Follow us

30/04/2026 7:51 am

Search
Close this search box.
Home » News In Punjabi » ਚੰਡੀਗੜ੍ਹ » ਬੰਬੀਹਾ-ਲਾਰੈਂਸ-ਭਗਵਾਨਪੁਰੀਆ ਗੈਂਗ ਵਾਰ ਨੇ ਪੰਜਾਬ ਨੂੰ ਹਿਲਾਇਆ, ਏਜੀਟੀਐਫ ਹਰਕਤ ‘ਚ

ਬੰਬੀਹਾ-ਲਾਰੈਂਸ-ਭਗਵਾਨਪੁਰੀਆ ਗੈਂਗ ਵਾਰ ਨੇ ਪੰਜਾਬ ਨੂੰ ਹਿਲਾਇਆ, ਏਜੀਟੀਐਫ ਹਰਕਤ ‘ਚ

Gangwar ਬੰਬੀਹਾ-ਲਾਰੈਂਸ-ਭਗਵਾਨਪੁਰੀਆ ਗੈਂਗ ਵਾਰ ਨੇ ਪੰਜਾਬ ਨੂੰ ਹਿਲਾਇਆ, ਏਜੀਟੀਐਫ ਹਰਕਤ ‘ਚ

ਮੂਸੇਵਾਲਾ ਦੇ ਕਤਲ ਦੀ ਚੇਨ ਰਿਹਰਸਲ ਵਾਂਗ ਦਿਨ ਚੜ੍ਹਦੇ ਹੋਏ ਹੋ ਰਿਹਾ ਕਤਲ, ਪੁਲਿਸ ‘ਤੇ ਵਧਿਆ ਦਬਾਅ

ਚੰਡੀਗੜ DP Bureau:

ਪੰਜਾਬ, ਜੋ ਕਿ ਇੱਕ ਸਮੇਂ ਖੁਸ਼ਹਾਲੀ, ਤਰੱਕੀ ਅਤੇ ਸੱਭਿਆਚਾਰ ਦਾ ਪੀਹਾ ਸੀ, ਹੁਣ ਗੈਂਗਵਾਰ, ਨਸ਼ਾ, ਹਥਿਆਰਾਂ ਦੀ ਤਸਕਰੀ ਅਤੇ ਲੂਟ-ਖਸੂਟ ਦੀ ਭੇਟ ਚੜ੍ਹਦਾ ਨਜ਼ਰ ਆ ਰਿਹਾ ਹੈ। ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਗੈਂਗਸਟਰਾਂ ਵਿਚਾਲੇ ਚੱਲ ਰਹੀ ਖੂਨੀ ਰਣਨੀਤੀ ਰੁਕਣ ਦਾ ਨਾਮ ਨਹੀਂ ਲੈ ਰਹੀ। ਤਾਜ਼ਾ ਘਟਨਾਵਾਂ ਨੇ ਸਾਬਤ ਕਰ ਦਿੱਤਾ ਕਿ ਪੰਜਾਬ ਇੱਕ ਵਾਰ ਫਿਰ ਗੈਂਗਵਾਰ ਦੀ ਲਪੇਟ ਵਿੱਚ ਹੈ।

