Follow us

03/07/2026 2:31 am

Search
Close this search box.
Home » News In Punjabi » ਚੰਡੀਗੜ੍ਹ » ਸਾਲਾਨਾ ਕਰਜ਼ਾ ਯੋਜਨਾ ਵਿੱਚ ਮੋਹਾਲੀ ਪੰਜਾਬ ਭਰ ਵਿੱਚ ਪਹਿਲੇ ਸਥਾਨ ’ਤੇ, 123 ਫੀਸਦੀ

ਸਾਲਾਨਾ ਕਰਜ਼ਾ ਯੋਜਨਾ ਵਿੱਚ ਮੋਹਾਲੀ ਪੰਜਾਬ ਭਰ ਵਿੱਚ ਪਹਿਲੇ ਸਥਾਨ ’ਤੇ, 123 ਫੀਸਦੀ

Mohali Ranks No. 1 in Punjab for Annual Credit Plan 2025-26 Achievement; Records 123% Target Fulfilment.

ਸਾਲਾਨਾ ਕਰਜ਼ਾ ਯੋਜਨਾ ਵਿੱਚ ਮੋਹਾਲੀ ਪੰਜਾਬ ਭਰ ਵਿੱਚ ਪਹਿਲੇ ਸਥਾਨ ’ਤੇ, 123 ਫੀਸਦੀ ਟੀਚਾ ਕੀਤਾ ਹਾਸਲ

Mohali : ਸਾਲ 2025-26 ਲਈ ਸਾਲਾਨਾ ਕਰਜ਼ਾ ਯੋਜਨਾ (ਏਸੀਪੀ) ਦੇ ਟੀਚਿਆਂ ਦੀ ਪ੍ਰਾਪਤੀ ਵਿੱਚ ਮੋਹਾਲੀ ਜ਼ਿਲ੍ਹੇ ਨੇ ਪੰਜਾਬ ਭਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਜ਼ਿਲ੍ਹੇ ਨੇ 100 ਫੀਸਦੀ ਦੇ ਨਿਰਧਾਰਿਤ ਟੀਚੇ ਦੇ ਮੁਕਾਬਲੇ 123 ਫੀਸਦੀ ਪ੍ਰਾਪਤੀ ਦਰਜ ਕਰਕੇ ਸੂਬੇ ਵਿੱਚ ਮੋਹਰੀ ਸਥਾਨ ਬਣਾਇਆ ਹੈ।

ਇਹ ਜਾਣਕਾਰੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮੋਹਾਲੀ ਵਿਖੇ ਹੋਈ 80ਵੀਂ ਡਿਸਟ੍ਰਿਕਟ ਕਨਸਲਟੇਟਿਵ ਕਮੇਟੀ (ਡੀਸੀਸੀ) ਮੀਟਿੰਗ ਦੌਰਾਨ ਸਾਹਮਣੇ ਆਈ। ਮੀਟਿੰਗ ਦੀ ਪ੍ਰਧਾਨਗੀ ਸਹਾਇਕ ਕਮਿਸ਼ਨਰ (ਜਨਰਲ) ਡਾ. ਅੰਕਿਤਾ ਕਾਂਸਲ ਨੇ ਕੀਤੀ।

ਸਮੀਖਿਆ ਦੌਰਾਨ ਦੱਸਿਆ ਗਿਆ ਕਿ ਖੇਤੀਬਾੜੀ ਖੇਤਰ ਵਿੱਚ 104 ਫੀਸਦੀ, ਐਮਐਸਐਮਈ ਖੇਤਰ ਵਿੱਚ 133 ਫੀਸਦੀ ਅਤੇ ਹੋਰ ਤਰਜੀਹੀ ਖੇਤਰਾਂ ਵਿੱਚ 96 ਫੀਸਦੀ ਪ੍ਰਾਪਤੀ ਦਰਜ ਕੀਤੀ ਗਈ। ਜ਼ਿਲ੍ਹੇ ਦਾ ਕਰਜ਼ਾ-ਜਮ੍ਹਾਂ ਅਨੁਪਾਤ (ਸੀਡੀ ਰੇਸ਼ੋ) 114 ਫੀਸਦੀ ਰਿਹਾ, ਜੋ ਕਿ ਰਾਸ਼ਟਰੀ ਮਾਪਦੰਡ 60 ਫੀਸਦੀ ਤੋਂ ਕਾਫੀ ਵੱਧ ਹੈ।

ਡਾ. ਅੰਕਿਤਾ ਕਾਂਸਲ ਨੇ ਬੈਂਕਾਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ, “ਸਰਕਾਰੀ ਸਕੀਮਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਕੇ ਆਰਥਿਕ ਵਿਕਾਸ ਨੂੰ ਹੋਰ ਮਜ਼ਬੂਤੀ ਦਿੱਤੀ ਜਾ ਸਕਦੀ ਹੈ।”

ਮੀਟਿੰਗ ਦੌਰਾਨ ਆਰਬੀਆਈ, ਨਾਬਾਰਡ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ ਨੇ ਵਿੱਤੀ ਸਮਾਵੇਸ਼, ਡਿਜੀਟਲ ਬੈਂਕਿੰਗ ਅਤੇ ਪੇਂਡੂ ਵਿਕਾਸ ਨੂੰ ਹੋਰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ। ਬੈਂਕਾਂ ਨੇ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਰਫ਼ਤਾਰ ਨਾਲ ਕੰਮ ਜਾਰੀ ਰੱਖਣ ਦਾ ਭਰੋਸਾ ਦਿੱਤਾ।

 

 

 

dawn punjab
Author: dawn punjab

Leave a Comment

RELATED LATEST NEWS