ਚੰਡੀਗੜ੍ਹ ਲੁਧਿਆਣਾ ਰੋਡ ਤੇ ਵਾਪਰੇ ਹਾਦਸੇ ‘ਚ ਸਕੂਟਰ ‘ਤੇ ਸਕੂਲ ਜਾ ਰਹੀ ਇਕ ਅਧਿਆਪਕ ਨੂੰ ਤੇਜ਼ ਰਫਤਾਰ ਟਿੱਪਰ ਵਲੋਂ ਕੁਚਲੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਹਾਦਸੇ ਵਿੱਚ ਮਹਿਲਾ ਅਧਿਆਪਕਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ.
ਜ਼ਖਮੀ ਅਧਿਆਪਕ ਦੀ ਪਛਾਣ ਕੀਰਤੀ ਵਜੋਂ ਹੋਈ ਹੈ, ਜਿਸਦਾ ਹੁਣੇ-ਹੁਣੇ ਕੁਝ ਸਮਾਂ ਪਹਿਲਾਂ ਵਿਆਹ ਹੋਇਆ ਹੈ।
ਜਾਣਕਾਰੀ ਅਨੁਸਾਰ ਘਟਨਾ ਅਜ ਸਵੇਰੇ ਚੰਡੀਗੜ੍ਹ ਰੋਡ ਤੇ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਟਿੱਪਰ ਦੀ ਰਫ਼ਤਾਰ ਬਹੁਤ ਜ਼ਿਆਦਾ ਹੋਣ ਕਾਰਨ ਇਹ ਹਾਦਸਾ ਵਾਪਰਿਆ। ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਤੁਰੰਤ ਜ਼ਖਮੀ ਅਧਿਆਪਕ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।