Follow us

26/07/2026 2:29 am

Search
Close this search box.
Home » News In Punjabi » ਖੇਡ » ਮੋਹਾਲੀ ਦੀ ਜੁਆਏ ਬੈਦਵਾਣ ਨੇ ਕੇਵੀਐੱਸ ਨੈਸ਼ਨਲ ਵਿੱਚ ਡਿਸਕਸ ਥ੍ਰੋ ਅਤੇ ਸ਼ਾਟਪੁੱਟ ‘ਚ ਜਿੱਤੇ ਦੋ ਸੋਨ ਤਗ਼ਮੇ

ਮੋਹਾਲੀ ਦੀ ਜੁਆਏ ਬੈਦਵਾਣ ਨੇ ਕੇਵੀਐੱਸ ਨੈਸ਼ਨਲ ਵਿੱਚ ਡਿਸਕਸ ਥ੍ਰੋ ਅਤੇ ਸ਼ਾਟਪੁੱਟ ‘ਚ ਜਿੱਤੇ ਦੋ ਸੋਨ ਤਗ਼ਮੇ 

Mohali’s Joy Baidwan Wins Double Gold

ਮੋਹਾਲੀ ਦੀ ਜੁਆਏ ਬੈਦਵਾਣ ਨੇ ਕੇਵੀਐੱਸ ਨੈਸ਼ਨਲ ਵਿੱਚ ਡਿਸਕਸ ਥ੍ਰੋ ਅਤੇ ਸ਼ਾਟਪੁੱਟ ‘ਚ ਜਿੱਤੇ ਦੋ ਸੋਨ ਤਗ਼ਮੇ 

Mohali:

ਮੋਹਾਲੀ ਦੀ ਜੁਆਏ ਬੈਦਵਾਣ ਨੇ ਕੇਵੀਐੱਸ ਨੈਸ਼ਨਲ ਵਿੱਚ ਡਿਸਕਸ ਥ੍ਰੋ ਅਤੇ ਸ਼ਾਟਪੁੱਟ ‘ਚ ਜਿੱਤੇ ਦੋ ਸੋਨ ਤਗ਼ਮੇ

Mohali: Mohali’s Joy Baidwan Wins Double Gold

ਮੋਹਾਲੀ ਦੀ ਨੌਜਵਾਨ ਅਥਲੀਟ ਜੁਆਏ ਬੈਦਵਾਣ ਨੇ 54ਵੀਂ ਕੇਵੀਐੱਸ ਨੈਸ਼ਨਲ ਸਪੋਰਟਸ ਮੀਟ 2025 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਡਿਸਕਸ ਥ੍ਰੋ ਅਤੇ ਸ਼ਾਟਪੁੱਟ ਦੋਵੇਂ ਮੁਕਾਬਲਿਆਂ ਵਿੱਚ ਸੋਨੇ ਦੇ ਤਗਮੇ ਆਪਣੇ ਨਾਮ ਕੀਤੇ। ਇਹ ਪ੍ਰਤੀਯੋਗਿਤਾ 17 ਤੋਂ 21 ਸਤੰਬਰ ਤੱਕ ਕੇਰਲਾ ਦੇ ਏਰਨਾਕੁਲਮ ਵਿੱਚ ਆਯੋਜਿਤ ਕੀਤੀ ਗਈ।

ਅੰਡਰ–17 ਕੈਟੇਗਰੀ ਵਿੱਚ ਚੰਡੀਗੜ੍ਹ ਰੀਜਨ ਵਲੋਂ ਖੇਡ ਰਹੀ ਜੁਆਏ ਨੇ ਦੋਵੇਂ ਇਵੈਂਟਾਂ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਮੋਹਾਲੀ ਦਾ ਮਾਣ ਵਧਾਇਆ।

ਮੋਹਾਲੀ ਦੇ ਮਟੌਰ ਪਿੰਡ ਦੀ ਰਹਿਣ ਵਾਲੀ ਅਤੇ ਕੇਂਦਰੀ ਵਿਦਿਆਲਯ ਮੋਹਾਲੀ ਦੀ 10ਵੀਂ ਜਮਾਤ ਦੀ ਵਿਦਿਆਰਥਣ ਜੁਆਏ ਪਿਛਲੇ ਚਾਰ ਸਾਲਾਂ ਤੋਂ ਅਥਲੈਟਿਕਸ ਵਿੱਚ ਲਗਾਤਾਰ ਮਿਹਨਤ ਕਰ ਰਹੀ ਹੈ। ਉਸਦੇ ਪਿਤਾ, ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਣ, ਨੇ ਦੱਸਿਆ ਕਿ ਧੀ ਦੀ ਸਫਲਤਾ ਪਰਿਵਾਰ ਲਈ ਮਾਣ ਦਾ ਵਿਸ਼ਾ ਹੈ ਅਤੇ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ।

ਜੁਆਏ ਦਾ ਖੇਡਾਂ ਵਿੱਚ ਸਫ਼ਰ ਕਾਬਿਲ-ਏ-ਤਾਰੀਫ਼ ਹੈ। ਉਸਨੇ 2023 ਵਿੱਚ ਤਾਮਿਲਨਾਡੂ ਵਿੱਚ ਹੋਈ ਅੰਡਰ–14 ਨੈਸ਼ਨਲ ਗੇਮਜ਼ ਵਿੱਚ ਰਿਕਾਰਡ ਸਮੇਤ ਗੋਲਡ ਮੈਡਲ ਜਿੱਤਿਆ ਸੀ। ਇਸ ਤੋਂ ਇਲਾਵਾ ਉਹ ਸਾਊਦੀ ਅਰਬ ਵਿੱਚ ਹੋਈ ਅੰਡਰ–18 ਯੂਥ ਗੇਮਜ਼ ਵਿੱਚ ਵੀ ਭਾਗ ਲੈ ਚੁੱਕੀ ਹੈ। ਮਾਰਚ 2025 ਵਿੱਚ ਸ਼੍ਰੀ ਪਟਨਾ ਸਾਹਿਬ ਵਿੱਚ ਹੋਈ ਯੂਥ ਗੇਮਜ਼ ਵਿੱਚ ਉਸਨੇ ਅੰਡਰ–18 ਸ਼ਾਟਪੁੱਟ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ 2024 ਵਿੱਚ ਲਖਨਊ ਵਿੱਚ ਅੰਡਰ–16 ਸ਼ਾਟਪੁੱਟ ਵਿੱਚ ਸਿਲਵਰ ਮੈਡਲ ਜਿੱਤਿਆ ਸੀ।

ਫਿਲਹਾਲ ਜੁਆਏ ਮੋਹਾਲੀ ਵਿੱਚ ਹੀ ਨਿਯਮਿਤ ਕੋਚਿੰਗ ਲੈ ਰਹੀ ਹੈ ਅਤੇ ਆਉਣ ਵਾਲੀਆਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪ੍ਰਤੀਯੋਗਿਤਾਵਾਂ ਲਈ ਤਿਆਰੀ ਕਰ ਰਹੀ ਹੈ।

 

dawn punjab
Author: dawn punjab

Leave a Comment

RELATED LATEST NEWS

Top Headlines

ਪ੍ਰਧਾਨ ਮੰਤਰੀ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ

Live Cricket

Rashifal