ਪੰਜਾਬ 'ਚ ਮੀਂਹ ਕਾਰਨ ਬਦਲਿਆ ਮੌਸਮ, ਗੜੇਮਾਰੀ ਕਾਰਨ ਵਧੀ ਠੰਢ; ਕਈ ਜ਼ਿਲ੍ਹਿਆਂ ਵਿੱਚ ਬਾਰਿਸ਼ ਦਾ ਸੰਤਰੀ-ਪੀਲਾ ਅਲਰਟ ਜਾਰੀ, ਇਹ ਹੈ IMD ਦਾ ਅਪਡੇਟ
ਪੰਜਾਬ ਵਿੱਚ ਬੀਤੇ ਦਿਨ ਤੋਂ ਮੀਂਹ ਪੈ ਰਿਹਾ ਹੈ, ਜਿਸ ਕਾਰਨ ਮੌਸਮ ਦਾ ਰੂਪ ਬਦਲ ਗਿਆ ਹੈ। ਸਵੇਰੇ ਕਰੀਬ 6.20 ਵਜੇ ਸ਼ੁਰੂ ਹੋਈ ਬਾਰਿਸ਼ ਦੇ ਨਾਲ-ਨਾਲ ਕਪੂਰਥਲਾ 'ਚ ਵੀ ਗੜੇਮਾਰੀ ਹੋਈ ਅਤੇ ਮੀਂਹ ਅਜੇ ਵੀ ਜਾਰੀ ਹੈ। ਮੋਗਾ ਵਿੱਚ ਵੀ ਗੜੇ ਪੈ ਰਹੇ ਹਨ। ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
