ਚੜ੍ਹਦਾ ਪੰਜਾਬ

August 14, 2022 12:10 PM

ਜਿਲ੍ਹੇ ਦਾ ਨਾਮ ਬਦਲਣ ‘ਤੇ ਗੁੱਸੇ ਵਿਚ ਆਏ ਲੋਕਾਂ ਨੇ ਮੰਤਰੀ ਦਾ ਘਰ ਫੂਕਿਆ

ਆਂਧਰਾ ਪ੍ਰਦੇਸ਼: ਇਥੋਂ ਦੀ ਸਥਾਨਕ ਸਰਕਾਰ ਨੇ 4 ਅਪ੍ਰੈਲ ਨੂੰ ਪੂਰਵੀ ਗੋਦਾਵਰੀ ਜ਼ਿਲ੍ਹੇ ਵਿਚੋਂ ਅਲੱਗ ਕਰਕੇ ਕੋਨਾਸੀਮਾ ਜਿ਼ਲ੍ਹਾ ਬਣਾਇਆ ਸੀ। ਪਿਛਲੇ ਹਫਤੇ ਸੂਬਾ ਸਰਕਾਰ ਨੇ ਕੋਨਾਸੀਮਾ ਜ਼ਿਲ੍ਹੇ ਦਾ ਨਾਮ ਬਦਲ ਕੇ ਬੀ ਆਰ ਅੰਬੇਡਕਰ ਕੋਨਾਸੀਮਾ ਜ਼ਿਲ੍ਹਾ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਕੇ ਲੋਕਾਂ ਤੋਂ ਇੰਤਰਾਜ ਮੰਗੇ ਸਨ। ਇਸ ਮਗਰੋਂ ਕੁਝ ਸੰਗਠਨਾਂ ਵੱਲੋਂ ਨਾਮ ਬਦਲਣ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ।

ਗੱਲ ਏਨੀ ਵੱਧ ਗਈ ਕਿ ਜ਼ਿਲ੍ਹੇ ਦਾ ਨਾਮ ਬਦਲਣ ਦਾ ਵਿਰੋਧ ਕਰ ਰਹੇ ਲੋਕਾਂ ਨੇ ਗੁੱਸੇ ਵਿੱਚ ਆ ਕੇ ਮੰਤਰੀ ਦੇ ਘਰ ਨੂੰ ਅੱਗ ਲਗਾ ਦਿੱਤੀ। ਆਂਧਰਾ ਪ੍ਰਦੇਸ਼ (Andhra Pradesh) ਦੇ ਅਮਲਾਪੁਰਮ ਸ਼ਹਿਰ ਵਿੱਚ ਮੰਗਲਵਾਰ ਨੂੰ ਨਵੇਂ ਬਣੇ ਜ਼ਿਲ੍ਹੇ ਕੋਨਸੀਮਾ ਦਾ ਨਾਮ ਬਦਲ ਕੇ ਬੀ ਆਰ ਅੰਬੇਡਕਰ ਕੋਨਸੀਮਾ (Konaseena) ਕਰਨ ਦੇ ਪ੍ਰਸਤਾਵ ਦਾ ਵਿਰੋਧ ਕਰ ਰਹੇ ਲੋਕਾਂ ਉਤੇ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ।

ਜਿਸ ਤੋਂ ਬਾਅਦ ਭੀੜ ਨੇ ਟਰਾਂਸਪੋਰਟ ਮੰਤਰੀ (transport minister) ਪਿਨਿਪੇ ਦੇ ਘਰ ਨੂੰ ਅੱਗ ਲਗਾ ਦਿੱਤੀ। ਪੁਲਿਸ ਨੇ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਵਾਹਨ ਅਤੇ ਇਕ ਵਿਦਿਅਕ ਸੰਸਥਾ ਦੀ ਬੱਸ ਨੂੰ ਵੀ ਫੂਕ ਦਿੱਤਾ।

ਸੂਬੇ ਦੇ ਗ੍ਰਹਿ ਮੰਤਰੀ (Home Minister) ਤਾਨੇਤੀ ਵਨਿਤਾ ਨੇ ਦੋਸ਼ ਲਗਾਏ ਕਿ ਕੁਝ ਰਾਜਨੀਤਿਕ ਪਾਰਟੀਆਂ ਅਤੇ ਅਸਮਾਜਿਕ ਤੱਤਾਂ ਨੇ ਅੱਗ ਲਈ ਭੜਕਾਇਆ। ਉਨ੍ਹਾਂ ਕਿਹਾ ਕਿ ਇਹ ਬਹੁਤ ਮਦਭਾਗਾ ਹੈ, ਘਟਨਾ ਵਿੱਚ 20 ਪੁਲਿਸ ਮੁਲਾਜ਼ਮਾਂ (police) ਨੂੰ ਸੱਟਾਂ ਲੱਗੀਆਂ ਹਨ। ਅਸੀਂ ਇਸ ਮਾਮਲੇ ਦੀ ਜਾਂਚ ਕਰਾਂਗੇ ਅਤੇ ਦੋਸ਼ੀਆਂ ਬਖਸ਼ਿਆ ਨਹੀਂ ਜਾਵੇਗਾ।

 

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014807