ਡੇਰਾਬੱਸੀ/ਐਸ ਏ ਐਸ ਨਗਰ :
ਯੋਗਤਾ ਮਿਤੀ : 01.01.2024 ਦੇ ਆਧਾਰ ਤੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਸਬੰਧੀ ਲਗਾਏ ਜਾ ਰਹੇ ਦੋ ਦਿਨਾਂ ਸਪੈਸ਼ਲ ਕੈਂਪ ਦੌਰਾਨ ਡੇਰਾ ਬੱਸੀ ਵਿਧਾਨ ਸਭਾ ਹਲਕੇ ਦੇ ਸੁਪਰਵਾਈਜ਼ਰ ਪਰਮਜੀਤ ਅਤੇ ਬੂਥ ਨੰਬਰ : 241 ਦੇ ਬੂਥ ਲੈਵਲ ਅਫ਼ਸਰ ਅਨਿਤ ਸ਼ਰਮਾ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲਾਲੜੂ ਦੇ ਪ੍ਰਿੰਸੀਪਲ ਸ਼੍ਰੀਮਤੀ ਦਵਿੰਦਰ ਪਾਲ ਕੌਰ ਦੀ ਅਗਵਾਈ ਵਿੱਚ ਵੋਟਰ ਜਾਗਰੂਕਤਾ ਸੈਮੀਨਾਰ ਕਰਵਾਇਆ।
ਇਸ ਸੈਮੀਨਾਰ ਵਿੱਚ ਬੀ.ਐਲ.ਓ. ਅਨਿਤ ਸ਼ਰਮਾ ਨੇ ਵਿਸਥਾਰ ਵਿਚ ਵਿਦਿਆਰਥਣਾਂ ਨੂੰ ਚੋਣ ਕਮਿਸ਼ਨ, ਪੰਜਾਬ ਅਤੇ ਐਸ.ਡੀ.ਐਮ. ਡੇਰਾ ਬੱਸੀ ਵੱਲੋਂ ਲਗਾਤਾਰ ਕੀਤੇ ਜਾ ਰਹੇ ਵੋਟਾਂ ਸੰਬੰਧੀ ਉਪਰਾਲਿਆਂ ਦੀ ਜਾਣਕਾਰੀ ਦਿੱਤੀ ਅਤੇ ਸ਼ਨੀਵਾਰ 02/12 /2023 ਅਤੇ ਐਤਵਾਰ 03/12/2023 ਨੂੰ ਸਵੇਰੇ 10.00 ਤੋਂ ਸ਼ਾਮ 5.00 ਤੱਕ ਲਗਾਏ ਜਾ ਰਹੇ ਸਪੈਸ਼ਲ ਕੈਂਪਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਲਈ ਪ੍ਰੇਰਿਤ ਕੀਤਾ।
ਪ੍ਰਿੰਸੀਪਲ ਦਵਿੰਦਰ ਪਾਲ ਕੌਰ ਨੇ ਸੁਪਰਵਾਈਜ਼ਰ ਪਰਮਜੀਤ ਨੂੰ ਵਿਸ਼ਵਾਸ ਦਿਵਾਇਆ ਕਿ ਸਕੂਲ ਪ੍ਰਸ਼ਾਸਨ ਵੱਲੋਂ ਭਾਰਤ ਦੇ ਇਸ ਲੋਕਤੰਤਰੀ ਯੱਗ ਵਿੱਚ ਆਪਣੀ ਆਹੂਤੀ ਜ਼ਰੂਰ ਪਾਈ ਜਾਵੇਗੀ।
ਸੁਪਰਵਾਈਜ਼ਰ ਪਰਮਜੀਤ ਨੇ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਵਾਲੇ ਉਤਸਵ ਵਿਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਅਤੇ ਪ੍ਰਿੰਸੀਪਲ ਦਵਿੰਦਰ ਪਾਲ ਕੌਰ ਦਾ ਧੰਨਵਾਦ ਕੀਤਾ ਅਤੇ ਉਮੀਦ ਕੀਤੀ ਕਿ ਯੋਗਤਾ ਸ਼ਰਤਾਂ ਪੂਰੀਆਂ ਕਰਦੇ ਸਾਰੇ ਵਿਦਿਆਰਥੀ ਆਪਣੀ ਵੋਟ ਜ਼ਰੂਰ ਬਣਵਾਉਣਗੇ।
