Follow us

30/04/2026 12:45 pm

Search
Close this search box.
Home » Uncategorized » ਐਸਐਸਪੀ ਦਫ਼ਤਰ ਬਾਹਰ ਗੁਰਵਿੰਦਰ ਸਿੰਘ ਕਤਲ ਮਾਮਲੇ ‘ਚ ਇੱਕ ਸ਼ੂਟਰ ਕਾਬੂ, ਭਰਾ ਵੀ ਗ੍ਰਿਫ਼ਤਾਰ

ਐਸਐਸਪੀ ਦਫ਼ਤਰ ਬਾਹਰ ਗੁਰਵਿੰਦਰ ਸਿੰਘ ਕਤਲ ਮਾਮਲੇ ‘ਚ ਇੱਕ ਸ਼ੂਟਰ ਕਾਬੂ, ਭਰਾ ਵੀ ਗ੍ਰਿਫ਼ਤਾਰ

Sahibzada Ajit Singh Nagar Police ਦੀ ਵੱਡੀ ਕਾਮਯਾਬੀ: SSP office ਦੇ ਬਾਹਰ ਗੁਰਵਿੰਦਰ ਸਿੰਘ ਕਤਲ ਮਾਮਲੇ ‘ਚ ਇੱਕ ਸ਼ੂਟਰ ਕਾਬੂ, ਭਰਾ ਵੀ ਗ੍ਰਿਫ਼ਤਾਰ

DPB, ਮੁਹਾਲੀ, 28 ਫ਼ਰਵਰੀ:

SSP office Mohali ਦੇ ਬਾਹਰ 28 ਜਨਵਰੀ ਨੂੰ ਪੇਸ਼ੀ ‘ਤੇ ਆਏ ਗੁਰਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ‘ਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਦੋ ਸ਼ੂਟਰਾਂ ਵਿੱਚੋਂ ਇੱਕ ਮੁੱਖ ਮੁਲਜ਼ਮ ਗੌਰਵ ਉਰਫ਼ ਬਾਵਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਉਸ ਨੂੰ ਪਨਾਹ ਦੇਣ ਦੇ ਦੋਸ਼ ‘ਚ ਉਸਦਾ ਵੱਡਾ ਭਰਾ ਪ੍ਰਿੰਸ ਵੀ ਕਾਬੂ ਕੀਤਾ ਗਿਆ ਹੈ।

Also Read 👉 Mohali Police Register FIR Against Satinderpal Singh @ Goldy Brar for Murder of Gurwinder Singh

ਇਸ ਨਾਲ ਹੁਣ ਤੱਕ ਗ੍ਰਿਫ਼ਤਾਰ ਦੋਸ਼ੀਆਂ ਦੀ ਗਿਣਤੀ ਚਾਰ ਹੋ ਚੁੱਕੀ ਹੈ।

“ਬਾਕੀ ਰਹਿੰਦੇ ਇੱਕ ਸ਼ੂਟਰ ਦੀ ਗ੍ਰਿਫ਼ਤਾਰੀ ਲਈ ਪੁਲਿਸ ਪਾਰਟੀਆਂ ਸਰਗਰਮ” – ਐਸਐਸਪੀ

ਐਸਐਸਪੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪਹਿਲਾਂ ਹੀ ਬਲਤੇਜ ਸਿੰਘ ਉਰਫ਼ ਬੰਟੀ (ਗ੍ਰਿਫ਼ਤਾਰੀ ਮਿਤੀ 02-02-2026) ਅਤੇ ਮੰਗਤ ਸਿੰਘ ਉਰਫ਼ ਮੈਕਸ (ਗ੍ਰਿਫ਼ਤਾਰੀ ਮਿਤੀ 03-02-2026) ਨੂੰ ਕਾਬੂ ਕੀਤਾ ਜਾ ਚੁੱਕਾ ਹੈ।

ਉਨ੍ਹਾਂ ਕਿਹਾ, “ਹੁਣ ਤੱਕ ਚਾਰ ਦੋਸ਼ੀ ਗ੍ਰਿਫ਼ਤਾਰ ਹੋ ਚੁੱਕੇ ਹਨ। ਬਾਕੀ ਰਹਿੰਦੇ ਇੱਕ ਅਹਿਮ ਸ਼ੂਟਰ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।”

