ਚੰਡੀਗੜ੍ਹ : ਹੀਰ ਕੌਰ ਵਿਰਕ ਨੂੰ ਮਿਲੋ, ਪੰਜਾਬ ਦੇ ਇੱਕ ਜੱਟ ਪਰਿਵਾਰ ਵਿੱਚ ਪੈਦਾ ਹੋਈ ਇੱਕ ਸੁੰਦਰ, ਜੋਸ਼ੀਲੀ ਮੁਟਿਆਰ। ਖਾਣ – ਪੀਣ ਦੀ ਸ਼ੌਕੀਨ ਹੋਣ ਕਰਕੇ ਪਿਆਰ ਨਾਲ ਚਟੋਰੀ ਕਹਾਉਣ ਵਾਲੀ ਇਹ ਜੋਸ਼ੀਲੀ ਸਿੱਖਣੀ ਇੱਕ ਚਾਹਵਾਨ ਵਕੀਲ ਹੈ। ਉਸਦੇ ਪਿਤਾ ਉਸਦੀ ਕਮਜ਼ੋਰੀ ਅਤੇ ਤਾਕਤ ਹੈ ਅਤੇ ਜਿਸਨੇ ਉਸਨੂੰ ਸਿਖਾਇਆ ਹੈ ਕਿ ਉਹ ਹਰ ਹਲਾਤਾਂ ਵਿੱਚ ਸਹੀ ਹੈ! ਉਸਦੀ ਸਭ ਤੋਂ ਵੱਡੀ ਤਰਜੀਹ ਹਮੇਸ਼ਾਂ ਉਸਦੇ ਪਰਿਵਾਰ, ਖਾਸ ਕਰਕੇ ਉਸਦੇ ਪਿਤਾ ਦੀ ਭਲਾਈ ਰਹੀ ਹੈ। ਹਾਲਾਂਕਿ, ਉਸਦੀ ਜ਼ਿੰਦਗੀ ਉਸ ਸਮੇਂ ਇੱਕ ਅਚਾਨਕ ਮੋੜ ਲੈਂਦੀ ਹੈ ਜਦੋਂ ਉਹ ਅਟਵਾਲ ਪਰਿਵਾਰ ਵਿੱਚ ਵਿਆਹ ਕਰਦੀ ਹੈ। ਇਸ ਜੀਵਨ-ਬਦਲਣ ਵਾਲੀ ਘਟਨਾ ਨੇ ਉਸਦੀ ਦੁਨੀਆ ਨੂੰ ਹੀ ਪਲਟਾ ਦਿੱਤਾ। ਇਸ ਸ਼ੋਅ ਵਿੱਚ ਹੀਰ ਦੀ ਅੰਦਰੂਨੀ ਤਾਕਤ, ਬੇਇਨਸਾਫ਼ੀ ਦਾ ਸਾਹਮਣਾ ਕਰਨ ਅਤੇ ਰਾਖ ਵਿੱਚੋਂ ਇੱਕ ਫੀਨਿਕਸ ਪੰਛੀ ਵਾਂਗ ਦੁਬਾਰਾ ਉੱਠਣ ਦੀ ਤਾਕਤ ਨੂੰ ਕੈਪਚਰ ਕੀਤਾ ਗਿਆ।
ਖੂਬਸੂਰਤ ਤਨੀਸ਼ਾ ਮਹਿਤਾ ਹੀਰ ਦੇ ਕਿਰਦਾਰ ਵਿੱਚ ਦਿਖਾਈ ਦਿੰਦੀ ਹੈ, ਅਤੇ ਟੈਲੀਵਿਜ਼ਨ ਦੀ ਸ਼ਾਨ ਅਵਿਨੇਸ਼ ਰੇਖੀ ਉਸਦੇ ਬਚਪਨ ਦੇ ਦੋਸਤ, ਰਾਂਝਾ ਦੀ ਭੂਮਿਕਾ ਨਿਭਾ ਰਿਹਾ ਹੈ, ਜੋ ਹਰ ਸਮੇਂ ਉਸਦੇ ਨਾਲ ਖੜ੍ਹਾ ਹੈ ਅਤੇ ਉਸਨੂੰ ਕਦੇ ਵੀ ਕੋਈ ਨੁਕਸਾਨ ਨਹੀਂ ਹੋਣ ਦਿੰਦਾ! ਡੋਮ ਐਂਟਰਟੇਨਮੈਂਟ ਦੁਆਰਾ ਨਿਰਮਿਤ, ਇਕ ਕੁੜੀ ਪੰਜਾਬ ਦੀ ਹਾਲ ਹੀ ਵਿੱਚ ਪ੍ਰਸਾਰਿਤ ਹੋਇਆ, ਅਤੇ ਦਰਸ਼ਕਾਂ ਦੁਆਰਾ ਇਸਦਾ ਨਿੱਘਾ ਸਵਾਗਤ ਕੀਤਾ ਗਿਆ ਹੈ! ਦਰਅਸਲ, ਇਸਦੇ ਮੁੱਖ ਕਲਾਕਾਰ ਆਪਣੇ ਨਵੇਂ ਸ਼ੋਅ ਨੂੰ ਪ੍ਰਮੋਟ ਕਰਨ ਲਈ ਚੰਡੀਗੜ੍ਹ ਪਹੁੰਚੇ ਸਨ। ਉਨ੍ਹਾਂ ਨੇ ਸ਼ਹਿਰ ਦੀ ਸੁੰਦਰਤਾ ਦੀ ਪੜਚੋਲ ਕੀਤੀ, ਅਸ਼ੀਰਵਾਦ ਲਈ ਸ਼੍ਰੀ ਤੇਗ ਬਹਾਦਰ ਗੁਰਦੁਆਰੇ ਦਾ ਦੌਰਾ ਕੀਤਾ, ਅਤੇ ਸੇਵਾ ਵਿੱਚ ਹਿੱਸਾ ਵੀ ਲਿਆ। ਅਵਿਨੇਸ਼ ਅਤੇ ਤਨੀਸ਼ਾ ਨੇ ਲੰਗਰ ਵਿਚ ‘ਪ੍ਰਸ਼ਾਦਾ’ ਵਰਤਾਇਆ।
ਆਪਣੀ ਚੰਡੀਗੜ੍ਹ ਫੇਰੀ ਬਾਰੇ ਗੱਲ ਕਰਦੇ ਹੋਏ,
ਅਵਿਨੇਸ਼ ਰੇਖੀ ਨੇ ਕਿਹਾ, “ਇਸ ਸ਼ਾਨਦਾਰ ਅਤੇ ਖੂਬਸੂਰਤ ਕਹਾਣੀ ਦਾ ਹਿੱਸਾ ਬਣਨਾ ਮੇਰੇ ਲਈ ਸੱਚਮੁੱਚ ਸਨਮਾਨ ਦੀ ਗੱਲ ਹੈ। ਮੈਨੂੰ ਵਿਸ਼ਵਾਸ ਹੈ ਕਿ ਇਹ ਕਹਾਣੀ ਹਰ ਕਿਸੇ ਦੇ ਦਿਲ ਵਿੱਚ ਜਗ੍ਹਾ ਬਣਾਵੇਗੀ। ਇਹ ਦੂਜੀ ਵਾਰ ਹੈ ਜਦੋਂ ਮੈਂ ਇਸ ਸ਼ੋਅ ਲਈ ਸ਼ਹਿਰ ਦਾ ਦੌਰਾ ਕਰ ਰਿਹਾ ਹਾਂ ਪਰ ਮੈਂ ਹਮੇਸ਼ਾ ਇੱਕ ਨਵੀਂ ਯਾਦ ਵਾਪਸ ਲੈ ਕੇ ਲੈਂਦਾ ਹਾਂ। ਇਹ ਜਗ੍ਹਾ ਮੇਰਾ ਦਿਲ ਹੈ ਅਤੇ ਜਦੋਂ ਵੀ ਮੈਂ ਇਸ ਸ਼ਹਿਰ ਵਿੱਚ ਆਉਂਦਾ ਹਾਂ, ਮੈਂ ਹਮੇਸ਼ਾ ਸੁਖਨਾ ਝੀਲ ਦਾ ਦੌਰਾ ਕਰਨਾ ਅਤੇ ਛੋਲੇ ਕੁਲਚੇ ਖਾਣੇ ਪਸੰਦ ਕਰਦਾ ਹਾਂ। ਅੱਜ ਵੀ, ਮੈਂ ਸ਼ਹਿਰ ਦੇ ਪਕਵਾਨਾਂ ਦਾ ਸੁਆਦ ਲੈਣ ਜਾ ਰਿਹਾ ਹਾਂ ਅਤੇ ਮੁੰਬਈ ਵਾਪਸ ਆਪਣੇ ਦੋਸਤਾਂ ਲਈ ਕੁਝ ਲੈ ਕੇ ਜਾਵਾਂਗਾ। ਸਾਡਾ ਸ਼ੋਅ ਹੀਰ ਦੀ ਯਾਤਰਾ ਨੂੰ ਕੈਪਚਰ ਕਰਦਾ ਹੈ, ਮਨੁੱਖੀ ਆਤਮਾ ਦੀ ਤਾਕਤ ਅਤੇ ਰਿਸ਼ਤਿਆਂ ਦੀ ਸਥਾਈ ਸ਼ਕਤੀ ਨੂੰ ਦਰਸਾਉਂਦਾ ਹੈ। ਮੇਰਾ ਕਿਰਦਾਰ ਰਾਂਝਾ ਹੀਰ ਦਾ ਬਚਪਨ ਦਾ ਦੋਸਤ ਹੈ, ਜੋ ਹਮੇਸ਼ਾ ਉਸ ਦੇ ਨਾਲ ਖੜ੍ਹਦਾ ਹੈ, ਭਾਵੇਂ ਕੋਈ ਵੀ ਹਾਲਾਤ ਹੋਵੇ। ਮੈਨੂੰ ਦਰਸ਼ਕਾਂ ਤੋਂ ਭਰਵਾਂ ਹੁੰਗਾਰਾ ਮਿਲਿਆ ਹੈ, ਅਤੇ ਮੈਨੂੰ ਉਮੀਦ ਹੈ ਕਿ ਉਹ ਸਾਡੇ ਸ਼ੋਅ ਤੇ ਆਪਣਾ ਪਿਆਰ ਬਰਸਾਉਣਾ ਜਾਰੀ ਰੱਖਣਗੇ।“
