ਚੜ੍ਹਦਾ ਪੰਜਾਬ

September 29, 2022 9:56 AM

ਨਗਰ ਨਿਗਮ ਮੀਟਿੰਗ : ਟੇਬਲ ਆਈਟਮ ਲਿਆ ਕੇ ਵਧਾਈਆਂ ਆਪਣੀਆਂ ਤਨਖਾਹਾਂ

ਟੇਬਲ ਆਈਟਮ ਲਿਆ ਕੇ ਵਧਾਈ ਕੌਂਸਲਰਾਂ, ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਮੇਅਰ ਦੀ ਤਨਖਾਹ

ਚੜ੍ਹਦਾ ਪੰਜਾਬ ਬਿਊਰੋ / ਐਸ.ਏ.ਐਸ ਨਗਰ :   ਮੀਟਿੰਗ ਦੀ ਸ਼ੁਰੂਆਤ ‘ਤੇ ਵੱਖ ਵੱਖ ਸੋਗ ਮਤੇ ਲਿਆਂਦੇ ਗਏ ਜਿਨ੍ਹਾਂ ਵਿਚ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਤੇ ਮਾਤਾ ਸਰਦਾਰਨੀ ਰਾਜਿੰਦਰ ਕੌਰ ਬੇਦੀ, ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਅਤੇ ਮਾਸਟਰ ਚਰਨ ਸਿੰਘ ਐੱਮ ਸੀ ਸੈਕਟਰ 66 ਦੀ ਪਤਨੀ ਸਾਰਦਾਰਨੀ ਸੁਖਵਿੰਦਰ ਕੌਰ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ।

ਇਹ ਵੀ ਪੜ੍ਹੋ : ਨਗਰ ਨਿਗਮ ਮੀਟਿੰਗ : ਕਰਮਚਾਰੀ ਕੇਸਰ ਸਿੰਘ ਨੂੰ ਕੀਤਾ ਬਰਖਾਸਤ 

ਇਕ ਅਹਿਮ ਮਤੇ ਰਾਹੀਂ ਸਮੂਹ ਕੌਂਸਲਰਾਂ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਮੇਅਰ ਦੀ ਤਨਖਾਹ ਵਿਚ ਵਾਧਾ ਕਰਨ ਦਾ ਸੀ ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਇਸ ਦੇ ਤਹਿਤ ਕੌਂਸਲਰਾਂ ਦੀ ਤਨਖਾਹ ਵਿਚ 10 ਹਜ਼ਾਰ ਦਾ ਵਾਧਾ ਕੀਤਾ ਗਿਆ ਹੈ ਜਦੋਂਕਿ ਡਿਪਟੀ ਮੇਅਰ ਦੀ ਤਨਖ਼ਾਹ ਵਿੱਚ 14 ਹਜਾਰ ਸੀਨੀਅਰ ਡਿਪਟੀ ਮੇਅਰ ਦੀ 16 ਹਜ਼ਾਰ ਅਤੇ ਮੇਅਰ ਦੀ ਤਨਖ਼ਾਹ ਵਿੱਚ 18 ਹਜ਼ਾਰ ਰੁਪਏ ਦਾ ਵਾਧਾ ਕੀਤਾ ਗਿਆ  ਹੈ।

 

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

015054