Follow us

28/04/2026 7:57 pm

Search
Close this search box.
Home » News In Punjabi » ਚੰਡੀਗੜ੍ਹ » ਖਰੜ ‘ਚ ਐਕਸਾਈਜ਼ ਵਿਭਾਗ ਵੱਲੋਂ ਭਾਰੀ ਮਾਤਰਾ ‘ਚ ਗੈਰਕਾਨੂੰਨੀ ਸ਼ਰਾਬ ਬਰਾਮਦ

ਖਰੜ ‘ਚ ਐਕਸਾਈਜ਼ ਵਿਭਾਗ ਵੱਲੋਂ ਭਾਰੀ ਮਾਤਰਾ ‘ਚ ਗੈਰਕਾਨੂੰਨੀ ਸ਼ਰਾਬ ਬਰਾਮਦ

ਮੋਹਾਲੀ ਦੇ ਖਰੜ ਇਲਾਕੇ ‘ਚ ਐਕਸਾਈਜ਼ ਵਿਭਾਗ ਦੀ ਵੱਡੀ ਕਾਰਵਾਈ, ਭਾਰੀ ਮਾਤਰਾ ‘ਚ ਗੈਰਕਾਨੂੰਨੀ ਸ਼ਰਾਬ ਬਰਾਮਦ

ਮੋਹਾਲੀ ਜ਼ਿਲ੍ਹੇ ਦੇ ਖਰੜ ਇਲਾਕੇ ਵਿੱਚ ਗੈਰਕਾਨੂੰਨੀ ਸ਼ਰਾਬ ਦੀ ਵਿਕਰੀ ‘ਤੇ ਨਕੇਲ ਕੱਸਣ ਲਈ ਐਕਸਾਈਜ਼ ਵਿਭਾਗ ਨੇ ਸ਼ੁੱਕਰਵਾਰ ਦੇਰ ਸ਼ਾਮ ਵੱਡੀ ਕਾਰਵਾਈ ਕੀਤੀ। ਵਿਭਾਗ ਦੀ ਟੀਮ ਨੇ ਇਕ ਡਿਪਾਰਟਮੈਂਟਲ ਸਟੋਰ ‘ਤੇ ਛਾਪਾ ਮਾਰ ਕੇ ਵੱਡੀ ਮਾਤਰਾ ਵਿੱਚ ਅਵੇਧ ਸ਼ਰਾਬ ਬਰਾਮਦ ਕੀਤੀ।

ਇਹ ਕਾਰਵਾਈ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਅਸ਼ੋਕ ਚਿਲੋਤਰਾ ਦੇ ਨਿਰਦੇਸ਼ਾਂ ਹੇਠ ਅਤੇ ਈਟੀਓ ਦੀਵਾਨ ਚੰਦ ਸ਼ਰਮਾ ਦੀ ਅਗਵਾਈ ਵਿੱਚ ਕੀਤੀ ਗਈ।

ਐਕਸਾਈਜ਼ ਇੰਸਪੈਕਟਰ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਟੀਮ ਨੇ ਨਿਜ਼ਰ ਚੌਕ ਨੇੜੇ ਸਥਿਤ ਇਕ ਕਾਰਨਰ ਡਿਪਾਰਟਮੈਂਟਲ ਸਟੋਰ ‘ਤੇ ਛਾਪੇਮਾਰੀ ਕੀਤੀ। ਜਾਂਚ ਦੌਰਾਨ ਸਟੋਰ ਵਿੱਚੋਂ ਚੰਡੀਗੜ੍ਹ ਤੋਂ ਲਿਆਂਦੀ ਗਈ ਗੈਰਕਾਨੂੰਨੀ ਸ਼ਰਾਬ ਮਿਲੀ। ਅਧਿਕਾਰੀਆਂ ਮੁਤਾਬਕ ਮੌਕੇ ਤੋਂ ਲਗਭਗ 7 ਪੇਟੀਆਂ ਸ਼ਰਾਬ ਬਰਾਮਦ ਹੋਈ ਦਾ ਹੈ, ਜਿਸ ਵਿੱਚ ਇੰਪੋਰਟਡ ਬੀਅਰ ਵੀ ਸ਼ਾਮਲ ਹੈ।

ਅਸ਼ੋਕ ਕੁਮਾਰ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇਸੇ ਡਿਪਾਰਟਮੈਂਟਲ ਸਟੋਰ ਦੀ ਪਹਿਲੀ ਮੰਜ਼ਿਲ ‘ਤੇ ਸਥਿਤ “ਸਕਾਈ ਬਾਈਟਸ” ਨਾਮਕ ਰੈਸਟੋਰੈਂਟ ਦੇ ਬਾਰ ਵਿੱਚ ਵੀ ਗੈਰਕਾਨੂੰਨੀ ਤਰੀਕੇ ਨਾਲ ਸ਼ਰਾਬ ਵੇਚੀ ਜਾ ਰਹੀ ਸੀ। ਇੱਥੇ ਚੰਡੀਗੜ੍ਹ ਦੀ ਸ਼ਰਾਬ ਨੂੰ ਡਿਸਪਲੇ ‘ਤੇ ਵੀ ਰੱਖਿਆ ਗਿਆ ਸੀ ਅਤੇ ਗਾਹਕਾਂ ਨੂੰ ਪਰੋਸੀ ਜਾ ਰਹੀ ਸੀ।

ਐਕਸਾਈਜ਼ ਵਿਭਾਗ ਦੀ ਟੀਮ ਨੇ ਰੈਸਟੋਰੈਂਟ ਤੋਂ ਵੀ ਸ਼ਰਾਬ ਜ਼ਬਤ ਕਰ ਲਈ ਹੈ।

dawn punjab
Author: dawn punjab

Leave a Comment

RELATED LATEST NEWS