ਫੇਜ਼ 8 ਵਿਖੇ ਐਚ ਐਲ ਪੀ ਗਲੇਰੀਆ ਵਿੱਚ ਖੁੱਲ੍ਹਿਆ MSME ਦਾ ਐਕਸਕਲੂਸਿਵ Kaarmi “ਕਾਰਮੀ” ਭਵਨ
Kaarmi “ਨਾਰੀ ਤੂ ਨਰਾਇਣੀ” ਤਹਿਤ ਔਰਤਾਂ ਨੂੰ ਵਿਸ਼ੇਸ਼ ਛੋਟ ਮਿਲੇਗੀ : ਸੋਢੀ
Mohali Kaarmi ਮੋਹਾਲੀ, 2 ਅਕਤੂਬਰ :
ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ਤੇ ਮੋਹਾਲੀ ਦੇ ਫੇਜ਼ 8 ਵਿੱਚ ਸਥਿਤ ਐਚਐਲਪੀ ਗਲੇਰੀਆ ਵਿਖੇ ਐਮ ਐੲ ਐਮ ਈ ਦੇ ਤਹਿਤ “ਕਾਰਮੀ” ਭਵਨ ਦਾ ਉਦਘਾਟਨ ਕੀਤਾ ਗਿਆ। ਇਸਦਾ ਉਦੇਸ਼ ਲੋਕਾਂ ਨੂੰ ਸੁੱਚੇ, ਦੇਸੀ ਅਤੇ ਕੁਦਰਤੀ ਉਤਪਾਦ ਉਪਲਬਧ ਕਰਵਾਉਣਾ ਹੈ, ਤਾਂ ਜੋ ਲੋਕਾਂ ਵਿੱਚ ਗ੍ਰਾਮ ਉਦਯੋਗ ਦੇ ਪ੍ਰਚਾਰ ਨੂੰ ਬੜ੍ਹਾਵਾ ਮਿਲੇ ਤੇ ਸਵਦੇਸ਼ੀ ਉਤਪਾਦਾਂ ਨੂੰ ਬਜ਼ਾਰ ਵਿੱਚ ਨਵਾਂ ਮਕਾਮ ਮਿਲ ਸਕੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਮੀ ਭਵਨ ਦੇ ਪ੍ਰਬੰਧਕ ਇੰਦਰਜੀਤ ਸਿੰਘ ਸੋਢੀ ਨੇ ਦੱਸਿਆ ਕਿ ਇੱਥੇ ਰੋਜ਼ਾਨਾ ਦੀ ਵਰਤੋਂ ਵਾਲੀਆਂ ਕਈ ਕਿਸਮਾਂ ਦੀਆਂ ਵਸਤਾਂ ਮਿਲਣਗੀਆਂ, ਜਿਵੇਂ ਕਿ ਹੱਥ ਦੇ ਬੁਣੇ ਕੱਪੜੇ, ਹੱਥ ਨਾਲ ਬਣੇ ਘਰੇਲੂ ਸਮਾਨ, ਕੁਦਰਤੀ ਸਾਬਣ, ਤੇਲ, ਜੜੀ ਬੂਟੀਆਂ ਅਤੇ ਹੋਰ ਆਰਗੈਨਿਕ ਉਤਪਾਦ। ਖ਼ਾਸ ਗੱਲ ਇਹ ਹੈ ਕਿ ਇੱਥੇ ਹਰ ਇਕ ਵਸਤੂ ਸਵਦੇਸ਼ੀ ਕਾਰੀਗਰਾਂ ਵੱਲੋਂ ਬਣਾਈ ਗਈ ਹੈ, ਜਿਸ ਨਾਲ ਸਥਾਨਕ ਰੋਜ਼ਗਾਰ ਨੂੰ ਵੀ ਮਜ਼ਬੂਤੀ ਮਿਲੇਗੀ। ਇੱਥੇ ਪਿਓਰ ਚਾਂਦੀ ਅਤੇ ਸੋਨੇ ਦੇ ਪੱਤਰੇ ਦੀ ਜੂਲਰੀ ਵੀ ਉਪਲਬਧ ਹੈ ਜੋ ਹੱਥ ਨਾਲ ਬਣਾਈ ਗਈ ਹੈ। ਉਹਨਾਂ ਕਿਹਾ ਕਿ ਉਹਨਾਂ ਕੋਲ 11 ਦੇ ਕਰੀਬ ਕਾਰੀਗਰ ਹਨ ਅਤੇ ਇਸ ਸਟੋਰ ਰਾਹੀਂ 50 ਦੇ ਕਰੀਬ ਪਰਿਵਾਰਾਂ ਨੂੰ ਰੁਜ਼ਗਾਰ ਮੁਹਈਆ ਕਰਵਾਇਆ ਗਿਆ ਹੈ।