ਤਨੀਸ਼ਾ ਮਹਿਤਾ ਨੇ ਕਿਹਾ, “ਮੈਂ ਇਸ ਸ਼ੋਅ ਦਾ ਹਿੱਸਾ ਬਣ ਕੇ ਅਤੇ ਹੀਰ ਵਰਗਾ ਮਜ਼ਬੂਤ ਕਿਰਦਾਰ ਨਿਭਾ ਕੇ ਬਹੁਤ ਖੁਸ਼ ਹਾਂ। ਪੰਜਾਬ ਵਿੱਚ ਇਸ ਸ਼ੋਅ ਦੇ ਕੁਝ ਖੂਬਸੂਰਤ, ਅਤੇ ਕੁਝ ਸ਼ਾਨਦਾਰ ਨਾਟਕੀ ਕ੍ਰਮਾਂ ਦੀ ਸ਼ੂਟਿੰਗ ਕਰਨਾ ਇੱਕ ਦਿਲਚਸਪ ਅਨੁਭਵ ਰਿਹਾ ਹੈ। ਅੱਜ, ਇੱਕ ਵਾਰ ਫਿਰ ਮੈਂ ਆਪਣੇ ਨਵੇਂ ਸ਼ੋਅ ਇੱਕ ਕੁੜੀ ਪੰਜਾਬ ਦੀ ਨੂੰ ਪ੍ਰਮੋਟ ਕਰਨ ਲਈ ਖੂਬਸੂਰਤ ਸ਼ਹਿਰ ਚੰਡੀਗੜ੍ਹ ਪਹੁੰਚੀ ਹਾਂ। ਮੈਂ ਇੱਥੇ ਗੋਲਗੱਪਾ, ਜਲੇਬੀ ਅਤੇ ਰਬੜੀ ਦਾ ਆਨੰਦ ਲਵਾਂਗੀ ਕਿਉਂਕਿ ਇਸ ਸ਼ੋਅ ਦੀ ਹੀਰ ਵਾਂਗ ਮੈਂ ਵੀ ‘ਚਟੋਰੀ’ ਹਾਂ। ਨਾਲ ਹੀ, ਮੈਂ ਯਕੀਨੀ ਤੌਰ ‘ਤੇ ਸੈਕਟਰ 17 ਅਤੇ 22 ਤੋਂ ਕੁਝ ਸ਼ਾਨਦਾਰ ਪਟਿਆਲਾ ਸਲਵਾਰ ਸੂਟ ਅਤੇ ਜੁੱਤੀਆਂ ਦੀ ਖਰੀਦਦਾਰੀ ਕਰਾਂਗੀ।“
ਅਵਿਨੇਸ਼ ਅਤੇ ਤਨੀਸ਼ਾ ਤੋਂ ਇਲਾਵਾ, ਸ਼ੋਅ ਵਿੱਚ ਮੋਨਿਕਾ ਖੰਨਾ, ਮਲੀਕਾ ਆਰ ਘਈ, ਰੋਮਿਲ ਚੌਧਰੀ, ਅਤੇ ਮਨੋਜ ਚੰਦੀਲਾ ਵਰਗੇ ਅਦਾਕਾਰਾਂ ਸਮੇਤ ਇੱਕ ਬਿਹਤਰੀਨ ਸਮੂਹਿਕ ਕਾਸਟ ਵੀ ਸ਼ਾਮਲ ਹੈ। ਇੱਕ ਕੁੜੀ ਪੰਜਾਬ ਦੀ ਲਈ ਲੋਕਾਂ ਦਾ ਉਤਸ਼ਾਹ ਦਿਨੋ-ਦਿਨ ਵਧਦਾ ਜਾ ਰਿਹਾ ਹੈ, ਇਸ ਲਈ ਸਾਡੇ ਨਾਲ ਜੁੜੇ ਰਹੋ ਕਿਉਂਕਿ ਇਹ ਸ਼ੋਅ ਦਰਸ਼ਕਾਂ ਨੂੰ ਆਪਣੀ ਦਿਲਚਸਪ ਕਹਾਣੀ ਅਤੇ ਪ੍ਰਤਿਭਾਸ਼ਾਲੀ ਕਾਸਟ ਨਾਲ ਇੱਕ ਰੋਮਾਂਚਕ ਰੋਲਰਕੋਸਟਰ ਰਾਈਡ ‘ਤੇ ਲੈ ਕੇ ਜਾਵੇਗਾ।