Follow us

19/02/2026 4:39 am

Search
Close this search box.
Home » News In Punjabi » ਚੰਡੀਗੜ੍ਹ » ਲਾਂਡਰਾ ਚੌਂਕ ਨੇੜੇ ਸਰੀਏ ਨਾਲ ਭਰੇ ਟਰੱਕ ਦੀ ਲੁੱਟ ਕਾਂਡ ਸੁਲਝਿਆ, 3 ਦੋਸ਼ੀ ਗ੍ਰਿਫਤਾਰ; 20 ਲੱਖ ਦਾ ਮਾਲ ਬਰਾਮਦ

ਲਾਂਡਰਾ ਚੌਂਕ ਨੇੜੇ ਸਰੀਏ ਨਾਲ ਭਰੇ ਟਰੱਕ ਦੀ ਲੁੱਟ ਕਾਂਡ ਸੁਲਝਿਆ, 3 ਦੋਸ਼ੀ ਗ੍ਰਿਫਤਾਰ; 20 ਲੱਖ ਦਾ ਮਾਲ ਬਰਾਮਦ

ਲਾਂਡਰਾ ਚੌਂਕ ਨੇੜੇ ਸਰੀਏ ਨਾਲ ਭਰੇ ਟਰੱਕ ਦੀ ਲੁੱਟ ਕਾਂਡ ਸੁਲਝਿਆ, 3 ਦੋਸ਼ੀ ਗ੍ਰਿਫਤਾਰ; 20 ਲੱਖ ਦਾ ਮਾਲ ਬਰਾਮਦ

ਮੋਹਾਲੀ, DPB: ਮੋਹਾਲੀ ਪੁਲਿਸ ਨੇ ਲਾਂਡਰਾ ਚੌਂਕ ਨੇੜੇ ਸਰੀਏ ਨਾਲ ਭਰੇ ਟਰੱਕ/ਟਰਾਲੇ ਦੀ ਲੁੱਟ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਲੁੱਟਿਆ ਹੋਇਆ ਟਰੱਕ/ਟਰਾਲਾ ਅਤੇ ਕਰੀਬ 35 ਟਨ ਸਰੀਆ (ਲਗਭਗ 20 ਲੱਖ ਰੁਪਏ) ਵੀ ਬਰਾਮਦ ਕਰ ਲਿਆ ਹੈ।Click & Read 👉: BOMB THREAT EMAIL TARGETING MOHALI FORTIS HOSPITAL FOUND TO BE HOAX

ਪੁਲਿਸ ਕਪਤਾਨ (ਜਾਂਚ) ਸੌਰਵ ਜਿੰਦਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 12-02-2026 ਨੂੰ ਅਸ਼ੋਕ ਯਾਦਵ ਦੇ ਬਿਆਨਾਂ ‘ਤੇ 03 ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਨੰਬਰ 41 ਧਾਰਾ 309(4), 3(5) ਬੀਐਨਐਸ ਅਧੀਨ ਥਾਣਾ ਸੁਹਾਣਾ ਵਿਖੇ ਦਰਜ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ, “11-02-2026 ਦੀ ਰਾਤ ਕਰੀਬ 10 ਵਜੇ ਅਸ਼ੋਕ ਯਾਦਵ ਆਪਣੇ ਕੰਡਕਟਰ ਅਨਿਲ ਨਾਲ ਮੰਡੀ ਗੋਬਿੰਦਗੜ੍ਹ ਤੋਂ ਖਰੜ ਲਈ 35 ਟਨ ਸਰੀਆ ਲੋਡ ਕਰਕੇ ਚੱਲਿਆ ਸੀ। 12-02-2026 ਸਵੇਰੇ ਕਰੀਬ 3 ਵਜੇ ਲਾਂਡਰਾ ਚੌਂਕ ਨੇੜੇ ਗੱਡੀ ਚੈੱਕ ਕਰਦੇ ਸਮੇਂ ਚਿੱਟੇ ਰੰਗ ਦੀ ਫਲੈਸ਼ਰ ਲਾਈਟ ਵਾਲੀ ਕਾਰ ਆਈ, ਜਿਸ ਵਿੱਚ ਸਵਾਰ ਤਿੰਨ ਵਿਅਕਤੀਆਂ ਨੇ ਆਪਣੇ ਆਪ ਨੂੰ ਅਧਿਕਾਰੀ ਦੱਸ ਕੇ ਕਾਗਜ਼ਾਤ ਚੈੱਕ ਕਰਨ ਲਈ ਕਿਹਾ ਅਤੇ ਦੋਨਾਂ ਨੂੰ ਬੰਦੀ ਬਣਾਕੇ ਟਰੱਕ ਸਮੇਤ ਸਰੀਆ ਲੈ ਗਏ।”


