Follow us

28/04/2026 9:19 pm

Search
Close this search box.
Home » News In Punjabi » ਖੇਡ » PCA ਦੇ CEO ਦੀਪਕ ਸ਼ਰਮਾ ਨੂੰ ਦੋਹਰੀ ਨੌਕਰੀ ਦੇ ਮਾਮਲੇ ’ਚ ਅਸਤੀਫਾ ਦੇਣ ਦੇ ਹੁਕਮ

PCA ਦੇ CEO ਦੀਪਕ ਸ਼ਰਮਾ ਨੂੰ ਦੋਹਰੀ ਨੌਕਰੀ ਦੇ ਮਾਮਲੇ ’ਚ ਅਸਤੀਫਾ ਦੇਣ ਦੇ ਹੁਕਮ

PCA ਪੀਸੀਏ ਦੇ CEO ਦੀਪਕ ਸ਼ਰਮਾ ਨੂੰ ਦੋਹਰੀ ਨੌਕਰੀ ਦੇ ਮਾਮਲੇ ’ਚ ਅਸਤੀਫਾ ਦੇਣ ਦੇ ਹੁਕਮ

DPB, Mohali: PCA ਪੰਜਾਬ ਕ੍ਰਿਕਟ ਐਸੋਸੀਏਸ਼ਨ  ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਦੀਪਕ ਸ਼ਰਮਾ ਨੂੰ ਐਥਿਕਸ ਅਫਸਰ-ਕਮ-ਓੰਬਡਸਮੈਨ ਜਸਟਿਸ ਜਸਪਾਲ ਸਿੰਘ (ਸੇਵਾਮੁਕਤ) ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ 13 ਫਰਵਰੀ 2026 ਨੂੰ ਜਾਰੀ ਕੀਤਾ ਗਿਆ।

ਇਹ ਮਾਮਲਾ ਪੀਸੀਏ ਦੇ ਆਜੀਵਨ ਮੈਂਬਰ ਰਾਕੇਸ਼ ਹਾਂਡਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ’ਤੇ ਸੁਣਵਾਈ ਤੋਂ ਬਾਅਦ ਸਾਹਮਣੇ ਆਇਆ। ਸ਼ਿਕਾਇਤ ਵਿੱਚ ਵਿੱਤੀ ਗੜਬੜਾਂ, ਹਿਤਾਂ ਦੇ ਟਕਰਾਅ, ਨਿਯੁਕਤੀਆਂ ਵਿੱਚ ਗੜਬੜ, ਖਿਡਾਰੀਆਂ ਦੀ ਚੋਣ ਵਿੱਚ ਦਖਲਅੰਦਾਜ਼ੀ ਅਤੇ ਪੀਸੀਏ ਦੀ ਸੰਪਤੀ ਦੇ ਦੁਰੁਪਯੋਗ ਦੇ ਦੋਸ਼ ਲਗਾਏ ਗਏ ਸਨ।

ਸੁਣਵਾਈ ਦੌਰਾਨ ਦੋਵਾਂ ਧਿਰਾਂ ਦੀਆਂ ਦਲੀਲਾਂ ਅਤੇ ਦਸਤਾਵੇਜ਼ੀ ਸਬੂਤਾਂ ਦੀ ਜਾਂਚ ਤੋਂ ਬਾਅਦ ਓੰਬਡਸਮੈਨ ਨੇ ਜ਼ਿਆਦਾਤਰ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ। ਖਿਡਾਰੀ ਚੋਣ ਵਿੱਚ ਦਖਲਅੰਦਾਜ਼ੀ, ਨਿਯੁਕਤੀਆਂ ਵਿੱਚ ਗੜਬੜ ਅਤੇ ਪੀਸੀਏ ਦੀ ਇਨੋਵਾ ਕਾਰ ਦੇ ਦੁਰੁਪਯੋਗ ਨਾਲ ਸਬੰਧਿਤ ਦੋਸ਼ ਸਾਬਤ ਨਹੀਂ ਹੋਏ।

