ਚੰਡੀਗੜ੍ਹ: 108ਐਬੂਲੈਂਸ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਨੇ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਕਿਹਾ ਕੇ ਪਿਛਲੇ 10 ਸਾਲ ਤੋਂ ਜਕਿਤਜਾ ਹੈਲਥ ਕੇਅਰ ਪ੍ਰਾਈਵੇਟ ਲਿਮਿਟਿਡ ਕੰਪਨੀ ਮੁਲਾਜਮਾਂ ਨੂੰ ਫਰਜੀ ਟਾਈਪ ਦੀਆ ਤਨਖਾਹ ਸਲਿਪ ਜਾਰੀ ਕਰਕੇ ਤਨਖਾਹਾਂ ਚ ਵੱਡਾ ਘੋਟਾਲਾ ਕਰ ਰਹੀ ਸੀ ਅਤੇ ਇਸ ਦਾ ਖੁਲਾਸਾ ਉਦੋਂ ਹੋਇਆ ਜਦੋ ਪੰਜਾਬ ਲੇਬਰ ਕਮਿਸ਼ਨਰ ਦੇ ਦਫਤਰ ਵਲੋਂ ਜਾਰੀ ਪੱਤਰ ਵਿਚ ਮੁਢਲੀ ਯੋਗਤਾ ਅਤੇ ਤਨਖਾਹ ਸਬੰਧੀ ਮਾਪਦੰਡ ਕਲੀਅਰ ਕੀਤੇ ਗਏ .
ਇਸ ਤੋਂ ਇਲਾਵਾ ਪਿਛਲੇ ਦੋ ਸਾਲ ਚ ਮੁਲਾਜਮਾਂ ਨੂੰ ਗਲਤ ਗਾਈਡ ਕਰਕੇ ਪ੍ਰੋਜੈਕਟ ਹੈਡ ਮੁਨੀਸ਼ ਬਤਰਾ ਵੱਲੋਂ ਹੜਤਾਲਾ ਕਰਵਾਉਣ ਅਤੇ ਪ੍ਰੋਜੈਕਟ ਹੈਡ ਦੀ ਕੁਰਸੀ ਹਥਿਆਉਣ ਦੇ ਨਾਲ ਨਾਲ ਐਬੂਲੈਂਸ ਫਲੀਟ ਨੂੰ ਕੰਡਮ ਕਰਨ ,ਦੂਜੇ ਸੂਬਿਆਂ ਤੋਂ ਫਰਜੀ ਬਿਲ ਹਾਸਿਲ ਕਰਨ ,ਖੜੀਆ ਐਬੂਲੈਂਸ ਦਾ ਫਰਜੀ ਹਾਜਰੀ ਰਾਹੀਂ ਮੋਟਾ ਪੈਸੇ ਕਲੇਮ ਕਰਨ ਦਾ ਪਤਾ ਲੱਗਿਆ ਤਾ ਯੂਨੀਅਨ ਵੱਲੋਂ ਅੰਦਰਲੀ ਪੜਤਾਲ ਦੌਰਾਨ ਮੁਲਾਜਮਾਂ ਦੀ ਗਠਿਤ ਸੂਬਾ ਕਮੇਟੀ ਨੇ ਦੋਸ਼ ਸਹੀ ਪਾਏ ਅਤੇ ਇਸਦੀ ਸ਼ਕਾਇਤ ਨੋਡਲ ਅਫਸਰ 108 ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਅਤੇ ਮਾਨਯੋਗ ਮੁੱਖ ਮੰਤਰੀ ਜੀ ਭੇਜੀ ਗਈ ਜਿਸਤੋ ਬਾਅਦ ਵੱਖ ਵੱਖ ਸਰਕਾਰ ਦੇ ਨੁਮਾਇੰਦੇ ਜਿਵੇਂ ਸਿਹਤ ਮੰਤਰੀ ਪੰਜਾਬ ,ਚੈਅਰਮੈਨ ਸਿਹਤ ਸਿਸਟਮ ਕਾਰਪੋਰੇਸ਼ਨ ਪੰਜਾਬ ,ਐਮ ਡੀ ਅਤੇ ਡਾਇਰੈਕਟਰ ਨਾਲ ਮੀਟਿੰਗਾਂ ਹੋਈਆਂ ਪਰ ਕਾਰਵਾਈ ਹੋਣ ਦੀ ਜਗਾ ਸ਼ਕਾਇਤ ਕਰਤਾਵਾਂ ਅਤੇ ਦਸ ਸਾਲ ਤੋਂ ਸਿਸਟਮ ਵਿੱਚ ਤਾਇਨਾਤ ਪੀੜਤਾਂ ਨੂੰ ਨੌਕਰੀਓ ਵਾਂਝੇ ਕਰ ਦਿੱਤਾ ਗਿਆ ਹੈ .