ਗੈਂਗਵਾਰ ਦੀ ਲਾਈਵ ਸੀਰੀਜ਼: ਦਿਨ ਦਰਦਨਾਕ, ਰਾਤ ਖੂਨੀ

25 ਜੂਨ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਦੀ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਤੋਂ ਬਾਅਦ, 1 ਜੁਲਾਈ ਨੂੰ ਨਵਾਂਸ਼ਹਿਰ, 3 ਜੁਲਾਈ ਨੂੰ ਬਲਾਚੌਰ ਅਤੇ 5 ਜੁਲਾਈ ਨੂੰ ਅੰਮ੍ਰਿਤਸਰ ‘ਚ ਹੋਈਆਂ ਹੱਤਿਆਵਾਂ ਨੇ ਪੰਜਾਬ ਦੀ ਜਮੀਨ ਨੂੰ ਲਹੂ-ਲਹਾਨ ਕਰ ਦਿੱਤਾ। ਮੂਸੇਵਾਲਾ ਦੇ ਕਤਲ ਕੇਸ ਦੇ ਮੁਲਜ਼ਮ ਜੁਗਰਾਜ ਸਿੰਘ ਉਰਫ਼ ਤੋਤਾ ਦੀ ਹੱਤਿਆ ਨੇ ਗੈਂਗਵਾਰ ਦੀ ਪੁਸ਼ਟੀ ਕਰ ਦਿੱਤੀ।

ਬੰਬੀਹਾ ਗੈਂਗ ਨੇ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਇਸ ਤੋਂ ਪਹਿਲਾਂ ਵੀ ਇਹ ਗੈਂਗ ਜੱਗੂ ਦੀ ਮਾਂ ਹਰਜੀਤ ਕੌਰ ਅਤੇ ਉਸ ਦੇ ਕਰੀਬੀ ਕਰਣਵੀਰ ਦੀ ਹੱਤਿਆ ਕਰ ਚੁੱਕੀ ਹੈ।

ਏਜੀਟੀਐਫ ਐਕਸ਼ਨ ‘ਚ: ਹਾਈ ਅਲਰਟ ਤੇ 52 ਗੈਂਗਸਟਰ ਗ੍ਰਿਫਤਾਰ

ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਹੁਣ ਤੱਕ 52 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਹਾਈ ਸਿਕਿਉਰਿਟੀ ਸੈੱਲਾਂ ਵਿੱਚ ਬੰਦ ਗੈਂਗਸਟਰਾਂ ਦੀ ਵਧੇਰੇ ਮਾਨੀਟਰਿੰਗ ਕੀਤੀ ਜਾ ਰਹੀ ਹੈ। ਪੰਜਾਬ ਦੇ ਨਾਲ ਨਾਲ ਹਰਿਆਣਾ, ਦਿੱਲੀ, ਰਾਜਸਥਾਨ ਅਤੇ ਯੂਪੀ ਤੱਕ ਅਲਰਟ ਜਾਰੀ ਕੀਤਾ ਗਿਆ ਹੈ।

ਗੈਂਗਸਟਰਾਂ ਦਾ ਇੰਟਰਨੈਸ਼ਨਲ ਜਾਲ: ਅਰਮੀਨੀਆ, ਕੈਨੇਡਾ, ਜਰਮਨੀ ਤੱਕ ਐਕਟਿਵ

ਦਵਿੰਦਰ ਬੰਬੀਹਾ: 2016 ਵਿੱਚ ਐਨਕਾਊਂਟਰ ਹੋਇਆ, ਪਰ ਗੈਂਗ ਅੱਜ ਵੀ ਐਕਟਿਵ। ਹੁਣ ਇਸ ਦੀ ਕਮਾਨ ਲੱਕੀ ਪਟਿਆਲ (ਅਰਮੀਨੀਆ) ਅਤੇ ਸੁਖਪ੍ਰੀਤ ਬੁੱਢਾ ਕੋਲ ਸੀ।

ਜੱਗੂ ਭਗਵਾਨਪੁਰੀਆ: ਕਬੱਡੀ ਖਿਡਾਰੀ ਤੋਂ ਗੈਂਗਸਟਰ ਬਣਿਆ। 128 ਤੋਂ ਵੱਧ ਮਾਮਲੇ, ਮੂਸੇਵਾਲਾ ਹੱਤਿਆ ਵਿੱਚ ਭੂਮਿਕਾ।

ਗੋਲਡੀ ਬਰਾੜ: ਸਿੱਧੂ ਮੂਸੇਵਾਲਾ ਕਤਲ ਦੀ ਜ਼ਿੰਮੇਵਾਰੀ ਲੈ ਚੁੱਕਾ, ਲਾਰੈਂਸ ਬਿਸ਼ਨੋਈ ਨਾਲ ਦੂਰੀਆਂ ਦਾ ਦਾਅਵਾ।

