Follow us

26/07/2026 9:25 am

Search
Close this search box.
Home » News In Punjabi » ਚੰਡੀਗੜ੍ਹ » ਬੇਦੀ ਨੇ GMADA ਨੂੰ ਕੈਨਾਲ ਵਾਟਰ ਸਪਲਾਈ ਯਕੀਨੀ ਬਣਾਉਣ ਲਈ ਕੀਤੀ ਅਪੀਲ

ਬੇਦੀ ਨੇ GMADA ਨੂੰ ਕੈਨਾਲ ਵਾਟਰ ਸਪਲਾਈ ਯਕੀਨੀ ਬਣਾਉਣ ਲਈ ਕੀਤੀ ਅਪੀਲ

“ਹੁਣੇ ਕਦਮ ਚੁੱਕੋ, ਨਹੀਂ ਤਾਂ ਗਰਮੀਆਂ ਵਿੱਚ ਪਾਣੀ ਦਾ ਭਿਆਨਕ ਸੰਕਟ” : ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ GMADA ਨੂੰ ਨਹਿਰੀ ਪਾਣੀ (canal water) ਦੀ ਸਪਲਾਈ ਯਕੀਨੀ ਬਣਾਉਣ ਲਈ ਕੀਤੀ ਅਪੀਲ

Mohali ਮੋਹਾਲੀ, 22 ਸਤੰਬਰ

Water cricis in Mohali : ਮੋਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਤੁਰੰਤ ਕਾਰਵਾਈ ਨਾ ਹੋਈ ਤਾਂ ਆਉਣ ਵਾਲੀਆਂ ਗਰਮੀਆਂ ਵਿੱਚ ਭਿਆਨਕ ਪਾਣੀ ਕੱਲ੍ਹ ਦਾ ਖਤਰਾ ਬਣ ਸਕਦਾ ਹੈ। ਬੇਦੀ ਨੇ GMADA ਦੇ ਮੁੱਖ ਪ੍ਰਸ਼ਾਸਕ ਨੂੰ ਚਿੱਠੀ ਲਿਖ ਕੇ ਮੋਹਾਲੀ ਦੇ ਵੱਡੇ ਸੈਕਟਰਾਂ, ਮੇਗਾ ਪ੍ਰਾਜੈਕਟਾਂ ਅਤੇ ਨੇੜਲੇ ਪਿੰਡਾਂ ਲਈ ਨਹਿਰੀ ਪਾਣੀ (canal water) ਸਪਲਾਈ ਦਾ ਪੱਕਾ ਇੰਤਜ਼ਾਮ ਕਰਨ ਦੀ ਮੰਗ ਕੀਤੀ ਹੈ।

ਬੇਦੀ ਨੇ ਦਰਸਾਇਆ ਕਿ TDI, ਐਰੋਸਿਟੀ, ਆਈ.ਟੀ. ਸਿਟੀ, ਸੈਕਟਰ 90-91, ਸੈਕਟਰ 82 ਸਮੇਤ ਕਈ GMADA ਵੱਲੋਂ ਮਨਜ਼ੂਰ ਪ੍ਰਾਈਵੇਟ ਪ੍ਰਾਜੈਕਟ ਅਜੇ ਤੱਕ ਕੈਨਾਲ ਪਾਣੀ ਤੋਂ ਵਾਂਝੇ ਹਨ। ਇਥੇ ਹੀ ਨਹੀਂ, ਸੋਹਣਾ, ਬਲੌਂਗੀ, ਬਰ ਮਾਜਰਾ, ਮੌਲੀ ਤੇ ਲੱਖਨੌਰ ਵਰਗੇ ਪਿੰਡ ਵੀ ਅਜੇ ਇਸ ਮੁਢਲੀ ਸਹੂਲਤ ਤੋਂ ਮਹਰੂਮ ਹਨ।“ਕਾਜੌਲੀ ਵਿੱਚ ਮੌਜੂਦ ਕੁਦਰਤੀ ਸਰੋਤਾਂ ਨੂੰ ਯੋਜਨਾਬੱਧ ਤਰੀਕੇ ਨਾਲ ਵਰਤ ਕੇ ਇਨ੍ਹਾਂ ਇਲਾਕਿਆਂ ਨੂੰ ਕੈਨਾਲ ਪਾਣੀ ਮੁਹੱਈਆ ਕਰਵਾਇਆ ਜਾ ਸਕਦਾ ਹੈ,” ਬੇਦੀ ਨੇ ਕਿਹਾ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਇਸ ਨਾਲ ਲੋਕਾਂ ਨੂੰ ਸਾਫ਼ ਤੇ ਗੁਣਵੱਤਾ ਵਾਲਾ ਪਾਣੀ ਮਿਲੇਗਾ ਅਤੇ ਅੰਡਰਗ੍ਰਾਊਂਡ ਪਾਣੀ ਦੇ ਬੇਤਰਤੀਬੀ ਨਾਲ ਖਿੱਚੇ ਜਾਣ ’ਤੇ ਰੋਕ ਲੱਗੇਗੀ।

ਬੇਦੀ ਨੇ ਯਾਦ ਦਿਵਾਇਆ ਕਿ ਇਹ ਸਾਰੇ ਪ੍ਰਾਜੈਕਟ ਮਨਜ਼ੂਰ ਕਰਦਿਆਂ GMADA ਨੇ ਪਾਣੀ ਸਬੰਧੀ ਫੀਸ ਵੀ ਵਸੂਲੀ ਸੀ, ਇਸ ਲਈ ਹੁਣ “GMADA ਦੀ ਜ਼ਿੰਮੇਵਾਰੀ ਹੈ ਕਿ ਉਹ ਲੋਕਾਂ ਨੂੰ ਵਾਜਬ ਰੇਟਾਂ ‘ਤੇ ਕੈਨਾਲ ਪਾਣੀ ਸਪਲਾਈ ਕਰੇ।”

ਖਤਰੇ ਦੀ ਘੰਟੀ ਵਜਾਉਂਦੇ ਹੋਏ ਬੇਦੀ ਨੇ ਚੇਤਾਵਨੀ ਦਿੱਤੀ,“ਆਉਣ ਵਾਲੀਆਂ ਗਰਮੀਆਂ ਵਿੱਚ ਪਾਣੀ ਦੀ ਕਮੀ ਬਹੁਤ ਗੰਭੀਰ ਰੂਪ ਧਾਰਨ ਕਰ ਸਕਦੀ ਹੈ। GMADA ਨੂੰ ਤੁਰੰਤ ਪ੍ਰਾਜੈਕਟ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਤਾਂ ਕਿ ਮੋਹਾਲੀ ਅਤੇ ਨੇੜਲੇ ਪਿੰਡਾਂ ਦੇ ਵਸਨੀਕ ਪਾਣੀ ਲਈ ਤਰਸਣ ਨਾ ਪੈਣ।”

ਉਨ੍ਹਾਂ ਨੇ ਕਿਹਾ ਕਿ ਇਹ ਕਦਮ ਟਿਕਾਊ ਵਿਕਾਸ ਤੇ ਭਵਿੱਖੀ ਪੀੜ੍ਹੀਆਂ ਦੀ ਭਲਾਈ ਲਈ ਬੇਹੱਦ ਲਾਜ਼ਮੀ ਹੈ।

 

dawn punjab
Author: dawn punjab

Leave a Comment

RELATED LATEST NEWS

Top Headlines

ਪ੍ਰਧਾਨ ਮੰਤਰੀ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ

Live Cricket

Rashifal