Follow us

03/10/2026 3:56 am

Search
Close this search box.
Home » News In Punjabi » ਚੰਡੀਗੜ੍ਹ » ‘ਪੰਜਾਬ ਦੀਆਂ ਮਾਵਾਂ-ਧੀਆਂ ਨਾਲ ਇਨਸਾਫ਼ ਹੋਵੇ’: ਹਰਸਿਮਰਤ ਬਾਦਲ

‘ਪੰਜਾਬ ਦੀਆਂ ਮਾਵਾਂ-ਧੀਆਂ ਨਾਲ ਇਨਸਾਫ਼ ਹੋਵੇ’: ਹਰਸਿਮਰਤ ਬਾਦਲ

‘ਪੰਜਾਬ ਦੀਆਂ ਮਾਵਾਂ-ਧੀਆਂ MawanDheeyan ਨਾਲ ਇਨਸਾਫ਼ ਹੋਵੇ’: ਹਰਸਿਮਰਤ ਬਾਦਲ

₹60 ਹਜ਼ਾਰ ਦੇਣ ਦਾ ਵਾਅਦਾ, ਹੁਣ ₹1,000 ਦੀਆਂ ਕਿਸ਼ਤਾਂ ਦੀ ਗੱਲ ਕਿਉਂ? ਮੋਹਾਲੀ ਵਿੱਚ ਮਹਿਲਾ ਇਕੱਠ ਦੌਰਾਨ ਪੰਜਾਬ ਸਰਕਾਰ ’ਤੇ ਵਰ੍ਹੀ ਅਕਾਲੀ ਆਗੂ

ਮੋਹਾਲੀ: ShiromaniAkaliDal ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ (Harsimrat Kaur Badal) ਨੇ ਸ਼ਨੀਵਾਰ ਨੂੰ ਮੋਹਾਲੀ ਵਿੱਚ ਮਹਿਲਾ ਇਕੱਠ ਦੌਰਾਨ ਪੰਜਾਬ ਸਰਕਾਰ ਨੂੰ ਔਰਤਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ’ਤੇ ਘੇਰਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ MawanDheeyan ਮਾਵਾਂ, ਭੈਣਾਂ ਅਤੇ ਧੀਆਂ ਸੂਬੇ ਦੀ ਅੱਧੀ ਆਬਾਦੀ ਹਨ ਅਤੇ ਉਨ੍ਹਾਂ ਨਾਲ ਇਨਸਾਫ਼ ਹੋਣਾ ਚਾਹੀਦਾ ਹੈ।

ਹਰਸਿਮਰਤ ਬਾਦਲ ਨੇ ਕਿਹਾ ਕਿ ਸਰਕਾਰ ਨੇ ਔਰਤਾਂ ਨੂੰ ₹60 ਹਜ਼ਾਰ ਦੀ ਵਿੱਤੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਸੀ, ਪਰ ਹੁਣ ਪੂਰੀ ਰਕਮ ਦੇਣ ਦੀ ਬਜਾਏ ₹1,000 ਦੀਆਂ ਕਿਸ਼ਤਾਂ ਦੀ ਗੱਲ ਕੀਤੀ ਜਾ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਔਰਤਾਂ ਨਾਲ ਕੀਤਾ ਵਾਅਦਾ ਪੂਰਾ ਕਰਨ ਵਿੱਚ ਸਰਕਾਰ ਨੂੰ ਮੁਸ਼ਕਲ ਕਿਉਂ ਆ ਰਹੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮਾਵਾਂ-ਧੀਆਂ ਨੇ ਸਰਕਾਰ ’ਤੇ ਭਰੋਸਾ ਕੀਤਾ ਸੀ, ਪਰ ਹੁਣ ਉਨ੍ਹਾਂ ਨੂੰ ਆਪਣੇ ਹੱਕਾਂ ਲਈ ਆਵਾਜ਼ ਉਠਾਉਣੀ ਪੈ ਰਹੀ ਹੈ। ਉਨ੍ਹਾਂ ਔਰਤਾਂ ਦੀ ਸੁਰੱਖਿਆ, ਸਨਮਾਨ, ਆਰਥਿਕ ਹੱਕਾਂ ਅਤੇ ਇਨਸਾਫ਼ ਨਾਲ ਜੁੜੇ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਉਠਾਇਆ।

ਨਸ਼ਿਆਂ ਦੇ ਮੁੱਦੇ ’ਤੇ ਵੀ ਸਰਕਾਰ ਨੂੰ ਘੇਰਿਆ

ਹਰਸਿਮਰਤ ਬਾਦਲ ਨੇ ਪੰਜਾਬ ਵਿੱਚ ਨਸ਼ਿਆਂ ਦੇ ਵਧ ਰਹੇ ਪ੍ਰਭਾਵ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਦੋਸ਼ ਲਾਇਆ ਕਿ ਨਸ਼ਿਆਂ ਦਾ ਅਸਰ ਪਿੰਡ-ਪਿੰਡ ਤੱਕ ਪਹੁੰਚ ਚੁੱਕਾ ਹੈ। ਉਨ੍ਹਾਂ ਨਸ਼ਿਆਂ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਮੁੜ ਵਸੇਬੇ ਅਤੇ ਇਸ ਨਾਲ ਜੁੜੇ ਮਾਮਲਿਆਂ ਵਿੱਚ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ।

