ਮਨਿਓਰਟੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਜੀ ਲਾਲਪੁਰਾ ਨਾਲ ਅੱਜ ਪੰਜਾਬ ਅਗੇਂਸਟ ਕੁਰੱਪਸ਼ਨ ਸੰਸਥਾ ਦੇ ਪ੍ਰਧਾਨ ਸਤਨਾਮ ਦਾਊ ਅਤੇ ਉਹਨਾਂ ਦੇ ਸਾਥੀਆਂ ਨੇ ਦਿੱਲੀ ਵਿੱਚ ਉਹਨਾਂ ਦੇ ਦਫਤਰ ਵਿੱਚ ਮੁਲਾਕਤ ਕਰਕੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਧੱਕਿਆ ਖਿਲਾਫ ਸ਼ਿਕਾਇਤ ਦਿੱਤੀ ਗਈ।
ਇਸ ਮੀਟਿੰਗ ਵਿੱਚ ਦਾਊਂ ਨੇ ਚੇਅਰਮੈਨ ਨਾਲ ਮੀਟਿੰਗ ਕਰਕੇ ਲਿਖਤੀ ਸ਼ਿਕਾਇਤ ਕੀਤੀ ਕਿ ਉਹਨਾਂ ਦੀ ਟੀਮ ਨੇ ਪੰਜਾਬ ਵਿੱਚ ਵੱਡੇ ਵੱਡੇ ਘਪਲਿਆਂ ਨੂੰ ਉਜਾਗਰ ਕੀਤਾ ਹੈ ਜਿਸ ਨਾਲ ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ ਵੱਡਾ ਲਾਭ ਹੋਇਆ ਹੈ ਅਤੇ ਕਈ ਵੱਡੇ ਘਪਲੇਬਾਜ਼ ਜੇਲ੍ਹਾਂ ਵਿੱਚ ਵੀ ਗਏ ਹਨ।
ਉਹਨਾਂ ਅਫ਼ਸੋਸ ਜ਼ਾਹਰ ਕੀਤਾ ਕਿ ਜਿਹੜੇ ਲੋਕਾਂ ਨੇ ਘਪਲੇ ਉਜਾਗਰ ਕੀਤੇ ਹਨ ਅਤੇ ਜਿਹੜੇ ਪੱਤਰਕਾਰਾਂ ਨੇ ਉਹਨਾਂ ਘਪਲਿਆਂ ਬਾਰੇ ਮੀਡੀਆ ਰਾਹੀ ਗੱਲਬਾਤ ਕੀਤੀ ਹੈ ਅਜਿਹੇ ਲੋਕਾਂ ਨੂੰ ਬਣਦਾ ਮਾਣ ਸਨਮਾਨ ਦੇਣ ਦੀ ਥਾਂ ਭ੍ਰਿਸਟਾਚਾਰੀਆਂ ਨਾਲ ਸੈਟਿੰਗ ਕਰਕੇ ਮਾਮਲੇ ਉਜਾਗਰ ਕਰਨ ਵਾਲਿਆਂ ਖਿਲਾਫ ਹੀ ਝੂੱਠੇ ਪਰਚੇ ਦਰਜ਼ ਕੀਤੇ ਜਾ ਰਹੇ ਹਨ ਅਤੇ ਉਹਨਾਂ ਨੂੰ ਜੇਲ੍ਹਾਂ ਵਿੱਚ ਭੇਜਿਆ ਜਾ ਰਿਹਾ ਹੈ।
ਇਸ ਮੋਕੇ ਤੇ ਚੇਅਰਮੈਨ ਇਕਬਾਲ ਸਿੰਘ ਜੀ ਲਾਲਪੁਰਾ ਨੇ ਮੌਕੇ ਤੇ ਹੀ ਪੰਜਾਬ ਸਰਕਾਰ ਕੋਲੋ 20 ਦਿਨਾਂ ਅੰਦਰ ਜੁਆਬ ਮੰਗ ਲਿਆ ਹੈ ਅਤੇ ਵਾਅਦਾ ਕੀਤਾ ਹੈ ਕਿ ਦਾਊ ਅਤੇ ਇਹਨਾਂ ਦੀ ਟੀਮ ਵੱਲੋਂ ਜਿੰਨੇ ਵੀ ਘਪਲੇ ਉਜਾਗਰ ਕੀਤੇ ਗਏ ਹਨ ਬਾਰੇ ਕੇਂਦਰ ਸਰਕਾਰ ਨਾਲ ਗੱਲ ਕਰਕੇ ਕੇਂਦਰੀ ਏਜੰਸੀਆਂ ਤੋ ਵੀ ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਉਹਨਾਂ ਸਤਨਾਮ ਦਾਊ ਨੂੰ ਸਲਾਹ ਵੀ ਦਿੱਤੀ ਕਿ ਭਵਿੱਖ ਵਿੱਚ ਸਾਰੇ ਘਪਲਿਆਂ ਦੀ ਸ਼ਿਕਾਇਤ ਉਹਨਾਂ ਨੂੰ ਵੀ ਭੇਜੀ ਜਾਵੇ ਤਾਂ ਕਿ ਉਹ ਕੇਂਦਰ ਸਰਕਾਰ ਦੇ ਧਿਆਨ ਵਿੱਚ ਉਹ ਸਾਰੇ ਮਾਮਲੇ ਲਿਆ ਸਕਣ ਅਤੇ ਕੇਂਦਰੀ ਏਜੰਸੀਆਂ ਤੋ ਵੀ ਕਾਰਵਾਈ ਕਰਵਾ ਸਕਣ।