Follow us

03/12/2024 11:15 pm

Search
Close this search box.
Home » News In Punjabi » ਚੰਡੀਗੜ੍ਹ » ਸਰਕਾਰ ਕੋਝੇ ਹੱਥ ਕੰਡਿਆਂ ਤੇ ਉਤਰੀ : ਸੁਖਬੀਰ ਸਿੰਘ ਬਾਦਲ

ਸਰਕਾਰ ਕੋਝੇ ਹੱਥ ਕੰਡਿਆਂ ਤੇ ਉਤਰੀ : ਸੁਖਬੀਰ ਸਿੰਘ ਬਾਦਲ

ਬੁਖਲਾਹਟ ਵਿਚ ਆਏ ਮੁੱਖ ਮੰਤਰੀ ਨੇ ਹਾਸੋਹੀਣਾ ਗੈਰ ਕਾਨੂੰਨੀ ਫਰਮਾਨ ਜਾਰੀ ਕੀਤਾ

ਬਰਖਾਸਤਗੀ ਕਾਨੂੰਨੀ ਤੇ ਨੈਤਿਕ ਤੌਰ ਤੇ ਮੁੱਖ ਮੰਤਰੀ ਦੀ ਸਭ ਤੋਂ ਵੱਡੀ ਸਿਕਸ਼ਤ

ਤੁਗਲਾਕੀਆ ਫ਼ਰਮਾਨ ਸੰਵਿਧਾਨ ਨਾਲ ਮਜ਼ਾਕ – ਬੀਬੀ ਹਰਗੋਬਿੰਦ ਕੌਰ

ਸਰਕਾਰ ਖੁਦ ਸਾਨੂੰ ਸਰਕਾਰੀ ਕਰਮਚਾਰੀ ਮੰਨਣ ਤੋਂ ਇਨਕਾਰੀ ਤਾਂ ਸਰਕਾਰੀ ਕਰਮਚਾਰੀ ਵਾਲੇ ਨਿਯਮ ਸਾਡੇ ਤੇ ਕਿੰਵੇਂ ਲਾਗੂ?

ਸਮੂਹ ਆਂਗਣਵਾੜੀ , ਮਿਡ ਡੇ ਮੀਲ , ਮਲਟੀ ਪਰਪਜ਼ ਹੈਲਥ ਵਰਕਰਾਂ ਉੱਤੇ ਹਮਲੇ ਵਿਰੁੱਧ ਡੱਟ ਕੇ ਲੜਾਂਗੀ – ਹਰਗੋਬਿੰਦ ਕੌਰ ਵੱਲੋਂ ਉਹਨਾ ਦੀਆਂ ਸੇਵਾਵਾਂ ਕੀਤੀਆਂ ਖ਼ਤਮ ਕਰਨ ਤੇ ਸਰਕਾਰ ਨੂੰ ਲਲਕਾਰਿਆ

ਪੰਜਾਬ ਸਰਕਾਰ ਪਹਿਲੋਂ ਹੀ ਹਾਰ ਚੁੱਕੀ : ਇਸ ਫ਼ੈਸਲੇ ਨਾਲ ਹੁਣ ਸਿਰਫ ਹਾਰ ਤਸਲੀਮ ਕੀਤੀ। – ਹਰਗੋਬਿੰਦ ਕੌਰ


ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਸਰਕਾਰ ਵੱਲੋਬ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਹਰਗੋਬਿੰਗ ਕੌਰ ਨੂੰ ਬਰਤਰਫ਼ ਕਰਨ ਦੇ ਫੈਸਕੇ ਨੂੰ ਇਕ ਹੈਂਕੜਬਾਜ਼ ਹੁਕਮਰਾਨ ਵੱਲੋਂ ਘਬਰਾਹਟ ਵਿਚ ਲਿਆ ਹਾਸੋਹੀਣਾ ਫ਼ੈਸਲਾ ਕਰਾਰ ਦਿੰਦੇ ਹੋਏ ਐਲਾਨ ਕੀਤਾ ਕਿ ਉਹਨਾ ਦੀ ਪਾਰਟੀ ਤੇ ਸਮੁੱਚਾ ਪੰਜਾਬ ਬੀਬੀ ਹਰਗੋਬਿੰਦ ਕੌਰ ਨਾਲ ਚੱਟਾਨ ਵਾਂਗ ਖੜਾ ਹੈ

