Follow us

06/10/2024 6:52 pm

Search
Close this search box.
Home » News In Punjabi » ਚੰਡੀਗੜ੍ਹ » ਮਿਡ ਡੇ ਮੀਲ ਕੁੱਕ ਬੀਬੀਆਂ ਦਾ ਮੁਹਾਲੀ ਵਿਖੇ ਸਰਕਾਰ ਖਿਲਾਫ ਜ਼ੋਰਦਾਰ ਪ੍ਰਦਰਸ਼ਨ

ਮਿਡ ਡੇ ਮੀਲ ਕੁੱਕ ਬੀਬੀਆਂ ਦਾ ਮੁਹਾਲੀ ਵਿਖੇ ਸਰਕਾਰ ਖਿਲਾਫ ਜ਼ੋਰਦਾਰ ਪ੍ਰਦਰਸ਼ਨ

ਸਰਕਾਰ ਵੱਲੋਂ ਵਾਅਦਾ ਨਾ ਪੂਰਾ ਕਰਨ ਤੇ ਭੜਕੀਆਂ ਮਿਡ ਡੇ ਮੀਲ ਕੁੱਕ ਨੂੰ ਸਰਕਾਰ ਨਾਲ ਮੀਟਿੰਗ ਦਾ ਸਮਾਂ ਤੈਅ ਕਰਵਾਕੇ ਕੇ ਪ੍ਰਸ਼ਾਸਨ ਨੇ ਕੀਤਾ ਸ਼ਾਂਤ

ਵਾਰ ਵਾਰ ਤਨਖਾਹ ਵਧਾਉਣ ਦਾ ਵਾਅਦਾ ਕਰਨ ਵਾਲੀ ਭਗਵੰਤ ਮਾਨ ਦੀ ਸਰਕਾਰ ਨੇ ਬਜਟ ਪਾਸ ਕਰਨ ਤੋਂ ਸਮੇਂ ਮਿਡ ਡੇ ਮੀਲ ਕੁੱਕ ਨੂੰ ‌ਫੁੱਟੀ ਕੌਡੀ ਨਹੀਂ ਦਿੱਤੀ : ਲੋਪੇ

ਮੁਹਾਲੀ:

ਅੱਜ ਇੱਥੇ ਡੀ ਜੀ ਐਸ ਈ ਪੰਜਾਬ ਦੇ ਮੁਹਾਲੀ ਸਥਿਤ ਦਫਤਰ ਦੇ ਅੱਗੇ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠੀਆਂ ਹੋਈਆਂ ਮਿਡ ਡੇ ਮੇਲ ਕੁੱਕ ਬੀਬੀਆਂ ਵੱਲੋਂ ਡੈਮੋਕਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਦੀ ਅਗਵਾਈ ਹੇਠ ਸਰਕਾਰ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕਰਕੇ, ਲੰਮਾ ਸਮਾਂ ਪਿੱਟ ਸਿਆਪਾ ਕੀਤੀ। ਉਹਨਾਂ ਦਾ ਦਸ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨਾਲ ਤਨਖਾਹਾਂ ਵਧਾਉਣ ਦਾ ਕਈ ਵਾਰ ਵਾਅਦਾ ਕੀਤਾ, ਪਰ ਹੁਣ ਵਾਅਦਾ ਪੂਰਾ ਕਰਨ ਤੋਂ ਟਾਲਾ ਵੱਟ ਰਹੇ ਹਨ। ਇਸ ਲਈ ਸਰਕਾਰ ਦਾ ਇਹ ਦੋਗਲਾ ਚਿਹਰਾ ਨਿਖੇਧੀ ਕਰਨ ਯੋਗ ਹੈ।

