ਚੰਡੀਗੜ੍ਹ: ਪੁਲਿਸ ਜਾਂਚ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਜੋ ਕੈਨੇਡਾ ‘ਚ ਗਿੱਪੀ ਗਰੇਵਾਲ ਦੇ ਘਰ ਦੇ ਬਾਹਰ ਗੋਲੀਬਾਰੀ ਤੋਂ ਬਾਅਦ ਗੈਂਗਸਟਰ ਲਾਰੈਂਸ ਦੇ ਨਾਂ ‘ਤੇ ਹਮਲੇ ਦੀ ਜਿੰਮੇਵਾਰੀ ਲੈਣ ਵਾਲੀ ਫੇਸਬੁੱਕ ‘ਤੇ ਪੋਸਟ ਪਾਈ ਸੀ।
ਪੁਲੀਸ ਜਾਂਚ ‘ਚ ਸਾਹਮਣੇ ਆਇਆ ਕਿ ਇਹ ਪੋਸਟ ਸਪੇਨ ਤੋਂ ਸ਼ੋਸਿਲ ਕੀਤੀ ਗਈ ਸੀ ਅਤੇ ਪੋਸਟ ਨੂੰ ਵਾਇਰਲ ਕਰਦੇ ਸਮੇਂ ਵੀਪੀਐਨ ਦੀ ਵਰਤੋਂ ਕੀਤੀ ਗਈ, ਜਿਸ ਕਾਰਨ ਇਹ ਪੋਸਟ ਸਪੇਨ ਵਿੱਚ ਕਿੱਥੋਂ ਸ਼ੁਰੂ ਹੋਈ ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ।
ਕੁੱਜ ਦਿਨ ਪਹਿਲਾਂ ਕੈਨੇਡਾ ਦੇ ਵੈਨਕੂਵਰ ਦੇ ਵਾਈਟ ਰੌਕ ਇਲਾਕੇ ਵਿੱਚ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਨਵੇਂ ਘਰ ‘ਤੇ ਗੋਲੀਆਂ ਚਲਾਈਆਂ ਗਈਆਂ ਸਨ ਜੋ ਕਿ ਉਨ੍ਹਾਂ ਦੀ ਨਵੀਂ ਖਰੀਦੀ ਕਾਰ ਲੈਂਬੋਰਗਿਨੀ ਨੂੰ ਲੱਗੀਆਂ। ਗੋਲੀਬਾਰੀ ਦੇ ਸਮੇਂ ਗਿੱਪੀ ਦਾ ਸਾਰਾ ਪਰਿਵਾਰ ਘਰ ‘ਚ ਹੀ ਮੌਜੂਦ ਸੀ।