੈਕਟ ਉਸੇ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

ਬਾਕਸ : ਵਰਕਿੰਗ ਵੂਮੈਨ ਹੋਸਟਲ ਇੱਕ ਨਜ਼ਰ ਵਿੱਚ

ਸਥਾਨ: ਸੈਕਟਰ-66, ਮੋਹਾਲੀ, ਲਾਗਤ: 70 ਕਰੋੜ ਰੁਪਏ, ਨਿਰਮਾਣ: ਜੀ+7 ਇਮਾਰਤ, ਕੁੱਲ ਟਾਵਰ: 3, ਸਮਰੱਥਾ: 484 ਮਹਿਲਾਵਾਂ, ਲਾਭਪਾਤਰੀ: ਨੌਕਰੀਪੇਸ਼ਾ ਅਤੇ ਘੱਟ ਆਮਦਨ ਵਰਗ ਦੀਆਂ ਮਹਿਲਾਵਾਂ, ਸੰਭਾਵਿਤ ਮੁਕੰਮਲਤਾ: ਸਾਲ 2027 ਫੀਸ: ਘੱਟੋ-ਘੱਟ, ਨਿਯਮ ਜਲਦ ਹੋਣਗੇ ਤੈਅ, ਉਦੇਸ਼: ਸੁਰੱਖਿਅਤ ਅਤੇ ਕਿਫਾਇਤੀ ਰਿਹਾਇਸ਼ ਮੁਹੱਈਆ ਕਰਵਾਉਣਾ।

Also read: Mohali: ਫੇਜ਼-1 ਮੋਹਾਲੀ ਵਿੱਚ ਖੂਨਦਾਨ ਕੈਂਪ, ਆਭਾ ਬੰਸਲ ਨੇ ਲੋਕਾਂ ਨੂੰ ਖੂਨਦਾਨ ਲਈ ਕੀਤਾ ਪ੍ਰੇਰਿਤ

67,563 Govt Jobs in Four Years, 523 More Appointments in Health Dept: CM Mann

dawn punjab
Author: dawn punjab

Leave a Comment

RELATED LATEST NEWS