ਚੰਡੀਗੜ੍ਹ :
ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ, ਅੰਮ੍ਰਿਤਸਰ, ਰਣਧੀਰ ਵਰਮਾ ਦੀ ਅਦਾਲਤ ਨੇ ਨਾਬਾਲਗ ਨੂੰ ਵਿਆਹ ਦੇ ਬਹਾਨੇ ਭਜਾਉਣ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ ਵੀਹ ਸਾਲ ਕੈਦ ਦੀ ਸਜ਼ਾ ਸੁਣਾਈ ਹੈ।
ਸੀਨੀਅਰ ਸਰਕਾਰੀ ਵਕੀਲ ਰਮਨੀਤ ਕੌਰ ਨੇ ਕੇਸ ਦੀ ਪੈਰਵਾਈ ਕਰਦਿਆਂ ਸਬੂਤਾਂ ਦੇ ਆਧਾਰ ’ਤੇ ਮੁਲਜਮਾਂ ਨੂੰ ਸਲਾਖਾਂ ਪਿੱਛੇ ਪਹੁੰਚਾਇਆ।ਰਾਜਾਸਾਂਸੀ ਪੁਲੀਸ ਨੇ 31 ਦਸੰਬਰ 2019 ਨੂੰ ਵਾਰਡ 9 ਦੇ ਵਸਨੀਕ ਵਿਨੋਦ ਕੁਮਾਰ ਉਰਫ਼ ਮੰਨੂ ਖ਼ਿਲਾਫ਼ ਕੇਸ ਦਰਜ ਕੀਤਾ ਸੀ।
ਪੁਲਿਸ ਨੇ 16 ਸਾਲਾ ਲੜਕੀ ਨੂੰ ਭਜਾਉਣ, ਵਿਆਹ ਦਾ ਝਾਂਸਾ ਦੇਣ, ਪੋਕਸੋ ਐਕਟ ਅਤੇ ਮੋਬਾਈਲ ਚੋਰੀ ਦੇ ਦੋਸ਼ਾਂ ਤਹਿਤ ਐਫਆਈਆਰ ਵਿੱਚ ਧਾਰਾਵਾਂ ਸ਼ਾਮਲ ਕੀਤੀਆਂ ਸਨ।
ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਪੀੜਤ ਪਰਿਵਾਰ ਨੇ ਦੱਸਿਆ ਸੀ ਕਿ ਉਹ ਮੁਲਜ਼ਮ ਦੇ ਘਰ ਕਿਰਾਏ ‘ਤੇ ਰਹਿੰਦਾ ਸੀ।ਮੁਲਜ਼ਮ ਉਸ ਦੀ ਬੇਟੀ ‘ਤੇ ਬੁਰੀ ਨਜ਼ਰ ਰੱਖਣ ਲੱਗਾ।
ਮੁਲਜ਼ਮ ਉਸਦੀ ਨਾਬਾਲਗ ਧੀ ਨੂੰ ਪਿਆਰ ‘ਚ ਫਸਾ ਕੇ ਵਿਆਹ ਦਾ ਝਾਂਸਾ ਦੇ ਕੇ ਫਰਾਰ ਹੋ ਗਿਆ ਸੀ।ਅਦਾਲਤ ਨੇ ਹੁਣ ਇਸ ਮਾਮਲੇ ਵਿੱਚ ਸਜ਼ਾ ਸੁਣਾਈ ਹੈ।