ਮੁੱਖ ਮੰਤਰੀ ਭਗਵੰਤ ਮਾਨ ਪਹਿਲੋਂ ਹੀ ਸਰਕਾਰ ਵਿਚ ਰਹਿਣ ਦਾ ਨੈਤਿਕ ਅਧਿਕਾਰ ਗੁਆ ਚੁੱਕੇ ਹਨ ਤੇ ਅੱਜਦੇ ਇਸ ਫ਼ੈਸਲਾ ਨਾਲ ਉਹਨਾ ਆਪਣੀ ਨੈਤਿਕ ਹਾਰ ਉੱਤੇ ਮੁਹਰ ਲ ਦਿੱਤੀ ਹੈ।
ਸਰਦਾਰ ਬਾਦਲ ਨੇ ਕਿਹਾ ਬੀਬੀ ਹਰਗੋਬਿੰਦ ਕੌਰ ਇਹਨਾ ਗਿੱਦੜ ਭਬਕਿਆਂ ਤੋਂ ਡਰਨ ਵਾਲੀ ਨਹੀਂ। ਉਹ ਸ਼੍ਰੋਮਣੀ ਅਕਾਲੀ ਦਲ ਦੀ ਬਹਾਦਰ ਸ਼ੇਰਨੀ ਹੈ ਜਿਸ ਉਤੇ ਸਾਰੀ ਪਾਰਟੀ ਨੂੰ ਫ਼ਖ਼ਰ ਹੈ। ਅਸੀਂ ਸਰਕਾਰ ਦੇ ਇਸ ਫ਼ੈਸਲੇ ਦਾ ਮੂੰਹ ਤੋੜ ਜਵਾਬ ਦੇਵਾਂਗੇ

ਇਸ ਤੋਂ ਪਹਿਲਾਂ ਪ੍ਰਸਿਧ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਸੈਨਾਨੀ ਤੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨਬੀਬੀ ਹਰਗੋਬਿੰਦ ਕੌਰ ਨੇ ਅੱਜ ਪੰਜਾਬ ਸਰਕਾਰ ਵੱਲੋਂ ਬਤੌਰ ਆਂਗਣਵਾੜੀ ਵਰਕਰ ਉਹਨਾ ਦੀਆਂ ਸੇਵਾਵਾਂ ਖ਼ਤਮ ਕਰਨ ਦੇ ਫ਼ੈਸਲੇ ਨੂੰ ਤੁਗਲਕੀਆ ਫਰਮਾਨ ਕਰਾਰ ਦਿੰਦਿਆਂ ਕਿਹਾ ਹੈ ਕਿ ਜੇ ਇਕ ਪਾਸੇ ਸਰਕਾਰ ਕਚੋਹਰੀਆਂ ਸਾਹਮਣੇ ਸਾਨੂੰ ਸਰਕਾਰੀ ਕਰਮਚਾਰੀ ਮੰਨਣ ਤੋਂ ਹੀ ਇਨਕਾਰੀ ਹੈ ਤਾਂ ਦੂਜੇ ਪਾਸੇ ਸਾਨੂੰ ਸਰਕਾਰੀ ਸੇਵਾਵਾਂ ਨਿਯਮਾ ਦਾ ਪਾਲਣ ਕਰਨ ਨੂੰ ਕਿਸ ਮੂੰਹ ਨਾਲ ਕਹਿ ਰਹੀ ਹੈ।