ਹਾਲਾਂਕਿ ਦੋਹਰੀ ਨਿਯੁਕਤੀ (ਡਿਊਅਲ ਇੰਪਲੌਇਮੈਂਟ) ਦੇ ਮਾਮਲੇ ਵਿੱਚ ਦੋਸ਼ ਸਾਬਤ ਹੋਇਆ। ਹੁਕਮ ਅਨੁਸਾਰ ਸਾਲ 2014-15 ਦੌਰਾਨ ਦੀਪਕ ਸ਼ਰਮਾ ਨੇ ਪੀਸੀਏ ਅਤੇ ਪੰਜਾਬ ਸਟੇਟ ਹਾਊਸਿੰਗ ਫੈਡਰੇਸ਼ਨ (ਹਾਊਸਫੈਡ) ਦੋਵਾਂ ਤੋਂ ਇਕੱਠੇ ਤਨਖਾਹ ਪ੍ਰਾਪਤ ਕੀਤੀ, ਜਿਸਦਾ ਢੰਗ ਨਾਲ ਖੁਲਾਸਾ ਨਹੀਂ ਕੀਤਾ ਗਿਆ। ਅਧਿਕਾਰੀਆਂ ਨੇ ਇਸਨੂੰ ਤੱਥਾਂ ਦੀ ਗਲਤ ਪੇਸ਼ਕਾਰੀ ਅਤੇ ਵਿੱਤੀ ਲਾਭ ਪ੍ਰਾਪਤ ਕਰਨ ਦੀ ਕਾਰਵਾਈ ਮੰਨਿਆ।

ਕਾਰਵਾਈ ਦੌਰਾਨ ਦੀਪਕ ਸ਼ਰਮਾ ਵੱਲੋਂ ਅਸਤੀਫਾ ਦੇਣ ਦੀ ਇੱਛਾ ਵੀ ਜਤਾਈ ਗਈ ਸੀ। ਇਸਨੂੰ ਧਿਆਨ ਵਿੱਚ ਰੱਖਦਿਆਂ ਓੰਬਡਸਮੈਨ ਨੇ ਉਨ੍ਹਾਂ ਨੂੰ 18 ਫਰਵਰੀ 2026 ਸ਼ਾਮ 5 ਵਜੇ ਤੱਕ ਬਿਨਾ ਸ਼ਰਤ ਅਸਤੀਫਾ ਦੇਣ ਲਈ ਤਿੰਨ ਕਾਰਜ ਦਿਨਾਂ ਦਾ ਸਮਾਂ ਦਿੱਤਾ ਹੈ।

ਹੁਕਮ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਨਿਰਧਾਰਤ ਸਮੇਂ ਅੰਦਰ ਅਸਤੀਫਾ ਨਾ ਦੇਣ ਜਾਂ ਸ਼ਰਤਾਂ ਵਾਲਾ ਅਸਤੀਫਾ ਦੇਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਸੀਈਓ ਅਹੁਦੇ ਤੋਂ ਹਟਿਆ ਹੋਇਆ ਮੰਨਿਆ ਜਾਵੇਗਾ। ਅਸਤੀਫਾ ਮਨਜ਼ੂਰ ਹੋਣ ’ਤੇ ਉਨ੍ਹਾਂ ਨੂੰ ਨੌਕਰੀ ਮਿਆਦ ਦੌਰਾਨ ਪ੍ਰਾਪਤ ਲਾਭਾਂ ਦਾ ਹੱਕ ਰਹੇਗਾ।

ਇਸਦੇ ਨਾਲ ਹੀ ਪੀਸੀਏ ਐਪੈਕਸ ਕੌਂਸਲ ਨੂੰ ਸੀਈਓ ਦਫ਼ਤਰ ਦੀ ਸੁਚਾਰੂ ਕਾਰਗੁਜ਼ਾਰੀ ਲਈ ਅੰਤਰਿਮ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਗਏ ਹਨ। ਇਹ ਆਦੇਸ਼ ਸਿਰਫ਼ ਸੰਬੰਧਿਤ ਪੱਖਾਂ ਤੱਕ ਹੀ ਸੀਮਿਤ ਰਹੇਗਾ।

dawn punjab
Author: dawn punjab

Leave a Comment

RELATED LATEST NEWS