ਵਾਈਲਡ ਲਾਈਫ ਵਿਭਾਗ ਤੋਂ ਬਾਅਦ ਹੁਣ ਸਿੱਖਿਆ ਪ੍ਰਸ਼ਾਸਨ ਦੀ ਸੰਭਾਲੀ ਜ਼ਿੰਮੇਵਾਰੀ, 2014 ਬੈਚ ਦੀ ਅਧਿਕਾਰੀ ਨੇ ਅਹੁਦਾ ਸੰਭਾਲਿਆ
Kalpana K., IFS, assumes charge as Secretary, PSEB: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੂੰ ਨਵੀਂ ਸਕੱਤਰ ਮਿਲ ਗਈ ਹੈ। ਪੰਜਾਬ ਕੇਡਰ ਦੀ 2014 ਬੈਚ ਦੀ ਭਾਰਤੀ ਜੰਗਲਾਤ ਸੇਵਾ (IFS) ਅਧਿਕਾਰੀ ਕਲਪਨਾ ਕੇ. ਨੇ ਅੱਜ ਮੋਹਾਲੀ ਸਥਿਤ ਬੋਰਡ ਦੇ ਸਕੱਤਰ ਵਜੋਂ ਅਹੁਦਾ ਸੰਭਾਲ ਲਿਆ।
ਕਲਪਨਾ ਕੇ. ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵਿੱਚ ਵਧੀਕ ਸਕੱਤਰ ਅਤੇ ਵਿਸ਼ਵ ਬੈਂਕ ਪ੍ਰੋਜੈਕਟ (ਸਕੂਲ ਸਿੱਖਿਆ) ਦੀ ਪ੍ਰੋਜੈਕਟ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਇਸ ਦੌਰਾਨ ਉਹ ਸਿੱਖਿਆ ਪ੍ਰਸ਼ਾਸਨ, ਨੀਤੀਆਂ ਨੂੰ ਲਾਗੂ ਕਰਨ ਅਤੇ ਸਕੂਲੀ ਸਿੱਖਿਆ ਨਾਲ ਜੁੜੇ ਅਹਿਮ ਪ੍ਰੋਜੈਕਟਾਂ ਦੀ ਨਿਗਰਾਨੀ ਨਾਲ ਜੁੜੇ ਰਹੇ ਹਨ।
ਆਪਣੇ ਪ੍ਰਸ਼ਾਸਨਿਕ ਕਰੀਅਰ ਦੌਰਾਨ ਉਨ੍ਹਾਂ ਨੇ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਿੱਚ ਵੀ ਕਈ ਅਹਿਮ ਅਹੁਦਿਆਂ ’ਤੇ ਕੰਮ ਕੀਤਾ ਹੈ। ਉਹ ਫਿਰੋਜ਼ਪੁਰ ਵਾਈਲਡ ਲਾਈਫ ਡਿਵੀਜ਼ਨ ਦੇ ਡਿਵੀਜ਼ਨਲ ਫਾਰੈਸਟ ਅਫ਼ਸਰ ਅਤੇ ਛੱਤਬੀੜ ਚਿੜੀਆਘਰ (ਮਹਿੰਦਰਾ ਚੌਧਰੀ ਜ਼ੂਲੋਜੀਕਲ ਪਾਰਕ) ਦੇ ਡਾਇਰੈਕਟਰ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ।
ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਨ ਦਾ ਤਜਰਬਾ ਰੱਖਣ ਵਾਲੀ ਕਲਪਨਾ ਕੇ. ਦੇ ਅਹੁਦਾ ਸੰਭਾਲਣ ਨਾਲ ਬੋਰਡ ਦੇ ਅਕਾਦਮਿਕ ਪ੍ਰਬੰਧਾਂ, ਪ੍ਰੀਖਿਆ ਪ੍ਰਣਾਲੀ ਅਤੇ ਪ੍ਰਸ਼ਾਸਨਿਕ ਕੰਮਕਾਜ ਵਿੱਚ ਉਨ੍ਹਾਂ ਦਾ ਤਜਰਬਾ ਲਾਹੇਵੰਦ ਸਾਬਤ ਹੋਣ ਦੀ ਉਮੀਦ ਹੈ।
Also Read: ਮੋਹਾਲੀ ਫੇਜ਼-7 ਮਾਰਕੀਟ ਵਿਵਾਦ ਸੁਲਝਿਆ, ਨਵੇਂ ਵੈਂਡਿੰਗ ਪਰਮਿਟ ਨਹੀਂ ਹੋਣਗੇ ਜਾਰੀ