ਇੱਥੇ ਜਾਰੀ ਇੱਕ ਬਿਆਨ ਵਿਚ ਬੀਬੀ ਹਰਗੋਬਿੰਦ ਕੌਰ ਨੇ ਮੁੱਖ ਮੰਤਰੀ ਨੂੰ ਲਲਕਾਰਦਿਆਂ ਕਿਹਾ ਕਿ ਲੋਕ ਸਭਾ ਚੋਣਾ ਵਿਚ ਹੋਈ ਉਹਨਾ ਦੀ ਸ਼ਰਮਨਾਕ ਹਾਰ ਦਾ ਬਦਲਾ ਉਹ ਉਹਨਾ ਔਰਤਾਂ ਤੋਂ ਲੈਣ ਦੇ ਔਰੰਗਜ਼ੇਬੀ ਮਾਰਗ ਤੇ ਤੁਰ ਪੈ ਹਨ ਜਿਹਨਾਂ ਨੂੰ ਉਹ ਆਪਣੇ ਸਰਕਾਰ ਦਾ ਹਿੱਸਾ ਭੀ ਮੰਨਣ ਤੋਂ ਇਨਕਾਰੀ ਹਨ।

ਬੀਬੀ ਹਤਗੋਬਿੰਦ ਕੌਰ ਨੇ ਅੱਗੇ ਚੱਲਕੇ ਕਿਹਾ ਕਿ ਦਸਮ ਪਾਤਸ਼ਾਹ ਦੀ ਸਿੰਘਣੀ ਹਾਂ , ਨਵੀਂ ਮੁਗਲਾਂ ਅੱਗੇ ਹਥਿਆਰ ਨਹੀਂ ਸੁੱਟਣ ਲੱਗੀ

“ ਮੈਂ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਸਿੰਘਣੀ ਹਾਂ। ਮਾਡਰਨ ਔਰੰਗਜ਼ੇਬਾਂ ਤੋਂ ਡਰ ਕੇ ਮੈਦਾਨ ਛੱਡ ਕੇ ਭੱਜਣ ਵਾਲੂਆਂ ਚੋਂ ਨਹੀਂ। ਮੈਂ ਸਸਮੂਹ ਆਂਗਣਵਾੜੀ , ਮਿਡ ਡੇ ਮੀਲ , ਮਲਟੀ ਪਰਪਜ਼ ਹੈਲਥ ਵਰਕਰਾਂ ਉੱਤੇ ਹੋਏ ਹਮਲੇ ਵਿਰੁੱਧ ਡੱਟ ਕੇ ਲੜਾਂਗੀ –