Click&Read 👉: ਤਨਖਾਹਾਂ ਘਟਾਉਣ ਦਾ ਫੈਸਲਾ ਵਾਪਿਸ ਨਾ ਹੋਣ ਦੀ ਸੂਰਤ ਵਿੱਚ ਸਿੱਖਿਆ ਵਿਭਾਗ ਦਾ ਮੁਕੰਮਲ ਕੰਮ ਬੰਦ ਕਰਨ ਦੀ ਚੇਤਾਵਨੀ

ਇਸ ਵਾਰਦਾਤ ਨੂੰ ਸੁਲਝਾਉਣ ਲਈ ਸੀਨੀਅਰ ਕਪਤਾਨ ਪੁਲਿਸ ਹਰਮਨਦੀਪ ਸਿੰਘ ਹਾਂਸ ਦੇ ਦਿਸ਼ਾ-ਨਿਰਦੇਸ਼ ਹੇਠ ਸੀ.ਆਈ.ਏ. ਸਟਾਫ ਨੇ ਮਾਨਵੀ ਸਰੋਤਾਂ ਅਤੇ ਤਕਨੀਕੀ ਤਰੀਕਿਆਂ ਦੀ ਮਦਦ ਨਾਲ ਕਾਰਵਾਈ ਕਰਦਿਆਂ 14-02-2026 ਨੂੰ ਪਿੰਡ ਮਜਾਤ ਨੇੜੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।

Click & Read 👉: ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਵਿਧਾਇਕ ਕੁਲਵੰਤ ਸਿੰਘ ਨੇ ਕੀਤਾ ਚੌਥੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ

ਗ੍ਰਿਫਤਾਰ ਦੋਸ਼ੀ 1. ਨਰਿੰਦਰ ਸਿੰਘ ਉਰਫ ਮੋਨੀ ਉਰਫ ਕਾਲਾ (38) – ਵਾਸੀ ਮਜਾਤੜੀ, ਪਹਿਲਾਂ ਦੇ 6 ਮੁਕੱਦਮੇ ਦਰਜ।2. ਹਰਵਿੰਦਰ ਸਿੰਘ ਉਰਫ ਮਿੰਟੂ (37) – ਵਾਸੀ ਮਾਜਰੀ ਕਿਸ਼ਨੇਵਾਲੀ, ਨਜਾਇਜ਼ ਸ਼ਰਾਬ ਦਾ ਮਾਮਲਾ ਦਰਜ।3. ਅਰਵਿੰਦਰ ਸਿੰਘ ਉਰਫ ਰਾਜਾ (41) – ਵਾਸੀ ਮਾਗੀ ਕਲੋਨੀ ਅਮਲੋਹ।

ਕਲਿੱਕ ਕਰੋ ਇਹ ਵੀ ਪੜ੍ਹੋ: 👉 Mohali Police Register FIR Against Satinderpal Singh @ Goldy Brar for Murder of Gurwinder Singh

ਹੁੰਡਈ ਅਲਕਾਜ਼ਾਰ ਕਾਰ (PB23-AA-0073), ਖੋਹਿਆ ਹੋਇਆ 18 ਟਾਇਰਾ ਟਰੱਕ/ਟਰਾਲਾ, 35 ਟਨ ਸਰੀਆ (ਕੀਮਤ ਕਰੀਬ ₹20 ਲੱਖ) ਬਰਾਮਦ ਕਰ ਕੇ ਪੁਲਿਸ ਮੁਤਾਬਕ ਤਿੰਨਾਂ ਦੋਸ਼ੀਆਂ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਲਿਆ ਗਿਆ ਹੈ ਅਤੇ ਹੋਰ ਪੁੱਛਗਿੱਛ ਜਾਰੀ ਹੈ।

dawn punjab
Author: dawn punjab

Leave a Comment

RELATED LATEST NEWS