Follow us

18/06/2024 2:45 pm

Search
Close this search box.
Home » News In Punjabi » ਚੰਡੀਗੜ੍ਹ » 100 ਫ਼ੀਸਦੀ ਨੌਜਵਾਨ ਵੋਟਰਾਂ ਦਾ ਹੋਵੇਗਾ ਪੰਜੀਕਰਣ – ਜਿਲ੍ਹਾ ਨੋਡਲ ਅਫਸਰ

100 ਫ਼ੀਸਦੀ ਨੌਜਵਾਨ ਵੋਟਰਾਂ ਦਾ ਹੋਵੇਗਾ ਪੰਜੀਕਰਣ – ਜਿਲ੍ਹਾ ਨੋਡਲ ਅਫਸਰ

 

ਐੱਸ ਏ ਐੱਸ ਨਗਰ:

ਭਾਰਤੀ ਚੋਣ ਕਮਿਸ਼ਨ ਵੱਲੋਂ ਯੋਗਤਾ ਮਿਤੀ 1 ਜਨਵਰੀ, 2024 ਨੂੰ ਅਧਾਰ ਮੰਨ ਕੇ ਸ਼ੁਰੂ ਕੀਤੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਮੁਹਿੰਮ ਤਹਿਤ ਜ਼ਿਲ੍ਹਾ ਸਵੀਪ ਟੀਮ ਵੱਲੋਂ ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫਸਰ ਸ਼੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ਵਿਚ ਵੱਡੇ ਪੱਧਰ ਤੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ।

     ਇਸੇ ਮੁਹਿੰਮ ਤਹਿਤ ਅੱਜ ਸਰਕਾਰੀ ਕਾਲਜ ਫ਼ੇਸ 6, ਮੋਹਾਲੀ ਵਿਖੇ ਵੋਟਰ ਰਜਿਸਟ੍ਰੇਸ਼ਨ ਕੈਂਪ ਦਾ ਉਦਘਾਟਨ ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਅਤੇ ਜ਼ਿਲ੍ਹਾ ਚੋਣ ਦਫ਼ਤਰ ਦੇ ਤਹਿਸੀਲਦਾਰ ਸੰਜੇ ਕੁਮਾਰ ਵੱਲੋਂ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਨੋਡਲ ਅਫਸਰ ਸਵੀਪ ਨੇ ਦੱਸਿਆ ਕਿ ਇਹਨਾ ਕੈਂਪਾਂ ਦਾ ਮੁੱਖ ਮਕਸਦ ਯੋਗ ਨੌਜਵਾਨ ਵੋਟਰਾਂ ਦਾ 100% ਪੰਜੀਕਰਣ ਯਕੀਨੀ ਬਣਾਉਣਾ ਹੈ। ਉਨ੍ਹਾਂ ਨੇ ਕਾਲਜ ਦੇ ਪ੍ਰਿੰਸੀਪਲ ਹਰਜੀਤ ਕੌਰ ਗੁਜਰਾਲ ਅਤੇ ਸਵੀਪ ਕੋਆਰਡੀਨੇਟਰ  ਪ੍ਰੋ. ਗੁਨਜੀਤ ਵੱਲੋਂ ਕੈਂਪ ਲਗਾਉਣ ਅਤੇ ਵਿਦਿਆਰਥੀਆਂ ਨੂੰ ਲੋਕਤੰਤਰੀ ਪਰੰਪਰਾਵਾਂ ਦੀ ਮਜਬੂਤੀ  ਵਿੱਚ ਹਿੱਸਾ ਪਾਉਣ ਲਈ ਪ੍ਰੇਰਿਤ ਕਰਨ ਲਈ ਕਾਲਜ ਦਾ ਧੰਨਵਾਦ ਕੀਤਾ।

    ਇਸ ਮੌਕੇ ਚੋਣ ਤਹਿਸੀਲਦਾਰ ਸੰਜੇ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਸਵੀਪ ਟੀਮ ਵੱਲੋਂ ਨੌਜਵਾਨ, ਔਰਤ, ਦਿਵਿਆਂਗਜਨ, ਟਰਾਂਸਜੈਂਡਰ ਵੋਟਰਾਂ ਦੇ ਪੰਜੀਕਰਣ ਲਈ ਵੱਖ ਵੱਖ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਇਸ ਮੌਕੇ ਜ਼ਿਲ੍ਹਾ ਨੋਡਲ ਅਫਸਰ ਸਵੀਪ ਵੱਲੋਂ ਮੋਬਾਈਲ ਐਪ ਰਾਹੀਂ ਵੋਟਰ ਪੰਜੀਕਰਣ ਕਰਵਾਉਣ ਲਈ ਵਿਦਿਆਰਥੀਆਂ ਨੂੰ  ਉਤਸ਼ਾਹਿਤ ਕੀਤਾ ਗਿਆ।

     ਕਾਲਜ ਦੇ ਐਨ ਸੀ. ਸੀ. ਵਿੰਗ ਦੇ ਇੰਚਾਰਜ ਪ੍ਰੋ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਰਾਸ਼ਟਰੀ ਕੈਡਟ ਕੋਰ ਦੇ ਵਲੰਟੀਅਰਾਂ ਵੱਲੋਂ ਇਸ ਮੁਹਿੰਮ ਦੀ ਸੰਪੂਰਨਤਾ ਲਈ ਹਰ ਇੱਕ ਕਲਾਸ ਦੇ ਵਿਦਿਆਰਥੀਆਂ ਨਾਲ ਨਿੱਜੀ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸਰਕਾਰੀ ਬਹੁਤਕਨੀਕੀ ਕਾਲਜ ਖੂਨੀਮਾਜਰਾ ਦੇ ਸ਼੍ਰੀ ਹਰਕੇਸ਼ ਅਤੇ ਮੋਹਾਲੀ ਤੋਂ ਚੋਣ ਦਫਤਰ ਦੇ ਜਗਤਾਰ ਸਿੰਘ ਵੀ ਹਾਜਰ ਸਨ। ਕੈਂਪ ਦੌਰਾਨ 127 ਵਿਦਿਆਰਥੀਆਂ ਨੇ ਫਾਰਮ-6 ਹਾਸਿਲ ਕੀਤੇ।

dawn punjab
Author: dawn punjab

Leave a Comment

RELATED LATEST NEWS