Follow us

26/07/2026 10:16 am

Search
Close this search box.
Home » News In Punjabi » ਚੰਡੀਗੜ੍ਹ » ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੱਲੋਂ ਮੋਹਾਲੀ ਵਿਚ ਕੂੜੇ ਸਬੰਧੀ ਕਮਿਸ਼ਨਰ ਨੂੰ ਚਿੱਠੀ

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੱਲੋਂ ਮੋਹਾਲੀ ਵਿਚ ਕੂੜੇ ਸਬੰਧੀ ਕਮਿਸ਼ਨਰ ਨੂੰ ਚਿੱਠੀ

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੱਲੋਂ ਮੋਹਾਲੀ ਦੀ ਗੰਦਗੀ ਸਬੰਧੀ ਕਮਿਸ਼ਨਰ ਨੂੰ ਚਿੱਠੀ

ਸਫਾਈ ਠੇਕੇ ਦੀ ਰਕਮ 25 ਫੀਸਦੀ ਵਧਾਈ ਜਾਵੇ ਜਾਂ ਠੇਕਾ ਕੈਂਸਲ ਕੀਤਾ ਜਾਵੇ : ਬੇਦੀ

ਮੋਹਾਲੀ :

Garbage problem in Mohali: ਮੋਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਨਗਰ ਨਿਗਮ ਕਮਿਸ਼ਨਰ ਨੂੰ ਸ਼ਹਿਰ ਦੀ ਸਫਾਈ ਸਬੰਧੀ ਇਕ ਪੱਤਰ ਲਿਖ ਕੇ ਮੌਜੂਦਾ ਹਾਲਤ ‘ਤੇ ਗੰਭੀਰ ਚਿੰਤਾ ਜਤਾਈ ਹੈ। ਆਪਣੇ ਪੱਤਰ ਵਿੱਚ ਉਨ੍ਹਾਂ ਨੇ ਸਪੱਸ਼ਟ ਦੋਸ਼ ਲਗਾਇਆ ਹੈ ਕਿ ਸ਼ਹਿਰ ਦੀਆਂ ਮੁੱਖ ਅਤੇ ਬੀ ਸੜਕਾਂ ਨਾਲ ਨਾਲ ਪਾਰਕਿੰਗ ਖੇਤਰਾਂ ਦੀ ਸਫਾਈ ਦਾ ਕੰਮ ਠੇਕੇ ਤੇ ਦਿੱਤਾ ਗਿਆ ਹੈ ਪਰ ਸਫਾਈ ਠੇਕੇਦਾਰ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਹੀਂ ਨਿਭਾ ਰਿਹਾ।

 

ਡਿਪਟੀ ਮੇਅਰ ਨੇ ਕਿਹਾ ਕਿ ਸਫਾਈ ਦੀ ਮਾੜੀ ਹਾਲਤ ਕਾਰਨ ਮਾਰਕੀਟਾਂ ਵਿੱਚ ਕੂੜੇ ਦੇ ਢੇਰ ਇਕੱਠੇ ਹੋ ਰਹੇ ਹਨ, ਜੋ ਕਈ ਦਿਨਾਂ ਤੱਕ ਨਾ ਉਠਾਏ ਜਾਣ ਕਾਰਨ ਸੜਨ ਲੱਗ ਪਏ ਹਨ। ਇਸ ਨਾਲ ਨਾਗਰਿਕਾਂ ਨੂੰ ਗੰਦੀ ਬੂ ਅਤੇ ਗੰਭੀਰ ਸਿਹਤ ਖ਼ਤਰੇ ਪੈਦਾ ਹੋ ਰਹੇ ਹਨ। ਇਸ ਤੋਂ ਇਲਾਵਾ, ਸ਼ਹਿਰ ਦੀਆਂ ਮੁੱਖ ਸੜਕਾਂ ਦੇ ਫੁੱਟਪਾਥਾਂ ‘ਤੇ ਜੰਗਲੀ ਬੂਟੀਆਂ ਦਾ ਕਬਜ਼ਾ ਹੋ ਚੁੱਕਾ ਹੈ, ਜਿਸ ਨਾਲ ਲੋਕਾਂ ਲਈ ਤੁਰਨ ਵਾਸਤੇ ਰਸਤਾ ਹੀ ਨਹੀਂ ਬਚਿਆ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਇਹ ਬੂਟੀਆਂ ਖਤਰਨਾਕ ਜੀਵ-ਜੰਤੂਆਂ ਦੀ ਪਨਾਹਗਾਹ ਬਣ ਰਹੀਆਂ ਹਨ, ਜੋ ਲੋਕਾਂ ਦੀ ਜਾਨ ਲਈ ਵੀ ਖਤਰਾ ਬਣ ਸਕਦੀਆਂ ਹਨ।

 

ਕੁਲਜੀਤ ਸਿੰਘ ਬੇਦੀ ਨੇ ਯਾਦ ਦਿਵਾਇਆ ਕਿ ਪਿਛਲੀ ਨਿਗਮ ਮੀਟਿੰਗ ਵਿੱਚ ਵੀ ਇਹ ਮਾਮਲਾ ਚੁੱਕਿਆ ਗਿਆ ਸੀ, ਪਰ ਸਫਾਈ ਠੇਕੇਦਾਰ ਵੱਲੋਂ ਸਥਿਤੀ ਵਿੱਚ ਕੋਈ ਸੁਧਾਰ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਜਾਂ ਤਾਂ ਇਸ ਠੇਕੇਦਾਰ ਦੇ ਠੇਕੇ ਦੀ ਰਕਮ 25 ਫੀਸਦੀ ਵਧਾ ਦਿੱਤੀ ਜਾਵੇ ਰੱਦ ਕੀਤਾ ਜਾਵੇ ਜਾਂ ਕੋਈ ਹੋਰ ਵਿਕਲਪ ਤਲਾਸ਼ਿਆ ਜਾਵੇ ਅਤੇ ਇਸ ਦਾ ਠੇਕਾ ਕੈਂਸਲ ਕੀਤਾ ਜਾਵੇ।, ਤਾਂ ਜੋ ਮੋਹਾਲੀ ਦੇ ਵਸਨੀਕਾਂ ਨੂੰ ਗੰਦਗੀ ਅਤੇ ਬਿਮਾਰੀਆਂ ਤੋਂ ਬਚਾਇਆ ਜਾ ਸਕੇ।

 

ਉਨ੍ਹਾਂ ਨੇ ਆਸ ਜਤਾਈ ਕਿ ਨਗਰ ਨਿਗਮ ਪ੍ਰਸ਼ਾਸਨ ਤੁਰੰਤ ਕਾਰਵਾਈ ਕਰੇਗਾ ਅਤੇ ਸ਼ਹਿਰ ਦੀ ਸਫਾਈ ਪ੍ਰਬੰਧਨਾ ਨੂੰ ਸੁਧਾਰਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣਗੇ

dawn punjab
Author: dawn punjab

Leave a Comment

RELATED LATEST NEWS

Top Headlines

ਪ੍ਰਧਾਨ ਮੰਤਰੀ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ

Live Cricket

Rashifal