ਉਹਨਾਂ ਕਿਹਾ ਉਤਰ ਪ੍ਰਦੇਸ਼ ਤੋਂ ਚੁੱਪ ਚਪੀਤੇ ਮੁਲਾਜਮ ਹਾਇਰ ਕੀਤੇ ਗਏ ਜਦੋ ਯੂਨੀਅਨ ਨੇ ਵਿਰੋਧ ਕੀਤਾ ਤਾ ਰੋਜਗਾਰ ਬਿਊਰੋ ਦਫਤਰਾਂ ਰਾਹੀਂ ਨਵੀ ਭਰਤੀ ਦੇ ਇਸ਼ਤਿਹਾਰ ਜਾਰੀ ਹੋ ਜਾਣੇ ਪੰਜਾਬ ਸਰਕਾਰ ਨੂੰ ਅੰਗੂਠਾ ਦਿਖਾ ਰਹੇ ਹਨ ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਇਹ ਘੋਟਾਲਾ ਬਹੁਤ ਵੱਡਾ ਹੈ ਪਹਿਲਾ ਰਾਜਸਥਾਨ ਵਿੱਚ ਵੀ ਇਸੇ ਕੰਪਨੀ ਦਾ 200 ਕਰੋੜ ਤੋਂ ਵੱਧ ਦਾ ਘੋਟਾਲਾ ਸੀ.ਬੀ.ਆਈ ਫੜ ਚੁੱਕੀ ਹੈ ਇਸ ਲਈ ਇਸ ਘੋਟਾਲੇ ਦੀ ਜਾਂਚ ਹੋਣੀ ਚਾਹੀਦੀ ਹੈ ਨਹੀਂ ਤਾ ਹੋਰ ਬੇਰੁਜਗਾਰ ਰੋਜਗਾਰ ਦੀ ਭਾਲ ਚ ਇਸ ਸਿਸਟਮ ਚ ਆ ਕੇ ਸਰਕਾਰ ਹੱਥੋਂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਨਗੇ ਉੰਨਾ ਇਹ ਵੀ ਵਿਸ਼ੇਸ਼ ਤੌਰ ਤੇ ਦਸਿਆ ਕਿ ਬਠਿੰਡਾ ਵਿੱਚ ਲੱਗੀ ਫਰਜੀ ਹਾਜਰੀ ਅਤੇ ਐਬੂਲੈਂਸ ਦੂਜੇ ਸੂਬੇ ਚੋ ਬਰਾਮਦ ਹੋਣ ਸਬੰਧੀ ਸੀਨਿਅਰ ਕਪਤਾਨ ਪੁਲਿਸ ਬਠਿੰਡਾ ਜਾਂਚ ਕਰ ਰਹੇ ਹਨ ਜਿਸ ਤੋਂ ਬਾਅਦ ਹੀ ਤਸਵੀਰ ਸਾਫ ਹੋਵੇਗੀ ਇਸ ਲਈ ਜਿਲਾ ਰੋਜਗਾਰ ਦਫ਼ਤਰਾ ਨੂੰ ਸੁਚੇਤ ਰਹਿਣਾ ਚਾਹੀਦਾ ਹੈ .
ਇਸ ਲਈ ਭਲਕੇ ਜਿਲਿਆ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਵੀ ਦਿੱਤੇ ਜਾਣਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਤੇਜ ਕੀਤਾ ਜਾਵੇਗਾ ਸ਼ੁਰੂਆਤੀ ਦੌਰ ਵਿੱਚ ਪ੍ਰੋਜੈਕਟ ਹੈਡ ਅਤੇ ਐਚ ਆਰ ਅਤੇ ਜਿਲਾ ਕਲਸਟਰ ਮਨੇਜਰਾ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ ਅਤੇ ਐਬੂਲੈਂਸ ਵਿੱਚ ਹੋਏ ਘੋਟਾਲੇ ਦੀਆ ਹਾਰਡ ਕਾਪੀਆਂ ਅਤੇ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਰਿਕਾਰਡਿੰਗ ਆਮ ਲੋਕਾਂ ਨੂੰ ਸੁਣਾਈ ਆ ਜਾਣਗੀਆਂ ਤਾ ਕਿ ਲੋਕ ਸਹਿਮਤੀ ਨਾਲ ਵੱਡਾ ਅੰਦੋਲਨ ਖੜਾ ਕੀਤਾ ਜਾ ਸਕੇ ਅਤੇ ਓਹਨਾ ਕਿਹਾ ਕੇ ਸਰਕਾਰ ਦੀ ਚੁੱਪੀ ਕਈ ਸਵਾਲ ਖੜੇ ਕਰਦੀ ਹੈ ਅਗਰ ਇਸ ਚੁੱਪ ਨੇ ਐਵੇਂ ਹੀ ਪੰਜਾਬ ਦੇ ਨੌਜਵਾਨਾਂ ਦਾ ਘਾਣ ਜਾਰੀ ਰੱਖਿਆ ਤਾ ਸੀ.ਬੀ.ਆਈ ਅਤੇ ਮਾਨਯੋਗ ਹਾਈਕੋਰਟ ਦਾ ਦਰਵਾਜਾ ਖੜਕਾਉਣ ਤੋਂ ਵੀ ਸੰਕੋਚ ਨਹੀਂ ਕੀਤਾ ਜਾਵੇਗਾ.
