Follow us

26/07/2026 10:14 am

Search
Close this search box.
Home » News In Punjabi » ਚੰਡੀਗੜ੍ਹ » ਚੰਡੀਗੜ੍ਹ ਪ੍ਰਾਪਰਟੀਜ਼ ਈ-ਨੀਲਾਮੀ: ਚੰਡੀਗੜ੍ਹ ਪ੍ਰਸ਼ਾਸਨ ਨੇ ਰਿਜ਼ਰਵ ਕੀਮਤ ਤੋਂ ਦੋ ਗੁਣਾ ਤੋਂ ਵੱਧ ਕਮਾਇਆ

ਚੰਡੀਗੜ੍ਹ ਪ੍ਰਾਪਰਟੀਜ਼ ਈ-ਨੀਲਾਮੀ: ਚੰਡੀਗੜ੍ਹ ਪ੍ਰਸ਼ਾਸਨ ਨੇ ਰਿਜ਼ਰਵ ਕੀਮਤ ਤੋਂ ਦੋ ਗੁਣਾ ਤੋਂ ਵੱਧ ਕਮਾਇਆ

 

ਚੰਡੀਗੜ੍ਹ ਪ੍ਰਾਪਰਟੀਜ਼ ਈ-ਨੀਲਾਮੀ: ਚੰਡੀਗੜ੍ਹ ਪ੍ਰਸ਼ਾਸਨ ਨੇ ਰਿਜ਼ਰਵ ਕੀਮਤ ਤੋਂ ਦੋ ਗੁਣਾ ਤੋਂ ਵੱਧ ਕਮਾਇਆ

ਚੰਡੀਗੜ੍ਹ, 4 ਸਤੰਬਰ:

ਚੰਡੀਗੜ੍ਹ ਦੇ ਸੰਪਦਾ ਵਿਭਾਗ ਵੱਲੋਂ 13 ਰਿਹਾਇਸ਼ੀ ਅਤੇ 2 ਵਪਾਰਕ ਪ੍ਰਾਪਰਟੀ ਦੀ ਈ-ਨੀਲਾਮੀ ਦੀ ਪ੍ਰਕਿਰਿਆ ਅੱਜ ਪੂਰੀ ਹੋ ਗਈ। ਇਸ ਈ-ਨੀਲਾਮੀ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਨੇ ਇਨ੍ਹਾਂ ਸੰਪਤੀਆਂ ਲਈ ਨਿਰਧਾਰਿਤ 75.29 ਕਰੋੜ ਰੁਪਏ ਦੇ ਰਿਜ਼ਰਵ ਕੀਮਤ ਦੇ ਮੁਕਾਬਲੇ 168.85 ਕਰੋੜ ਰੁਪਏ ਦੀ ਆਮਦਨ ਹਾਸਲ ਕੀਤੀ। ਸਭ ਤੋਂ ਵੱਡੀ ਬੋਲੀ ਸੈਕਟਰ 33-ਸੀ ਵਿੱਚ ਸਥਿਤ 1014 ਵਰਗ ਗਜ਼ ਦੀ ਰਿਹਾਇਸ਼ੀ ਸਾਈਟ ਲਈ ਲੱਗੀ, ਜਿਸ ਦੀ ਕੀਮਤ 33 ਕਰੋੜ ਰੁਪਏ ਤੋਂ ਵੱਧ ਰਹੀ।

 

ਸਿਰਫ਼ ਰਿਹਾਇਸ਼ੀ ਪ੍ਰਾਪਰਟੀ ਤੋਂ ਹੀ 146.22 ਕਰੋੜ ਦੀ ਕਮਾਈ

ਸੰਪਦਾ ਵਿਭਾਗ ਨੇ 13 ਰਿਹਾਇਸ਼ੀ ਪ੍ਰਾਪਰਟੀ ਤੋਂ ਕੁੱਲ 146.22 ਕਰੋੜ ਰੁਪਏ ਕਮਾਏ, ਜਦਕਿ ਇਨ੍ਹਾਂ ਲਈ ਰਿਜ਼ਰਵ ਕੀਮਤ 59.93 ਕਰੋੜ ਰੁਪਏ ਸੀ। ਦੋ ਵਪਾਰਕ ਪ੍ਰਾਪਰਟੀ ਦੀ ਨੀਲਾਮੀ ਤੋਂ 22.63 ਕਰੋੜ ਰੁਪਏ ਪ੍ਰਾਪਤ ਹੋਏ, ਜਦਕਿ ਇਨ੍ਹਾਂ ਲਈ ਰਿਜ਼ਰਵ ਕੀਮਤ 15.36 ਕਰੋੜ ਰੁਪਏ ਰੱਖੀ ਗਈ ਸੀ। ਪੂਰੀ ਈ-ਨੀਲਾਮੀ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਔਨਲਾਈਨ ਅਤੇ ਪਾਰਦਰਸ਼ੀ ਰਹੀ। ਇਨ੍ਹਾਂ ਪ੍ਰਾਪਰਟੀਜ਼ ਲਈ ਸੰਪਦਾ ਵਿਭਾਗ ਕੋਲ 587 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਸਿਰਫ਼ ਉਹੀ ਬੋਲੀਦਾਤਾ ਹਿੱਸਾ ਲੈ ਸਕੇ ਜਿਨ੍ਹਾਂ ਨੇ ਨਿਰਧਾਰਤ ਫੀਸ ਜਮ੍ਹਾ ਕਰਵਾਈ ਸੀ।