ਉਹਨਾ ਕਿਹਾ ਕਿ ਪੰਜਾਬ ਸਰਕਾਰ ਪਹਿਲੋਂ ਹੀ ਹਾਰ ਚੁੱਕੀ : ਇਸ ਫ਼ੈਸਲੇ ਨਾਲ ਹੁਣ ਸਿਰਫ ਹਾਰ ਤਸਲੀਮ ਕੀਤੀ। ਜੇ ਸਰਕਾਰ ਸਾਡੇ ਉੱਤੇ ਸਰਕਾਰੀ ਸੇਵਾਵਾਂ ਨਿਯਮ ਲਾਗੂ ਕਰਨਾ ਚਾਹੁੰਦੇ ਹਨ ਤਾਂ ਤਾਅ ਸਭ ਤੋਂ ਪਹਿਲਾਂ ਸਮੂਹ ਆਂਗਣਵਾੜੀ ਮਿਡ ਦੇ ਮੀਲ ਤੇ ਹੈਲਥ ਵਰਕਰਾਂ ਸਮੇਤ ਸਭ ਕੱਚੇ ਕਰਮਚਾਰਿਆਂ ਨੂੰ ਪੱਕੇ ਕਰਨ ਛੁੱਟੀਆਂ ਵਧ ਲੈਣ ਦੇ ਫ਼ੈਸਲੇ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਉਹਨਾ ਕਿਹਾ ਕਿ ਉਹਨਾ ਦੀਆਂ ਸਾਰੀਆਂ ਛੁਟੀਆਂ ਸਰਕਾਰ ਵੱਲੋਂ ਮਨਜ਼ੂਰ ਕੀਤੀਆਂ ਹੋਈਆਂ ਹਨ। ਉਹਨਾ ਕਿਹਾ ਕਿ ਉਹ ਕਾਨੂੰਨੀ ਸਮੇਤ ਹਰ ਪੱਧਰ ਤੇ ਇਸ ਫ਼ੈਸਲੇ ਵਿਰੁੱਧ ਲੜਨਗੇ ਹਰਗੋਬਿੰਦ ਕੌਰ ਨੇ ਜਿਥੇ ਪੰਜਾਬ ਸਰਕਾਰ ਦੇ ਖਿਲਾਫ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਏ ਨਾ ਦੇਣ ਦਾ ਮੁੱਦਾ ਚੁੱਕਿਆ , ਉਥੇ ਹੀ ਆਟੇ ਦਾਲ ਵਾਲੇ 11 ਲੱਖ ਰਾਸ਼ਨ ਕਾਰਡਾਂ ਅਤੇ ਗਰੀਬ ਲੋਕਾਂ ਨੂੰ ਬਿਜਲੀ ਦੇ ਵੱਧ ਆ ਰਹੇ ਬਿੱਲਾਂ ਦਾ ਮਾਮਲਾ ਉਠਾ ਕੇ ਸਰਕਾਰ ਨੂੰ ਘੇਰਿਆ । ਇਸ ਤੋਂ ਇਲਾਵਾ ਉਹ ਔਰਤ ਤੇ ਬਾਲ ਭਲਾਈ ਸੰਸਥਾ ਪੰਜਾਬ ਦੇ ਚੇਅਰਪਰਸਨ ਵੀ ਹਨ ਤੇ ਪੀੜਤ ਔਰਤਾਂ ਨੂੰ ਨਿਆ ਦਿਵਾਉਣ ਲਈ ਉਹਨਾਂ ਦੇ ਨਾਲ ਸਰਕਾਰ ਅਤੇ ਪ੍ਰਸ਼ਾਸਨ ਨਾਲ ਲੜਾਈ ਲੜਦੇ ਹਨ । ਇਸੇ ਕਰਕੇ ਸਰਕਾਰ ਉਹਨਾਂ ਦੇ ਖ਼ਿਲਾਫ਼ ਹੋ ਗਈ ਤੇ ਪਿਛਲੇ ਕਈ ਮਹੀਨਿਆਂ ਤੋਂ ਉਹਨਾਂ ਦੇ ਖ਼ਿਲਾਫ਼ ਨੌਕਰੀ ਤੋਂ ਕੱਢਣ ਲਈ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਸਨ । ਇਸੇ ਦੌਰਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਮੇਰੀਆਂ ਸੇਵਾਵਾਂ ਖਤਮ ਕਰਕੇ ਪੰਜਾਬ ਸਰਕਾਰ ਨੇ ਆਪਣੀ ਹਾਰ ਕਬੂਲੀ ਹੈ। ਉਹਨਾਂ ਕਿਹਾ ਕਿ ਆਂਗਣਵਾੜੀ ਵਰਕਰ ਬਿਨਾਂ ਤਨਖਾਹ ਤੋਂ ਛੁੱਟੀ ਨਹੀਂ ਲੈ ਸਕਦੀ ਇਸ ਦਾ ਲੈਟਰ ਮਈ 2024 ਵਿੱਚ ਜਾਰੀ ਕੀਤਾ ਹੈ । ਜਦ ਕਿ ਛੁੱਟੀਆਂ ਮੈਂ 2023 ਵਿੱਚ ਲਈਆਂ ਸਨ । ਉਦੋਂ ਤੱਕ ਸਰਕਾਰ ਵੱਲੋਂ ਕੋਈ ਪੱਤਰ ਨਹੀਂ ਆਇਆ ਸੀ । ਪਿਛਲੇਂ 30 ਸਾਲ ਤੋਂ ਜਦੋਂ ਤੋਂ ਮੈਂ ਯੂਨੀਅਨ ਵਿੱਚ ਕੰਮ ਕਰ ਰਹੀ ਆ ਮੈਂ ਹਰ ਸਾਲ 20 ਤੋਂ ਉੱਪਰ ਛੁੱਟੀਆਂ ਲੈਂਦੀ ਰਹੀ ਹਾਂ ਜਿੱਥੋਂ ਤੱਕ ਰਾਜਨੀਤਿਕ ਗਤੀਵਿਧੀਆਂ ਵਿੱਚ ਭਾਗ ਲੈਣ ਦਾ ਸਬੰਧ ਹੈ ਆਂਗਣਵਾੜੀ ਵਰਕਰ ਇੱਕ ਸੋਸ਼ਲ ਵਰਕਰ ਹੈ ਅਤੇ ਉਸਨੂੰ ਚੋਣ ਲੜਨ ਦਾ ਅਧਿਕਾਰ ਹੈ । ਜਿਸ ਕਰਕੇ ਉਹ ਰਾਜਨੀਤਿਕ ਗਤੀਵਿਧੀਆਂ ਵਿੱਚ ਭਾਗ ਲੈ ਸਕਦੀ ਹੈ। ਇਹ ਬੇਬੁਨਿਆਦ ਇਲਜ਼ਾਮ ਲਾ ਕੇ ਮੇਰੀਆਂ ਸੇਵਾਵਾਂ ਖਤਮ ਕੀਤੀਆਂ ਗਈਆਂ ਹਨ । ਜਿਨਾਂ ਦਾ ਮੈਂ ਜੋਰਦਾਰ ਵਿਰੋਧ ਕਰਦੀ ਹਾਂ। ਉਹਨਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਇੱਕ ਕਮੇਟੀ ਬਿਠਾ ਕੇ ਮੇਰਾ ਸਾਰਾ ਕੰਮ ਚੈੱਕ ਕੀਤਾ । ਜਿਸ ਵਿੱਚ ਕੋਈ ਨੁਕਸ ਨਹੀਂ ਪਾਇਆ ਗਿਆ । ਫਿਰ ਬਿਨਾਂ ਵਜਹਾ ਦਾ ਅਧਾਰ ਬਣਾ ਕੇ ਮੈਨੂੰ ਨੌਕਰੀ ਤੋਂ ਬਾਹਰ ਕੀਤਾ ਗਿਆ। ਇਸੇ ਨੂੰ ਹੀ ਬਦਲਾਅ ਆਖਦੇ ਹਨ । ਇਹ ਸਰਕਾਰ ਆਪਣਾ ਵਿਰੋਧ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਸਕਦੀ । ਹਾਲਾਂਕਿ ਪਿਛਲੀਆਂ ਸਰਕਾਰਾਂ ਦੇ ਖਿਲਾਫ ਮੈਂ ਬੇਹੱਦ ਸੰਘਰਸ਼ ਕੀਤਾ , ਜੇਲਾਂ ਕੱਟੀਆਂ ਅਤੇ ਮਰਨ ਵਰਤ ਰੱਖੇ । ਪਰ ਇਸ ਤਰ੍ਹਾਂ ਦਾ ਵਤੀਰਾ ਕਿਸੇ ਵੀ ਸਰਕਾਰ ਵੱਲੋਂ ਨਹੀਂ ਕੀਤਾ ਗਿਆ ।

dawn punjab
Author: dawn punjab

Leave a Comment

RELATED LATEST NEWS