ਮਿਡ ਡੇ ਮੀਲ ਕੁਕ ਬੀਬੀਆਂ ਦੀ ਵੱਡੀ ਗਿਣਤੀ ਨੂੰ ਵੇਖ ਕੇ ਪ੍ਰਸ਼ਾਸਨ ਸਵੇਰ ਤੋਂ ਹੀ ਮੁਸਤੈਦ ਸੀ। ਬੀਬੀਆਂ ਦੇ ਇਕੱਠ ਨੇ ਸਵੇਰ ਤੋਂ ਹੀ ਚੇਤਾਵਨੀ ਦੇ ਦਿੱਤੀ ਸੀ ਕਿ ਉਹ ਅੱਜ ਮੁੱਖ ਚੌਂਕ ਤੇ ਜਾਮ ਲਗਾਉਣਗੀਆਂ। ਜਿਸ ਤੋਂ ਪ੍ਰਸ਼ਾਸਨ ਬੀਬੀਆਂ ਨੂੰ ਸਾਂਤ ਕਰਾਉਣ ਲਈ ਹਰ ਹੀਲਾ ਵਸੀਲਾ ਵਰਤਦਾ ਰਿਹਾ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ 15 ਮਾਰਚ ਨੂੰ ਮੀਟਿੰਗ ਦਾ ਸਮਾਂ ਮਿਲਣ ਤੋਂ ਬਾਅਦ ਹੀ ਬੀਆਂ ਦਾ ਵੱਡਾ ਇਕੱਠ ਸਾਂਤ ਹੋਇਆ

ਅੱਜ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਦੀ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ, ਸੁਖਜੀਤ ਕੌਰ ਲਚਕਾਣੀ , ਪਰਮਜੀਤ ਕੌਰ ਨਰਾਇਣਗੜ੍ਹ , ਜਲ ਕੌਰ ਬਠਿੰਡਾ, ਪਰਮਜੀਤ ਕੌਰ ਮੁਕਤਸਰ, ਲਖਬੀਰ ਕੌਰ ਜਗੇੜਾ, ਸ੍ਰੀ ਰਾਖੀ ਸਿਮਰਨਜੀਤ ਕੌਰ ਅਜਨੋਦਾ , ਜਸਬੀਰ ਕੌਰ ਅਮਲੋਹ, ਗੁਰਵਿੰਦਰ ਕੌਰ ਮੁਹਾਲੀ, ਸਹਿਨਾਜ ਮੂਨਕ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਮਿਡ ਮੀਲ ਕੁੱਕ ਨਾਲ ਕੋਜਾ ਮਜਾਕ ਕਰ ਰਹੀ ਹੈ ।

ਇਸੇ ਕਰਕੇ ਬਜਟ ਵਿੱਚ ਨਾ ਕੁੱਕ ਦੀ ਤਨਖਾਹ ਵਧਾਈ ਗਈ ਅਤੇ ਨਾ ਹੀ ਹੋਰ ਕਿਸੇ ਮੰਗ ਨੂੰ ਹੱਲ ਕੀਤਾ ਹੈ। ਸਰਕਾਰ ਦੇ ਇਸ ਰਵਈਏ ਦੀ ਆਗੂਆਂ ਨੇ ਨਖੇਧੀ ਕੀਤੀ।ਇਸ ਮੌਕੇ ਆਗੂਆਂ ਨੇ ਅੱਗੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਹਰਿਆਣਾ ਸਰਕਾਰ ਮਿਡ ਡੇ ਮੀਲ ਕੁੱਕ ਨੂੰ 7500 ਰੁਪਏ ਮਹੀਨਾ ਤਨਖਾਹ ਦਿੱਤੀ ਜਾਂਦੀ ਹੈ, ਕੇਰਲਾ ਸਰਕਾਰ ਵੱਲੋਂ 13000 ਦਿੱਤੇ ਜਾਂਦੇ ਹਨ, ਪੰਜਾਬ ਵਿੱਚ ਸਿਰਫ 3000 ਰੁਪਏ ਦਿੱਤੇ ਜਾਦੇ ਹਨ। ਇਸ ਲਈ ਪੰਜਾਬ ਸਰਕਾਰ ਵੀ ਮਿਡ ਡੇ ਮੀਲ ਕੁੱਕ ਬੀਬੀਆਂ ਨੂੰ ਤਨਖਾਹ ਵਧਾ ਕੇ 7500 ਮਹੀਨਾ ਕਰੇ ।

ਇਸ ਮੌਕੇ ਆਗੂਆਂ ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਇਆ ਕਿ ਉਹਨਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਈ ਮੌਕਿਆਂ ਤੇ ਵਾਅਦਾ ਕੀਤਾ ਗਿਆ ਕਿ ਉਹਨਾਂ ਨੂੰ ਹਰ ਹਾਲਤ ਵਿੱਚ ਸੰਤੁਸ਼ਟੀਜਨਕ ਤਨਖਾਹ ਦਿੱਤੀ ਜਾਵੇਗੀ। ਪ੍ਰੰਤੂ ਸਰਕਾਰ ਨੇ ਬਜਟ ਵਿੱਚ ਕੁੱਕ ਦੀਆਂ ਤਨਖਾਹਾਂ ਚ ਵਾਧਾ ਨਾ ਕਰਕੇ , ਕੁੱਕ ਬੀਬੀਆਂ ਨਾਲ ਕੋਜਾ ਮਜਾਕ ਕੀਤਾ ਹੈ ਤੇ ਆਪਣੇ ਵਾਅਦੇ ਤੋਂ ਪਿੱਛੇ ਹਟੀ ਹੈ ।

ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਹਾਲ ਹੀ ਪੰਜਾਬ ਸਰਕਾਰ ਵੱਲੋਂ ਵਲੰਟੀਅਰਾਂ ਦੀਆਂ ਤਿੰਨਾ ਗੁਣਾਂ ਤਨਖਾਹ ਵਧਾਉਣ ਦਾ ਜੋ ਫੈਸਲਾ ਲਿਆ ਹੈ। ਉਸੇ ਹੀ ਤਰਜ਼ ਤੇ ਬਹੁਤ ਥੋੜੀ ਤਨਖਾਹ 3000 ਰੁਪਏ ਮਹੀਨਾ ਤੇ ਕੰਮ ਕਰਦੀਆਂ ਮਿਡ ਡੇ ਮੀਲ ਕੁੱਕ ਦੀਆਂ ਤਨਖਾਹਾਂ ਵਿੱਚ ਵੀ ਤਿੰਨ ਗੁਣਾ ਵਾਧਾ ਕਰਕੇ 9 ਹਜ਼ਾਰ ਰੁਪਏ ਮਹੀਨਾ ਕਰਕੇ , ਇਨ੍ਹਾਂ ਦੀਆਂ ਸੇਵਾਵਾਂ ਨੂੰ ਘੱਟੋ ਘੱਟ ਉਜਰਤਾਂ ਅਧੀਨ ਲਿਆਂਦਾ ਜਾਵੇ। ਹਰ ਸਾਲ ਵੱਧਦੀ ਮਹਿੰਗਾਈ ਅਨੁਸਾਰ 5% ਤਨਖਾਹਾਂ ਵਿੱਚ ਵਾਧਾ ਕਰਨ ਦੇ ਨਿਯਮ ਨੂੰ ਕੁੱਕ ਦੀ ਤਨਖਾਹ ਤੇ ਵੀ ਲਾਗੂ ਕੀਤਾ ਜਾਵੇ।

ਉਨ੍ਹਾਂ ਅੱਗੇ ਦੱਸਿਆ ਵੱਧਦੀ ਮਹਿੰਗਾਈ ਅਨੁਸਾਰ ਕੁਕਿੰਗ ਦੇ ਲਈ ਆਉਂਦੀ ਰਾਸ਼ੀ ਵਿੱਚ ਕਈ ਵਾਰ ਵਾਧਾ ਕੀਤਾ ਗਿਆ ਹੈ, ਪਰ ਕੁੱਕ ਦੀਆਂ ਤਨਖਾਹ ਵਿਚ ਵਾਧਾ ਨਹੀਂ ਕੀਤਾ ਜਾ ਰਿਹਾ। ਆਗੂਆਂ ਨੇ ਅੱਗੇ ਮੰਗ ਕਰਦਿਆਂ ਕਿਹਾ ਕਿ ਮਿਡ ਡੇ ਮੀਲ ਕੁੱਕ ਬੀ ਏ ਪਾਸ ਹਨ, ਉਹਨਾਂ ਨੂੰ ਬਲਾਕ ਦਫ਼ਤਰਾਂ ਵਿਚ ਸਹਾਇਕ ਮੈਨੇਜਰ ਵਜੋਂ ਤਰੱਕੀ ਦਿੱਤੀ ਜਾਵੇ । ਜਿਨ੍ਹਾਂ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵਧ ਚੁੱਕੀ ਹੈ, ਉਥੇ ਤਰੰਤ ਨਵੇਂ ਕੁੱਕ ਭਰਤੀ ਕੀਤੇ ਜਾਣ ਅਤੇ ਬੱਚੇ ਘੱਟਣ ਤੇ ਕੁੱਕ ਨੂੰ ਕੱਢਣ ਵਾਲਾ ਪੱਤਰ ਸਿੱਖਿਆ ਵਿਭਾਗ ਵਾਪਸ ਲਿਆ ਜਾਵੇ।

