ਖਰੜ/ਸਾਹਿਬਜ਼ਾਦਾ ਅਜੀਤ ਸਿੰਘ ਨਗਰ :
ਅੱਜ ਪਿੰਡ ਬਜੀਦਪੁਰ ਬਲਾਕ ਮਾਜਰੀ ਵਿਖੇ ਭਾਰਤ ਸਰਕਾਰ ਦੀ ਪਸ਼ੂ ਧੰਨ ਸਕੀਮ (ਐਨ.ਐਲ.ਐਮ.) ਸਬੰਧੀ ਐਸ.ਏ.ਐਸ. ਨਗਰ ਡੇਅਰੀ ਵਿਭਾਗ ਵੱਲੋਂ ਇਕ ਦਿਨਾਂ ਬਲਾਕ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ 200 ਤੋਂ ਵੱਧ ਉਤਪਾਦਕਾਂ ਵੱਲੋਂ ਭਾਗ ਲਿਆ ਗਿਆ।
ਇਸ ਸੈਮੀਨਾਰ ਵਿੱਚ ਸ਼੍ਰੀ ਰਣਜੀਤ ਸਿੰਘ, ਡਾਇਰੈਕਟਰ ਮਿਲਕਫੈੱਡ ਪੜੌਲ ਤੋਂ ਇਲਾਵਾ ਡਾ. ਕੋਮਲ ਕੇ.ਵੀ.ਕੇ. ਕੁਰਾਲੀ, ਡਾ. ਕੰਵਲਪ੍ਰੀਤ ਕੌਰ ਬਾਗਵਾਨੀ ਤੋਂ, ਡਾ. ਹਿਮਾਂਸ਼ੂ ਵੈਟਰਨਰੀ ਅਫਸਰ ਪਸ਼ੂ ਪਾਲਣ ਮਾਜਰੀ, ਸ਼੍ਰੀਮਤੀ ਜਗਦੀਪ ਕੌਰ, ਮੱਛੀ ਪਾਲਣ ਅਫਸਰ ਅਤੇ ਡੇਅਰੀ ਵਿਕਾਸ ਵਿਭਾਗ ਦੇ ਸ਼੍ਰੀ ਕਸ਼ਮੀਰ ਸਿੰਘ, ਡੀ.ਡੀ.ਆਈ-1, ਸ਼੍ਰੀ ਦੀਪਕ ਵਰਮਾ, ਡੀ.ਡੀ.ਆਈ-1 ਮੁੱਖ ਦਫਤਰ, ਸ਼੍ਰੀ ਸਿਮਰਦੀਪ ਸਿੰਘ ਡੀ.ਐਫ.ਏ. ਅਤੇ
ਸ਼੍ਰੀ ਪਰਵਿੰਦਰ ਸਿੰਘ ਕਲਰਕ ਵੱਲੋਂ ਭਾਗ ਲਿਆ ਗਿਆ। ਇਸ ਮੌਕੇ ਤੇ ਡਿਪਟੀ ਡਾਇਰੈਕਟਰ ਸ਼੍ਰੀ ਵਿਨੀਤ ਕੌੜਾ ਵੱਲੋਂ ਨੈਸ਼ਨਲ ਲਾਈਵਸਟਾਕ ਮਿਸ਼ਨਲ ਸਕੀਮ ਅਧੀਨ 1 ਕਰੋੜ ਦੇ ਫੀਡ ਅਤੇ ਫੌਡਰ ਮੱਦ ਹੇਠ 50 ਲੱਖ ਰੁਪਏ ਦੀ ਸਬਸਿਡੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਸੈਮੀਨਾਰ ਵਿੱਚ ਸ਼੍ਰੀ ਗੁਰਵਿੰਦਰ ਸਿੰਘ ਕੰਬੋਜ, ਪਟਿਆਲਾ, ਉੱਦਮੀ ਜਿਸ ਨੂੰ ਭਾਰਤ ਸਰਕਾਰ ਵੱਲੋਂ ਨੈਸ਼ਨਲ ਲਾਈਵਸਟਾਕ ਮਿਸ਼ਨ ਸਕੀਮ ਅਧੀਨ ਵਿੱਤੀ ਸਹਾਇਤਾ ਮੰਨਜੂਰੀ ਕੀਤੀ ਹੈ।
ਉਨ੍ਹਾਂ ਵੱਲੋਂ ਦੁੱਧ ਉਤਪਾਦਕਾਂ ਨੂੰ ਇਸ ਸਕੀਮ ਸਬੰਧੀ ਆਪਣੇ ਤਜਰਬੇ ਸਬੰਧੀ ਸਾਰੇ ਦੁੱਧ ਉਤਪਾਦਕਾਂ ਨਾਲ ਸਾਂਝਾ ਕੀਤਾ ਗਿਆ।
ਇਸ ਸੈਮੀਨਾਰ ਵਿੱਚ ਦੁੱਧ ਉਤਪਾਦਕਾਂ ਨੂੰ ਗੁਰੂ ਅੰਗਦ ਦੇਵ ਵੈਟਨਰੀ ਐਡ ਐਨੀਮਲ ਸਾਇੰਸ ਯੂਨੀਵਰਸਿਟੀ ਵੱਲੋਂ ਤਿਆਰ ਕੀਤਾ ਗਿਆ 2 ਕਿਲੋ ਮਿਨਰਲ ਮਿਕਸਚਰ ਵੀ ਮੁਫਤ ਦਿੱਤਾ ਗਿਆ। ਸੈਮੀਨਾਰ ਦੇ ਅੰਤ ਵਿੱਚ ਸਮੂਹ ਦੁੱਧ ਉਤਪਾਦਕਾਂ ਦਾ ਇਸ ਸੈਮੀਨਾਰ ਵਿੱਚ ਭਾਗ ਲੈਣ ਲਈ ਸ਼੍ਰੀ ਵਿਨੀਤ ਕੌੜਾ, ਡਿਪਟੀ ਡਾਇਰੈਕਟਰ ਵੱਲੋਂ ਧੰਨਵਾਦ ਕੀਤਾ ਗਿਆ।
