Follow us

03/07/2026 12:35 am

Search
Close this search box.
Home » News In Punjabi » ਚੰਡੀਗੜ੍ਹ » ਮੋਹਾਲੀ ਵਿੱਚ ਬਸਪਾ ਦੀ ‘ਪੰਜਾਬ ਸੰਭਾਲੋ ਮੁਹਿੰਮ’ ਨੂੰ ਵੱਡਾ ਹੁੰਗਾਰਾ, ਸੈਂਕੜੇ ਲੋਕਾਂ ਨੇ ਫੜਿਆ ਹਾਥੀ ਦਾ ਪੱਲਾ

ਮੋਹਾਲੀ ਵਿੱਚ ਬਸਪਾ ਦੀ ‘ਪੰਜਾਬ ਸੰਭਾਲੋ ਮੁਹਿੰਮ’ ਨੂੰ ਵੱਡਾ ਹੁੰਗਾਰਾ, ਸੈਂਕੜੇ ਲੋਕਾਂ ਨੇ ਫੜਿਆ ਹਾਥੀ ਦਾ ਪੱਲਾ

‘Punjab Sambhalo Muhim’ Gets Strong Response in Mohali, Hundreds Join BSP Ahead of 2027 Assembly Polls

ਮੋਹਾਲੀ ਵਿੱਚ ਬਸਪਾ BSP ਦੀ ‘ਪੰਜਾਬ ਸੰਭਾਲੋ ਮੁਹਿੰਮ’ ਨੂੰ ਵੱਡਾ ਹੁੰਗਾਰਾ, ਸੈਂਕੜੇ ਲੋਕਾਂ ਨੇ ਫੜਿਆ ਹਾਥੀ ਦਾ ਪੱਲਾ

Mohali : ਬਹੁਜਨ ਸਮਾਜ ਪਾਰਟੀ (BSP) ਵੱਲੋਂ ਵਿਧਾਨ ਸਭਾ ਹਲਕਾ ਮੋਹਾਲੀ ਅਧੀਨ ਬਾਕਰਪੁਰ ਦੇ ਕਮਿਊਨਿਟੀ ਹਾਲ ਵਿੱਚ ‘ਪੰਜਾਬ ਸੰਭਾਲੋ ਮੁਹਿੰਮ’ ਤਹਿਤ ਇੱਕ ਵਿਸ਼ਾਲ ਵਰਕਰ ਮੀਟਿੰਗ ਕਰਵਾਈ ਗਈ। ਮੀਟਿੰਗ ਦੌਰਾਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਸੈਂਕੜੇ ਲੋਕਾਂ ਨੇ ਬਸਪਾ ਵਿੱਚ ਸ਼ਮੂਲੀਅਤ ਕਰਦਿਆਂ ਪਾਰਟੀ ਦੀਆਂ ਨੀਤੀਆਂ ’ਤੇ ਭਰੋਸਾ ਜਤਾਇਆ।

ਸਮਾਗਮ ਨੂੰ ਸੰਬੋਧਨ ਕਰਦਿਆਂ ਬਸਪਾ ਪੰਜਾਬ ਦੇ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਪੰਜਾਬ ਇਸ ਸਮੇਂ ਕਈ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ‘ਪੰਜਾਬ ਸੰਭਾਲੋ ਮੁਹਿੰਮ’ ਦਾ ਉਦੇਸ਼ ਸੂਬੇ ਨੂੰ ਮੁੜ ਵਿਕਾਸ ਦੀ ਲੀਹ ’ਤੇ ਲਿਆਉਣਾ ਹੈ।

ਉਨ੍ਹਾਂ ਕਿਹਾ, “ਬਸਪਾ ਦੀ ਸਰਕਾਰ ਬਣਨ ’ਤੇ ਪੰਜਾਬ ਨੂੰ ਨਸ਼ਾ ਮੁਕਤ, ਕਰਜ਼ਾ ਮੁਕਤ ਅਤੇ ਮਾਫੀਆ ਮੁਕਤ ਬਣਾਇਆ ਜਾਵੇਗਾ। ਸਿੱਖਿਆ ਅਤੇ ਸਿਹਤ ਖੇਤਰ ਵਿੱਚ ਕ੍ਰਾਂਤੀਕਾਰੀ ਸੁਧਾਰ ਕਰਕੇ ਹਰ ਨਾਗਰਿਕ ਨੂੰ ਬਿਹਤਰ ਸਹੂਲਤਾਂ ਦਿੱਤੀਆਂ ਜਾਣਗੀਆਂ।”

ਡਾ. ਕਰੀਮਪੁਰੀ ਨੇ ਡਰੱਗ, ਲੈਂਡ ਅਤੇ ਰੇਤ ਮਾਫੀਆ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੰਦਿਆਂ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਲੰਬੇ ਸਮੇਂ ਤੋਂ ਲਟਕਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕੀਤੇ ਜਾਣਗੇ। ਉਨ੍ਹਾਂ ਪੰਜਾਬ ਸਰਕਾਰ ਵੱਲੋਂ 18 ਫੀਸਦੀ ਡੀਏ ਜਾਰੀ ਨਾ ਕਰਨ ਦੀ ਵੀ ਨਿੰਦਾ ਕੀਤੀ ਅਤੇ ਬਕਾਇਆ ਰਕਮ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ।

ਇਸ ਮੌਕੇ ਗੁਰਪ੍ਰੀਤ ਸਿੰਘ ਬੜੀ ਅਤੇ ਲਕਸ਼ਮਣ ਵਰਮਾ ਆਪਣੇ ਸੈਂਕੜੇ ਸਾਥੀਆਂ ਸਮੇਤ ਹੋਰ ਪਾਰਟੀਆਂ ਛੱਡ ਕੇ ਬਸਪਾ ਵਿੱਚ ਸ਼ਾਮਲ ਹੋਏ। ਡਾ. ਕਰੀਮਪੁਰੀ ਨੇ ਨਵੇਂ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪਾਰਟੀ ਵਿੱਚ ਉਨ੍ਹਾਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ।

ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਹਰਕਾ ਦਾਸ ਧਾਲੀਵਾਲ ਨੇ ਕੀਤੀ, ਜਦਕਿ ਪਾਰਟੀ ਦੇ ਸੂਬਾ ਅਤੇ ਜ਼ਿਲ੍ਹਾ ਪੱਧਰੀ ਕਈ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ।

Also read: Mohali: ਫੇਜ਼-1 ਮੋਹਾਲੀ ਵਿੱਚ ਖੂਨਦਾਨ ਕੈਂਪ, ਆਭਾ ਬੰਸਲ ਨੇ ਲੋਕਾਂ ਨੂੰ ਖੂਨਦਾਨ ਲਈ ਕੀਤਾ ਪ੍ਰੇਰਿਤ

IISER Mohali का 15वाँ दीक्षांत समारोह सम्पन्न; 348 विद्यार्थियों मिलीं को उपाधियाँ

67,563 Govt Jobs in Four Years, 523 More Appointments in Health Dept: CM Mann

 

dawn punjab
Author: dawn punjab

Leave a Comment

RELATED LATEST NEWS