ਚੜ੍ਹਦਾ ਪੰਜਾਬ

August 11, 2022 2:55 AM

ਕਿਸਾਨ ਬੀਬੀਆਂ ਦੇ ਸੈਲਫ ਹੈਲਪ ਗਰੁੱਪ ਦੀ ਸਿਖਲਾਈ ਦਿੱਤੀ

ਐਸ.ਏ.ਐਸ. ਨਗਰ :  ਬਲਾਕ ਖੇਤੀਬਾੜੀ ਅਫ਼ਸਰ, ਖਰੜ ਡਾ. ਸੰਦੀਪ ਕੁਮਾਰ ਦੀ ਅਗਵਾਈ ਹੇਠ ਪਿੰਡ ਚੱਪੜਚਿੜੀ ਖੁਰਦ ਵਿਖੇ ਕਿਸਾਨ ਬੀਬੀਆਂ ਦੇ ਸੈਲਫ ਹੈਲਪ ਗਰੁੱਪ ਦੀ ਸਿਖਲਾਈ ਲਾਈ ਗਈ। ਇਸ ਵਿੱਚ ਕਿ੍ਰਸ਼ੀ ਵਿਗਿਆਨ ਕੇਂਦਰ ਦੇ ਡਾ. ਪਾਰੁਲ ਗੁਪਤਾ ਨੇ ਕਿਸਾਨ ਬੀਬੀਆਂ ਨੂੰ ਫਲਾਂ ਤੇ ਸਬਜ਼ੀਆਂ ਦੇ ਆਚਾਰ, ਚਟਨੀਆਂ, ਮੁਰੱਬੇ ਅਤੇ ਹੋਰ ਨਵੇਂ ਵਿਅੰਜਨ ਬਣਾਉਣ ਦੀ ਸਿਖਲਾਈ ਦਿੱਤੀ।
ਇਹ ਵੀ ਪੜ੍ਹੋ : ਕਿਰਾਏਦਾਰ, ਨੌਕਰ, ਪੇਇੰਗ ਗੈਸਟ ਦਾ ਪੂਰਾ ਵੇਰਵਾ ਥਾਣੇ/ ਚੌਂਕੀ ਵਿੱਚ ਦਰਜ ਕਰਵਾਉਣ ਦੇ ਹੁਕਮ
ਇਸ ਮੌਕੇ ਡੀ.ਪੀ.ਡੀ. ਸ਼ਿਖਾ ਸਿੰਗਲਾ ਨੇ ਫਲਾਂ ਅਤੇ ਸਬਜ਼ੀਆਂ ਦੇ ਪੌਸ਼ਟਿਕ ਤੱਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਫਲਾਂ ਤੇ ਸਬਜ਼ੀਆਂ ਦੀ ਵਪਾਰਕ ਕਾਸ਼ਤ ਦੇ ਫਾਇਦੇ ਬਾਰੇ ਕਿਸਾਨ ਬੀਬੀਆਂ ਨੂੰ ਜਾਣੂੰ ਕਰਵਾਇਆ। ਡੀ.ਪੀ.ਡੀ. ਸ੍ਰੀਮਤੀ ਅਨੁਰਾਧਾ ਸ਼ਰਮਾ ਨੇ ਸੈਲਫ ਹੈਲਪ ਗਰੁੱਪ ਬਣਾਉਣ ਲਈ ਕਿਸਾਨ ਬੀਬੀਆਂ ਨੂੰ ਪ੍ਰੇਰਿਤ ਕੀਤਾ ਅਤੇ ਆਤਮਾ ਸਕੀਮ ਦੀਆਂ ਹੋਰ ਗਤੀਵਿਧੀਆਂ ਬਾਰੇ ਜਾਣੂੰ ਕਾਰਵਾਇਆ। ਇਸ ਮੌਕੇ ਡਾ. ਮਨਦੀਪ ਕੌਰ, ਏ.ਡੀ.ਓ, ਸੋਨੀਆ ਪਰਾਸ਼ਰ, ਸੁਖਜੀਤ ਕੌਰ, ਏ.ਐਸ.ਆਈ, ਮਨਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਏ.ਟੀ.ਐਮ. ਅਤੇ ਕਿਸਾਨ ਬੀਬੀਆਂ ਮੌਜੂਦ ਸਨ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014792