“ਸ਼ਿਵਿਕਾ-ਸਾਥ ਯੁਗਾਂ ਯੁਗਾਂ ਦਾ” 5 ਫਰਵਰੀ ਤੋਂ ਰਾਤ 8 ਵਜੇ!!
ਜ਼ੀ ਪੰਜਾਬੀ 5 ਫਰਵਰੀ, 2024 ਨੂੰ ਰਾਤ 8:00 ਵਜੇ ਇੱਕ ਨਵਾਂ ਸ਼ੋਅ, ‘ਸ਼ਿਵਿਕਾ’ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸ਼ੋਅ ‘ਸ਼ਿਵਿਕਾ’ ਦੋ ਵੱਖੋ- ਵੱਖਰੀਆਂ ਸ਼ਖਸ਼ੀਅਤਾਂ ਦੀ ਪ੍ਰੇਮ ਕਹਾਣੀ ਹੈ ਜੋ ਇੱਕ ਮਾਂ ਕਾਲੀ ਦਾ ਸ਼ਰਧਾਲੂ ਹੈ ਅਤੇ ਇੱਕ ਵਿਗਿਆਨ ਦੇ ਵਿੱਚ ਵਿਸ਼ਵਾਸ ਰੱਖਣ ਵਾਲਾ ਹੈ। ਜ਼ੀ ਪੰਜਾਬੀ, ਜੋ ਕਿ ਦਿਲਚਸਪ ਕਹਾਣੀਆਂ ਲਈ ਜਾਣਿਆ ਜਾਂਦਾ ਹੈ, ਇੱਕ ਵਾਰ ਫਿਰ ਇੱਕ ਨਵੇਂ ਚਿਹਰੇ, ਸੁਰਭੀ ਮਿੱਤਲ ਨੂੰ ਪੇਸ਼ ਕਰਨ ਲਈ ਤਿਆਰ ਹੈ, ਜਿਸਨੂੰ ਸ਼ੋਅ ਵਿੱਚ ‘ਸ਼ਿਵਿਕਾ’ ਦੀ ਮੁੱਖ ਭੂਮਿਕਾ ਨਿਭਾਉਣ ਲਈ ਤਿਆਰ ਕੀਤਾ ਗਿਆ ਹੈ।
ਅੰਮ੍ਰਿਤਸਰ ਦੀ ਰਹਿਣ ਵਾਲੀ ਸੁਰਭੀ ਇਸ ਸ਼ੋਅ ਨਾਲ ਟੈਲੀਵਿਜ਼ਨ ‘ਤੇ ਆਪਣੀ ਨਵੀਂ ਸ਼ੁਰੂਆਤ ਕਰੇਗੀ। ਵਿਗਿਆਪਨ ਫਿਲਮਾਂ ਵਿੱਚ ਵਿਭਿੰਨ ਭੂਮਿਕਾਵਾਂ ਦੁਆਰਾ ਮੁੰਬਈ ਵਿੱਚ ਆਪਣੇ ਹੁਨਰ ਨੂੰ ਨਿਖਾਰਨ ਤੋਂ ਬਾਅਦ, ਸੁਰਭੀ ਹੁਣ “ਸ਼ਿਵਿਕਾ” ਦੀ ਮੁੱਖ ਭੂਮਿਕਾ ਵਿੱਚ ਕਦਮ ਰੱਖਣ ਲਈ ਪੂਰੀ ਤਰ੍ਹਾਂ ਤਿਆਰ ਹੈ। ਅੰਮ੍ਰਿਤਸਰ ਤੋਂ ਮੁੰਬਈ ਦੀਆਂ ਚਮਕਦੀਆਂ ਗਲੀਆਂ ਅਤੇ ਹੁਣ ਜ਼ੀ ਪੰਜਾਬੀ ਦੇ ਮੰਚ ਤੱਕ ਦਾ ਉਸਦਾ ਸਫ਼ਰ ਲਗਨ, ਪ੍ਰਤਿਭਾ ਅਤੇ ਸੁਪਨਿਆਂ ਦੀ ਸ਼ਕਤੀ ਦਾ ਪ੍ਰਮਾਣ ਹੈ।