ਮੋਗਾ ਤੋਂ ਗ੍ਰਿਫ਼ਤਾਰੀ : ਸੰਗੀਨ ਵਾਰਦਾਤ ਦੇ ਮੱਦੇਨਜ਼ਰ ਸੀ.ਆਈ.ਏ. ਸਟਾਫ ਅਤੇ ਥਾਣਿਆਂ ਦੀਆਂ ਵੱਖ-ਵੱਖ ਟੀਮਾਂ ਨੇ ਅਲੱਗ-ਅਲੱਗ ਥਾਵਾਂ ‘ਤੇ ਛਾਪੇਮਾਰੀ ਕੀਤੀ, ਜਿਸ ਦੌਰਾਨ ਦੋਸ਼ੀ ਗੌਰਵ ਉਰਫ਼ ਬਾਵਾ ਨੂੰ ਜ਼ਿਲ੍ਹਾ ਮੋਗਾ ਤੋਂ ਕਾਬੂ ਕੀਤਾ ਗਿਆ। ਕਾਰਵਾਈ ਸੌਰਵ ਜਿੰਦਲ (ਕਪਤਾਨ ਪੁਲਿਸ ਜਾਂਚ), ਤਲਵਿੰਦਰ ਸਿੰਘ (ਕਪਤਾਨ ਪੁਲਿਸ ਆਪਰੇਸ਼ਨ), ਸੁਖਨਾਜ ਸਿੰਘ (ਕਪਤਾਨ ਪੁਲਿਸ ਸਪੈਸ਼ਲ ਬ੍ਰਾਂਚ) ਅਤੇ ਰਾਜਨ ਪਰਮਿੰਦਰ ਸਿੰਘ (ਉੱਪ-ਕਪਤਾਨ ਪੁਲਿਸ ਜਾਂਚ) ਦੀ ਨਿਗਰਾਨੀ ਹੇਠ ਕੀਤੀ ਗਈ।

ਘਟਨਾ ਦਾ ਵੇਰਵਾ : ਮਿਤੀ 28-01-2026 ਨੂੰ ਅਮਰਦੀਪ ਕੌਰ ਪਤਨੀ ਗੁਰਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਗੈਂਗਸਟਰ Goldy Brar ਅਤੇ ਦੋ ਨਾ-ਮਾਲੂਮ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 23 ਮਿਤੀ 28-01-2026 ਅਧੀਨ ਧਾਰਾਵਾਂ 103(1), 109, 3(5) ਬੀ.ਐਨ.ਐਸ ਅਤੇ 25-54-59 ਆਰਮਜ਼ ਐਕਟ ਥਾਣਾ ਸੋਹਾਣਾ ‘ਚ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ 👉  CHANDIGARH FIRING CASE: ARREST THREE OPERATIVES OF GANGSTER GOLDY BRAR FROM GORAKHPUR

ਸ਼ਿਕਾਇਤ ਅਨੁਸਾਰ, ਗੁਰਵਿੰਦਰ ਸਿੰਘ ਆਪਣੀ ਕਾਰ ਨੰਬਰ PB65-AS-2482 ‘ਤੇ ਪੇਸ਼ੀ ਭੁਗਤਣ ਮਗਰੋਂ ਜਦੋਂ ਵਾਪਸ ਕਾਰ ਕੋਲ ਪਹੁੰਚੇ ਤਾਂ ਦੋ ਨਾ-ਮਾਲੂਮ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਗ੍ਰਿਫ਼ਤਾਰ ਦੋਸ਼ੀ ਬਾਰੇ ਖੁਲਾਸੇ : ਗੌਰਵ ਉਰਫ਼ ਬਾਵਾ (ਉਮਰ ਕਰੀਬ 21 ਸਾਲ), ਵਾਰਡ ਨੰਬਰ 2 ਆਵਾ ਬਸਤੀ, ਫਿਰੋਜ਼ਪੁਰ ਦਾ ਰਹਿਣ ਵਾਲਾ ਹੈ। ਉਹ 10ਵੀਂ ਜਮਾਤ ਤੱਕ ਪੜ੍ਹਿਆ ਹੋਇਆ ਅਤੇ ਅਣਵਿਆਹਿਆ ਹੈ।

ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਹ ਪਿਛਲੇ 3-4 ਮਹੀਨਿਆਂ ਤੋਂ ਵਿਦੇਸ਼ ‘ਚ ਬੈਠੇ ਗੈਂਗਸਟਰ Goldy Brar, ਵਿੱਕੀ ਸੱਟੇਵਾਲ ਅਤੇ ਰਵੀ ਫਰੀਦਕੋਟੀਆ ਦੇ ਸੰਪਰਕ ‘ਚ ਸੀ। ਗੌਰਵ ਨੇ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ ‘ਤੇ ਇੱਕ ਹੋਰ ਮੁੱਖ ਦੋਸ਼ੀ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ।

ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਵਾਰਦਾਤ ਵਿੱਚ ਵਰਤੇ ਗਏ ਹਥਿਆਰਾਂ ਬਾਰੇ ਪੁੱਛਗਿੱਛ ਜਾਰੀ ਹੈ।

ਭਰਾ ਵੀ ਕਾਬੂ : ਗੌਰਵ ਦਾ ਵੱਡਾ ਭਰਾ ਪ੍ਰਿੰਸ, ਜੋ ਕਿ ਫਿਰੋਜ਼ਪੁਰ ਸਿਟੀ ਥਾਣੇ ਵਿੱਚ ਦਰਜ ਇੱਕ ਕਤਲ ਕੇਸ ਵਿੱਚ 26-04-2024 ਤੋਂ ਭਗੌੜਾ ਚੱਲ ਰਿਹਾ ਸੀ, ਗੌਰਵ ਨੂੰ ਅੱਡ-ਅੱਡ ਥਾਵਾਂ ‘ਤੇ ਪਨਾਹ ਦਿੰਦਾ ਰਿਹਾ। ਉਸ ਨੂੰ ਵੀ ਸੰਬੰਧਿਤ ਧਾਰਾਵਾਂ ਅਧੀਨ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

dawn punjab
Author: dawn punjab

Leave a Comment

RELATED LATEST NEWS