ਇੰਦਰਜੀਤ ਸਿੰਘ ਸੋਢੀ ਨੇ ਦੱਸਿਆ ਕਿ ਪਹਿਲਾਂ ਵੀ ਫੇਜ਼ 7 ਵਿੱਚ ਉਹਨਾਂ ਦਾ ਗਾਂਧੀ ਆਸ਼ਰਮ ਹੈ ਅਤੇ ਐਮ ਐਸ ਐਮ ਓ ਦਾ ਦੂਜਾ ਭਵਨ ਐਚਐਲਪੀ ਗਲੇਰੀਆ ਵਿਖੇ ਖੋਲਿਆ ਗਿਆ ਹੈ। ਕਾਰਮੀ ਭਵਨ ਦੇ ਖੁੱਲ੍ਹਣ ਨਾਲ ਲੋਕਾਂ ਨੂੰ ਨਾ ਸਿਰਫ਼ ਖਾਲਿਸ ਅਤੇ ਸਿਹਤਮੰਦ ਉਤਪਾਦ ਮਿਲਣਗੇ, ਬਲਕਿ ਗ੍ਰਾਮ ਉਦਯੋਗ ਦੀ ਸੋਚ “ਆਤਮਨਿਰਭਰ ਭਾਰਤ” ਨੂੰ ਵੀ ਹੌਸਲਾ ਮਿਲੇਗਾ। ਇਸ ਮੌਕੇ ‘ਤੇ ਆਏ ਲੋਕਾਂ ਨੇ ਕਿਹਾ ਕਿ ਐਸੀਆਂ ਦੁਕਾਨਾਂ ਦੇ ਖੁੱਲ੍ਹਣ ਨਾਲ ਲੋਕਾਂ ਨੂੰ ਕੁਦਰਤੀ ਤੇ ਪਰੰਪਰਾਗਤ ਉਤਪਾਦਾਂ ਵੱਲ ਮੁੜ ਖਿੱਚਿਆ ਜਾ ਸਕਦਾ ਹੈ, ਜੋ ਅੱਜ ਦੇ ਸਮੇਂ ਵਿੱਚ ਸਿਹਤ ਅਤੇ ਪਰਿਵਰਤਨ ਦੋਵੇਂ ਲਈ ਲਾਹੇਵੰਦ ਹਨ।
ਉਹਨਾਂ ਦੱਸਿਆ ਕਿ ਗਾਂਧੀ ਜੈਅੰਤੀ ਦੇ ਇਸ ਮੌਕੇ ਅੱਜ ਫੈਸਟੀਵਲ ਸੀਜ਼ਨ ਦੌਰਾਨ ਤਮਾਮ ਉਤਪਾਦਾਂ ਅਤੇ ਹੈਂਡੀਕਰਾਫਟ ਉੱਤੇ 25% ਦੀ ਛੋਟ ਦਿੱਤੀ ਜਾ ਰਹੀ ਅਤੇ “ਨਾਰੀ ਤੂ ਨਰਾਇਣੀ” ਦੇ ਤਹਿਤ ਇਸ ਸਟੋਰ ਵਿੱਚ ਆਉਣ ਵਾਲੀਆਂ ਔਰਤਾਂ ਨੂੰ 5 ਫੀਸਦੀ ਦੀ ਵੱਖਰੀ ਛੋਟ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਜੀਐਸਟੀ ਘਟਾਏ ਜਾਣ ਕਾਰਨ ਇਹ ਵਸ ਤਾਂ ਹੋਰ ਵੀ ਸਸਤੀਆਂ ਮਿਲ ਰਹੀਆਂ ਹਨ ਜਿਸ ਦਾ ਪੂਰਾ ਲਾਭ ਉਠਾਇਆ ਜਾ ਸਕਦਾ ਹੈ।