ਇਸ ਮੌਕੇ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਸਰਕਾਰ ਦੇ ਨੁਮਾਇੰਦਿਆਂ ਨੇ ਵੋਟਾਂ ਦੌਰਾਨ ਲੋਕਾਂ ਵਿੱਚ ਹੀ ਆਉਣਾ ਹੈ। ਇਸ ਲਈ ਜੇਕਰ ਸਰਕਾਰ ਨੇ ਕੁੱਕ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਸਰਕਾਰ ਦੇ ਨੁਮਾਇਦਿਆਂ ਦਾ ਘਰਾਓ ਕਰਨ ਤੋਂ ਵੀ ਪਿੱਛੇ ਨਹੀਂ ਹਟਣਗੀਆਂ।

ਇਸ ਮੌਕੇ ਜਸਵਿੰਦਰ ਕੌਰ ਭਾਦਸੋ, ਦਿਲਜੀਤ ਕੌਰ ਸਲਾਣਾ, ਮਨਜੀਤ ਕੌਰ ਨਾਭਾ ,ਕੁਲਵੰਤ ਕੌਰ ਕਲਿਆਣ, ਭਿੰਦਰ ਕੌਰ ਜਗੇੜਾ, ਜਗੀਰ ਕੌਰ ਅਮਰਗੜ੍ਹ, ਕੁਲਬੀਰ ਕੌਰ ਸਰਹੰਦ, ਪਿੰਕੀ ਰਾਣੀ ਸੰਗਰੂਰ ,ਕਮਲਾ ਦੇਵੀ ਲੁਧਿਆਣਾ ,ਕਰਮਜੀਤ ਕੌਰ ਅਰਨੋ, ਕ੍ਰਿਸ਼ਨ ਲਬਾਣਾ, ਕਰਨੈਲ ਸਿੰਘ ਜਖੇਪਲ ਦਰਸ਼ਨ ਸਿੰਘ ਧਨੇਠਾ, ਸਮਸੇਰ ਸਿੰਘ ਗਿੱਦੜਵਾਹਾ, ਪਰਵਿੰਦਰ ਸਿੰਘ ਕਲਿਆਣ ਆਦਿ ਨੇ ਵੀ ਸੰਬੋਧਨ ਕੀਤਾ।

ਇਕੱਠ ਵਿੱਚ ਪਹੁੰਚ ਕੇ ਤਹਿਸੀਲਦਾਰ ਅਮਰਪ੍ਰੀਤ ਸਿੰਘ ਵੱਲੋਂ ਮਿਡ ਡੇ ਮੀਲ ਕੁੱਕ ਬੀਬੀਆਂ ਤੋਂ ਮੰਗ ਪੱਤਰ ਲਿਆ ਗਿਆ ਅਤੇ ਲਿਖਤੀ ਭਰੋਸਾ ਦਿੱਤਾ ਕਿ ਉਹਨਾਂ ਦੀ 15 ਮਾਰਚ ਨੂੰ ਮੀਟਿੰਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਵੇਗੀ। ਉਸ ਤੋਂ ਬਾਅਦ ਹੀ ਰੋਸ ਪ੍ਰਦਰਸ਼ਨ ਸਮਾਪਤ ਕੀਤਾ ਗਿਆ

dawn punjab
Author: dawn punjab

Leave a Comment

RELATED LATEST NEWS

Top Headlines

ਭਾਜਪਾ ਦਾ ਕਾਰਾ ਸ਼ਰਮਨਾਕ, ਬਲਾਤਕਾਰੀ ਅਤੇ ਕਾਤਲ ਸੌਦਾ ਸਾਧ ਦੇ ਸਤਿਸੰਗ ਵਿਚ ਮੰਗੀਆਂ ਗਈਆਂ ਭਾਜਪਾ ਲਈ ਵੋਟਾਂ : ਕੁਲਜੀਤ ਸਿੰਘ ਬੇਦੀ

ਇਕ ਅੰਗਰੇਜੀ ਅਖਬਾਰ ਦੀ ਰਿਪੋਰਟ ਦੇ ਖੁਲਾਸੇ ਉੱਤੇ ਡਿਪਟੀ ਮੇਅਰ ਨੇ ਭਾਜਪਾ ਨੂੰ ਜਵਾਬ ਦੇਣ ਲਈ ਕਿਹਾ ਐਸ.ਏ.ਐਸ. ਨਗਰ: ਮੋਹਾਲੀ

Live Cricket

Rashifal