 

ਰਿਹਾਇਸ਼ੀ ਪ੍ਰਾਪਰਟੀ ਪ੍ਰਤੀ ਬੋਲੀਦਾਤਾਵਾਂ ਵਿੱਚ ਉਤਸ਼ਾਹ

 

ਰਿਹਾਇਸ਼ੀ ਪ੍ਰਾਪਰਟੀ ਨੂੰ ਲੈ ਕੇ ਬੋਲੀਦਾਤਾਵਾਂ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ। ਵਪਾਰਕ ਪ੍ਰਾਪਰਟੀ ਲਈ ਵੀ ਬੇਹੱਦ ਚੰਗੀ ਪ੍ਰਤੀਕਿਰਿਆ ਮਿਲੀ। ਵਿਭਾਗ ਦੇ ਅਨੁਸਾਰ ਖਾਸ ਕਰਕੇ ਸੈਕਟਰ 19-ਬੀ, 33-ਸੀ, 37-ਡੀ, 40-ਏ ਅਤੇ ਡੀ, 44-ਏ ਅਤੇ ਸੀ, ਤੇ 46-ਏ ਵਿੱਚ ਸਥਿਤ ਪ੍ਰਾਪਰਟੀ ਲਈ ਬੋਲੀਦਾਤਾਵਾਂ ਨੇ ਸਭ ਤੋਂ ਵੱਧ ਰੁਚੀ ਦਿਖਾਈ। ਇਨ੍ਹਾਂ ਸਾਈਟਾਂ ’ਤੇ ਬਹੁਤ ਹੀ ਮੁਕਾਬਲੇਦਾਰ ਬੋਲੀਆਂ ਲੱਗੀਆਂ, ਕਈ ਸਾਈਟਾਂ ਦੀ ਕੀਮਤ ਰਿਜ਼ਰਵ ਕੀਮਤ ਤੋਂ 200% ਤੋਂ ਵੱਧ ਵਧ ਗਈ।

 

ਵਪਾਰਕ ਪ੍ਰਾਪਰਟੀ ਲਈ ਵੀ ਵੱਡਾ ਰਿਸਪਾਂਸ

 

ਸੈਕਟਰ 8-ਸੀ ਵਿੱਚ ਸਥਿਤ SCO ਅਤੇ ਸੈਕਟਰ 44-ਸੀ ਅਤੇ ਡੀ ਵਿੱਚ ਸਥਿਤ ਕਾਮਰਸ਼ੀਅਲ ਬੂਥ ਲਈ ਵੀ ਬੋਲੀਆਂ ਰਿਜ਼ਰਵ ਕੀਮਤ ਤੋਂ ਲਗਭਗ ਦੋਗੁਣੀਆਂ ਰਹੀਆਂ। ਸੰਪਦਾ ਵਿਭਾਗ ਨੇ ਦੱਸਿਆ ਕਿ ਹੋਰ 5 ਕਾਮਰਸ਼ੀਅਲ ਪ੍ਰਾਪਰਟੀ ਦੀ ਈ-ਨੀਲਾਮੀ ਨਹੀਂ ਹੋ ਸਕੀ ਕਿਉਂਕਿ ਇਨ੍ਹਾਂ ਲਈ ਸਿਰਫ਼ ਇਕੱਲੀਆਂ ਬੋਲੀਆਂ ਮਿਲੀਆਂ। ਇਨ੍ਹਾਂ ਨੂੰ ਅਗਲੇ ਦੌਰ ਦੀ ਨੀਲਾਮੀ ਵਿੱਚ ਸ਼ਾਮਲ ਕੀਤਾ ਜਾਵੇਗਾ।

 

ਯਾਦ ਰਹੇ ਕਿ ਪਿਛਲੇ ਦਿਨਾਂ ਵਿੱਚ ਵੀ ਵਪਾਰਕ ਪ੍ਰਾਪਰਟੀਜ਼ ਨੂੰ ਨੀਲਾਮ ਕਰਨਾ ਪ੍ਰਸ਼ਾਸਨ ਲਈ ਇੱਕ ਚੁਣੌਤੀ ਬਣਿਆ ਸੀ। ਅਸਲ ਵਿੱਚ, ਨੀਲਾਮੀ ਲਈ ਰੱਖੀਆਂ ਰਿਹਾਇਸ਼ੀ ਪ੍ਰਾਪਰਟੀਜ਼ ਫ਼ਰੀਹੋਲਡ ਹਨ, ਜਦਕਿ ਵਪਾਰਕ ਪ੍ਰਾਪਰਟੀਜ਼ ਲੀਜ਼ਹੋਲਡ ਹਨ।

dawn punjab
Author: dawn punjab

Leave a Comment

RELATED LATEST NEWS

Top Headlines

ਪ੍ਰਧਾਨ ਮੰਤਰੀ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ

Live Cricket

Rashifal