ਚੰਡੀਗੜ੍ਹ: ਬਾਲੀਵੁੱਡ ਐਕਟਰ ਰਣਦੀਪ ਹੁੱਡਾ ਨੇ ਕਿਹਾ ਕਿ ਫ਼ਰਵਰੀ ਵਿੱਚ ਹੋ ਰਹੇ ਪੰਜਵੇ ਚਿੱਤਰ ਭਾਰਤੀ ਫਿਲਮੋਤ੍ਸਵ ਹਰਿਯਾਣਾ ਸਮੇਤ ਦੇਸ਼ ਦੇ ਹੋਰ ਰਾਜਾਂ ਵਿੱਚ ਛੁੱਪੀ ਪ੍ਰਤਿਭਾ ਨੂੰ ਸਾਹਮਣੇ ਲਾਉਣ ਦਾ ਕੰਮ ਕਰੇਗਾ। ਏਸ ਫਿਲਮੋਤ੍ਸਵ ਨਾਲ ਏਨਾਂ ਕਲਾਕਾਰਾਂ ਨੂੰ ਆਗੇ ਵਧਨ ਦਾ ਮੋਕਾ ਮਿਲੁਗਾ। ਹੁੱਡਾ ਬੋਲੇ ਕਿ ਭਾਰਤੀ ਚਿੱਤਰ ਸਾਧਨਾ ਬੇਹੱਦ ਮਹੱਤਵਪੂਰਨ ਹੈ ਅਤੇ ਇਸ ਫਿਲਮੋਤ੍ਸਵ ਨਾਲ ਦੇਸ਼ ਦੇ ਹਰ ਸਿੱਟੇ ਦੇ ਹਰ ਕੋਨੇ ਵਿੱਚ ਛੁੱਪੀ ਪ੍ਰਤਿਭਾਵਾਨ ਲੋਕਾਂ ਨੂੰ ਆਗੇ ਵਧਣ ਦਾ ਮੋਕਾ ਮਿਲੇਗਾ। ਹੁੱਡਾ ਬੁੱਧਵਾਰ ਨੂੰ ਪੰਜਵੇਂ ਚਿੱਤਰ ਭਾਰਤੀ ਫਿਲਮ ਫੈਸਟੀਵਲ ਦੀ ਟਰਾਫੀ ਲਾਂਚ ਅਤੇ ਸੋਵੀਨੀਅਰ ਰਿਲੀਜ਼ ਸਮਾਰੋਹ ਵਿੱਚ ਮੁਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਕਿਹਾ ਕਿ ਭਾਰਤੀ ਚਿੱਤਰ ਸਾਧਨਾ ਭਾਰਤ ਦੇ ਫਲਸਫੇ ਨੂੰ ਫਿਲਮਾਂ ਵਿੱਚ ਦਰਸ਼ਾਉਣ ਲਈ ਜ਼ੋਰ ਦੇ ਰਹੀ ਹੈ ਜੋ ਬਹੁਤ ਉਮਦਾ ਉਪਰਾਲਾ ਹੈ। ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਭਾਰਤੀ ਫਿਲਮ ਇੰਡਸਟਰੀ ਨਾਲ ਜੁੜਿਆ ਹਰ ਵਿਅਕਤੀ ਇਸ ਕੰਮ ਵਿੱਚ ਪੂਰੀ ਸਮਰੱਥਾ ਨਾਲ ਜੁਟੇਗਾ।ਪੰਚਕੂਲਾ ਵਿੱਚ 23 ਤੋਂ 25 ਫਰਵਰੀ ਤੱਕ ਹੋਣ ਵਾਲੇ ਤਿੰਨ ਰੋਜ਼ਾ ਫਿਲਮ ਫੈਸਟੀਵਲ ਬਾਰੇ ਚਰਚਾ ਕਰਦਿਆਂ ਉਨ੍ਹਾਂ ਆਪਣੀ ਆਉਣ ਵਾਲੀ ਬਹੁਤ ਹੀ ਚਰਚਿਤ ਫਿਲਮ ਸੁਤੰਤਰ ਵੀਰ ਸਾਵਰਕਰ ਦਾ ਵੀ ਜ਼ਿਕਰ ਕੀਤਾ ।ਦੱਸਣਯੋਗ ਹੈ ਕਿ ਦਰਸ਼ਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਬੁੱਧਵਾਰ ਨੂੰ ਟੈਗੋਰ ਥੀਏਟਰ ਵਿਖੇ ਇੱਕ ਰੰਗਾਰੰਗ ਸਮਾਰੋਹ ਵਜੋ ਹੋਈ ਪੰਜਵੇਂ ਚਿੱਤਰ ਭਾਰਤੀ ਫਿਲਮ ਫੈਸਟੀਵਲ ਦੀ ਟਰਾਫੀ ਲਾਂਚਿੰਗ ਉੱਘੇ ਕਲਾਕਾਰਾਂ ਅਤੇ ਫਿਲਮ ਅਤੇ ਸੰਗੀਤ ਉਦਯੋਗ ਦੀਆਂ ਉੱਘੀਆਂ ਹਸਤੀਆਂ ਦੀ ਮੌਜੂਦਗੀ ਵਿੱਚ ਹੋਈ।ਸਮਾਰੋਹ ਵਿੱਚ ਟਰਾਫੀ ਤੋਂ ਅਲਾਵਾ ਖਿੱਚ ਦਾ ਕੇਂਦਰ ਰਹੇ ਸਿਨੇਮਾ ਦੇ ਵੀਰ ਸਾਵਰਕਰ, ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਅਤੇ ਪੰਮੀ ਬਾਈ ਵਰਗੇ ਪੰਜਾਬ ਦੇ ਮਹਾਨ ਕਲਾਕਾਰ। ਜਦੋਂ ਉਹ ਸਟੇਜ ‘ਤੇ ਪਹੁੰਚੇ ਤਾਂ ਦਰਸ਼ਕ ਗੈਲਰੀ ‘ਚ ਬੈਠੇ ਨੌਜਵਾਨਾਂ ਨੇ ਬੜੇ ਜੋਸ਼ ਨਾਲ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ |ਪੰਜਵੇਂ ਚਿੱਤਰ ਭਾਰਤੀ ਫਿਲਮ ਫੈਸਟੀਵਲ ਦੀ ਟਰਾਫੀ ਲਾਂਚ ਅਤੇ ਸੋਵੀਨੀਅਰ ਰਿਲੀਜ਼ ਸਮਾਰੋਹ ਦੀ ਸ਼ੁਰੂਆਤ ਦੀਪ ਜਗਾ ਕੇ ਅਤੇ