ਉਨ੍ਹਾਂ ਪੁਲਿਸ ਕਾਰਵਾਈ ਅਤੇ ਕਥਿਤ ਤੌਰ ’ਤੇ ਦਬਾਏ ਗਏ ਮਾਮਲਿਆਂ ਦੀ ਸਮਾਂਬੱਧ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ‘ਮਾਵਾਂ-ਧੀਆਂ’ ਮੁਹਿੰਮ ਰਾਹੀਂ ਔਰਤਾਂ ਦੇ ਹੱਕਾਂ, ਸੁਰੱਖਿਆ, ਨਸ਼ਿਆਂ ਵਿਰੁੱਧ ਲੜਾਈ ਅਤੇ ਇਨਸਾਫ਼ ਦੇ ਮੁੱਦੇ ਲਗਾਤਾਰ ਉਠਾਉਂਦਾ ਰਹੇਗਾ।

ਮਹਿਲਾ ਇਕੱਠ ਵਿੱਚ ਵੱਡੀ ਗਿਣਤੀ ’ਚ ਔਰਤਾਂ ਪੁੱਜੀਆਂ

ਲਾਂਡਰਾਂ-ਬਨੂੜ ਰੋਡ ’ਤੇ ਪਿੰਡ ਦੈੜੀ ਸਥਿਤ ਗ੍ਰੈਂਡ ਰੋਮਾਨੀਆ ਪੈਲੇਸ ਵਿੱਚ ਕਰਵਾਏ ਗਏ ਇਸ ਮਹਿਲਾ ਇਕੱਠ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦਾ ਪ੍ਰਬੰਧ ਸ਼੍ਰੋਮਣੀ ਅਕਾਲੀ ਦਲ ਦੀ ਮੋਹਾਲੀ ਇਕਾਈ ਦੇ ਮਹਿਲਾ ਵਿੰਗ ਵੱਲੋਂ ਕੀਤਾ ਗਿਆ।

ਇਸ ਮੌਕੇ ਸਾਬਕਾ ਵਿਧਾਇਕ ਐੱਨ.ਕੇ. ਸ਼ਰਮਾ, ਰਵਿੰਦਰ ਸਿੰਘ ਖੇੜਾ, ਪਰਮਜੀਤ ਕੌਰ ਲਾਂਡਰਾਂ, ਗੁਰਦੀਪ ਸਿੰਘ, ਸੁਖਵਿੰਦਰ ਸਿੰਘ ਛਿੰਦੀ, ਹਰਵਿੰਦਰ ਸਿੰਘ (ਕੌਂਸਲਰ), ਸੁਖਬੀਰ ਸਿੰਘ ਗਿੱਲ (ਕੌਂਸਲਰ), ਪ੍ਰਦੀਪ ਸਿੰਘ ਭਾਰਜ, ਮਨਜੀਤ ਸਿੰਘ ਮਾਨ, ਸਰਬਜੀਤ ਸਿੰਘ ਪਾਰਸ, ਭੁਪਿੰਦਰ ਕੌਰ ਗੋਸਲ ਅਤੇ ਰੁਪਿੰਦਰ ਕੌਰ ਧੜਾਕ ਸਮੇਤ ਕਈ ਆਗੂ ਅਤੇ ਵਰਕਰ ਮੌਜੂਦ ਸਨ।

ਮੋਹਾਲੀ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਪੰਜਾਬ ਦੀ ਅੱਧੀ ਆਬਾਦੀ ਔਰਤਾਂ ਦੀ ਹੈ ਅਤੇ ਉਨ੍ਹਾਂ ਦੇ ਹੱਕਾਂ, ਸੁਰੱਖਿਆ ਤੇ ਇਨਸਾਫ਼ ਨਾਲ ਜੁੜੇ ਮੁੱਦਿਆਂ ਨੂੰ ਮਜ਼ਬੂਤੀ ਨਾਲ ਉਠਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪੰਜਾਬ ਦੀਆਂ ਮਾਵਾਂ-ਧੀਆਂ ਦੀ ਆਵਾਜ਼ ਨੂੰ ਜਨਤਕ ਮੰਚਾਂ ’ਤੇ ਲਗਾਤਾਰ ਬੁਲੰਦ ਕਰਦੀ ਰਹੇਗੀ।

 

 

 

 

ਹਰਸਿਮਰਤ ਕੌਰ ਬਾਦਲ, ਮੋਹਾਲੀ ਮਹਿਲਾ ਇਕੱਠ, ਪੰਜਾਬ ਸਰਕਾਰ, ਮਾਵਾਂ-ਧੀਆਂ ਮੁਹਿੰਮ, ਔਰਤਾਂ ਨੂੰ 1000 ਰੁਪਏ, ਸ਼੍ਰੋਮਣੀ ਅਕਾਲੀ ਦਲ, ਪੰਜਾਬ ਵਿੱਚ ਨਸ਼ਿਆਂ ਦਾ ਮੁੱਦਾ, ਪਰਵਿੰਦਰ ਸਿੰਘ ਸੋਹਾਣਾ

 

 

 

dawn punjab
Author: dawn punjab

Leave a Comment

RELATED LATEST NEWS