ਸ਼ੋਅ ਵਿੱਚ ਆਪਣੇ ਕਿਰਦਾਰ ‘ਸ਼ਿਵਿਕਾ’ ਬਾਰੇ ਸਾਂਝਾ ਕਰਦੇ ਹੋਏ, ਸੁਰਭੀ ਨੇ ਕਿਹਾ, “ਸ਼ਿਵਿਕਾ, ਮਾਂ ਕਾਲੀ ਦੀ ਸ਼ਰਧਾਲੂ ਅਨੁਯਾਈ, ਆਪਣੇ ਧਾਰਮਿਕ ਵਿਸ਼ਵਾਸਾਂ ਨੂੰ ਪੂਰੇ ਦਿਲ ਨਾਲ ਅਪਣਾਉਂਦੀ ਹੈ। ਅਟੁੱਟ ਵਿਸ਼ਵਾਸ ਨਾਲ, ਉਹ ਜੀਵਨ ਦੀਆਂ ਚੁਣੌਤੀਆਂ ਲਈ ਅਧਿਆਤਮਿਕਤਾ ਵਿੱਚ ਹੱਲ ਦੇਖਦੀ ਹੈ। ਇਹ ਸਧਾਰਨ ਪਰ ਪ੍ਰਤਿਭਾਸ਼ਾਲੀ ਕੁੜੀ, ਗਾਉਣ ਵਿੱਚ ਨਿਪੁੰਨ, ਇੱਕ ਦੋਸਤਾਨਾ ਅਤੇ ਮਨਮੋਹਕ ਵਿਵਹਾਰ ਦੀ ਮਾਲਕ ਹੈ ਜੋ ਦਿਲਾਂ ਨੂੰ ਆਸਾਨੀ ਨਾਲ ਮੋਹ ਲੈਂਦੀ ਹੈ।
ਟੈਲੀਵਿਜ਼ਨ ‘ਤੇ ਆਪਣੀ ਸ਼ੁਰੂਆਤ ‘ਤੇ, ਇੱਕ ਉਤਸ਼ਾਹਿਤ ਸੁਰਭੀ ਨੇ ਸ਼ੇਅਰ ਕੀਤਾ, “ਮੈਂ ਜ਼ੀ ਪੰਜਾਬੀ ਦੀ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਉਨ੍ਹਾਂ ਦੇ ਸ਼ੋਅ ਵਿੱਚ ਇੱਕ ਮੁੱਖ ਪਾਤਰ ਵਜੋਂ ਕੰਮ ਕਰਨ ਦਾ ਸੁਨਹਿਰੀ ਮੌਕਾ ਦਿੱਤਾ। ‘ਸ਼ਿਵਿਕਾ’ ਦੇ ਇਸ ਸ਼ਾਨਦਾਰ ਕਿਰਦਾਰ ਨੂੰ ਨਿਭਉਣਾ ਮੇਰੇ ਲਈ ਬਹੁਤ ਹੀ ਕਿਸਮਤ ਵਾਲੀ ਗੱਲ ਹੈ। ਇਹ ਮੌਕਾ ਮੇਰੇ ਲਈ ਇੱਕ ਨਵੀਂ ਜਿੰਦਗੀ ਲੈ ਕੇ ਆਇਆ ਹੈ, ਅਤੇ ਮੈਂ ਆਪਣੀ ਪ੍ਰਤਿਭਾ ਨੂੰ ਨਿਖਾਰਨ ਦੇ ਲਈ ਜ਼ੀ ਪੰਜਾਬੀ ਦਾ ਤਹਿ ਦਿਲੋਂ ਧੰਨਵਾਦੀ ਹਾਂ। ਅੰਮ੍ਰਿਤਸਰ ਤੋਂ ਮੁੰਬਈ ਤੱਕ ਮੇਰੀ ਜਰਨੀ ਚੁਣੌਤੀਆਂ ਅਤੇ ਖੁਦ ਦੀ ਸ਼ਖਸ਼ੀਅਤ ਨੂੰ ਖੋਜਣ ਨਾਲ ਭਰੀ ਹੋਈ ਹੈ, ਜਿਸ ਵਿੱਚ ਮੇਰੇ ਮਾਤਾ-ਪਿਤਾ ਦਾ ਅਟੁੱਟ ਸਮਰਥਨ ਮੇਰਾ ਮਾਰਗ ਦਰਸ਼ਕ ਰਿਹਾ ਹੈ।
ਤਿਆਰ ਹੋ ਜਾਓ ਇੱਕ ਨਵੀਂ ਕਹਾਣੀ ‘ਸ਼ਿਵਿਕਾ’ ਨਵੇਂ ਕਿਰਦਾਰ ਦੇਖਣ ਦੇ ਲਈ ਇਸ 5 ਫਰਵਰੀ ਹਰ ਸੋਮਵਾਰ ਤੋਂ ਸ਼ੁੱਕਰਵਾਰ ਰਾਤ 8 ਵਜੇ ਸਿਰਫ ਜ਼ੀ ਪੰਜਾਬੀ ਤੇ।