ਕੌਸ਼ਲ ਚੌਧਰੀ (ਗੁਰਗਾਓਂ): ਲਾਰੈਂਸ ਦਾ ਚਿਰਕਟਾਰ ਦੁਸ਼ਮਣ। ਹੱਤਿਆ, ਅਗਵਾ, ਫ਼ਾਇਰਿੰਗ ਦੇ ਕੇਸ। ਪਤਨੀ ਮਨੀਸ਼ਾ ਚੌਧਰੀ “ਲੇਡੀ ਡੌਨ” ਦੇ ਨਾਂ ਨਾਲ ਕਹਿਰ ਬਣੀ ਹੋਈ।

ਡਰੱਗਸ ਅਤੇ ਹਥਿਆਰਾਂ ਦੀ ਤਸਕਰੀ ਨੇ ਬਣਾਇਆ ਨਵਾਂ ਮਾਫੀਆ ਜਾਲ

AGTF ਮੁਤਾਬਕ ਗੈਂਗਸਟਰਾਂ ਦੇ ਨੈੱਟਵਰਕ ਨੂੰ ਤਸਕਰੀ ਦੇ ਰਾਹੀਂ ਫੰਡ ਮਿਲ ਰਹੇ ਹਨ। ਇਹੀ ਵਜ੍ਹਾ ਹੈ ਕਿ ਉਨ੍ਹਾਂ ਦੀ ਰੀਚ ਦਿਨੋ-ਦਿਨ ਵੱਧ ਰਹੀ ਹੈ।

🛑 ਕਨਾਡਾ ਤੋਂ ਕਾਬੁਲ ਤੱਕ ਗੈਂਗਵਾਰ ਦੀ ਛਾਂ

ਪੰਜਾਬ ਦੀ ਗੈਂਗਸਟਰ ਰਾਜਨੀਤੀ ਹੁਣ ਕੇਵਲ ਸਥਾਨਕ ਨਹੀਂ ਰਹੀ। ਕੈਨੇਡਾ, ਇੰਗਲੈਂਡ, ਜਰਮਨੀ, ਇਟਲੀ, ਅਮਰੀਕਾ ਵਿੱਚ ਛੁਪੇ ਬਹੁਤੇ ਗੈਂਗਸਟਰ ਰੋਜ਼ਾਨਾ ਨਵੇਂ ਸਾਜਿਸ਼ਾਂ ਨੂੰ ਜਨਮ ਦੇ ਰਹੇ ਹਨ। ਹਰਦੀਪ ਸਿੰਘ ਨਿਜ੍ਹਰ ਦੀ ਹੱਤਿਆ ਤੋਂ ਬਾਅਦ ਕੈਨੇਡਾ ਅਤੇ ਭਾਰਤ ਵਿਚਕਾਰ ਤਣਾਅ ਨੇ ਇਸ ਸੰਕਟ ਨੂੰ ਹੋਰ ਵਧਾ ਦਿੱਤਾ ਹੈ।

ਪੰਜਾਬ ਵਿੱਚ ਗੈਂਗਵਾਰ ਨਾ ਕੇਵਲ ਕਾਨੂੰਨ-ਵਿਵਸਥਾ ਲਈ ਚੁਣੌਤੀ ਹੈ, ਸਗੋਂ ਇੱਕ ਸਮਾਜਕ ਸੰਕਟ ਵੀ ਬਣ ਚੁੱਕੀ ਹੈ। ਜੇਕਰ ਗੈਂਗਸਟਰਾਂ ਦੀ ਇਹ ਲਹਿਰ ਨਾ ਰੁਕੀ, ਤਾਂ ਪੰਜਾਬ ਦੀ ਅੰਤਰਰਾਸ਼ਟਰੀ ਪਹਚਾਣ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ।

 

dawn punjab
Author: dawn punjab

Leave a Comment

RELATED LATEST NEWS