ਚੜ੍ਹਦਾ ਪੰਜਾਬ

August 14, 2022 12:49 AM

ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿੱਚ ਸੌਰਵ ਜੈਨ ਖ਼ਿਲਾਫ਼ ਰਾਘਵ ਚੱਢਾ ਨੇ ਕੀਤਾ ਅਪਰਾਧਿਕ ਮਾਨਹਾਨੀ ਦਾ ਮੁਕਦਮਾ

ਚੰਡੀਗੜ; ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ ਪ੍ਰਭਾਰੀ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿੱਚ ਪਟਿਆਲਾ ਦੇ ਨਿਵਾਸੀ ਸੌਰਵ ਜੈਨ ਦੇ ਖ਼ਿਲਾਫ਼ ਅਪਰਾਧਿਕ ਮਾਣਹਾਨੀ ਦਾ ਮੁਕੱਦਮਾ ਦਰਜ ਕੀਤਾ ਹੈ। ਅਦਾਲਤ ਨੂੰ ਦਿੱਤੇ ਹਲਫ਼ਨਾਮੇ ਵਿੱਚ ਰਾਘਵ ਚੱਢਾ ਦੇ ਵਕੀਲ ਨੇ ਦੋਸ਼ ਲਾਇਆ ਕਿ ਸੌਰਵ ਜੈਨ ਨੇ ਆਪਣੇ ਰਾਜਨੀਤਿਕ ਉਦੇਸ਼ਾਂ ਦੀ ਪੂਰਤੀ ਲਈ ‘ਆਪ’ ਆਗੂ ਰਾਘਵ ਚੱਢਾ ਦੀ ਬੇਦਾਗ਼ ਛਵੀ, ਸਨਮਾਨ ਅਤੇ ਸਦਭਾਵਨਾ ਨੂੰ ਮਿੱਟੀ ਘੱਟੇ ਰੋਲਣ ਲਈ ਇੱਕ ਸਾਜਿਸ਼ ਕੀਤੀ ਹੈ।

 

ਮਾਣਯੋਗ ਅਦਾਲਤ ਨੇ ਸ਼ਿਕਾਇਤ ਵਿੱਚ ਮਾਮਲੇ ਦਾ ਪਤਾ ਲਾਉਣ ਦੇ ਨਾਲ ਨਾਲ ਸਬੂਤ ਦੇ ਤੌਰ ‘ਤੇ ਉਪਲੱਬਧ ਸਮੱਗਰੀ ਨੂੰ ਧਿਆਨ ਨਾਲ ਦੇਖਣ ਤੋਂ ਬਾਅਦ ਅਪਰਾਧਿਕ ਮਾਨਹਾਨੀ ਦੇ ਦੋਸ਼ ਦਾ ਨੋਟਿਸ ਲਿਆ ਹੈ। ਅਜਿਹੇ ਮਾਮਲੇ ਵਿੱਚ ਸਜ਼ਾ ਦੇ ਰੂਪ ਵਿੱਚ ਦੋ ਸਾਲ ਕੈਦ ਤੱਕ ਦੀ ਵਿਵਸਥਾ ਹੈ। ਅਦਾਲਤ ਵਿੱਚ ਉਨਾਂ ਦੇ ਵਕੀਲ ਨੇ ਦੱਸਿਆ ਕਿ ਸੌਰਵ ਜੈਨ ਨੇ ਰਾਘਵ ਚੱਢਾ ਨੂੰ ਬਦਨਾਮ ਕਰਨ ਲਈ ਨਾਪਾਕ ਰਾਜਨੀਤਿਕ ਇਰਾਦੇ ਨਾਲ ਭ੍ਰਿਸ਼ਟਾਚਾਰ ਦੇ ਬੇਬੁਨਿਆਦ ਦੋਸ਼ ਲਾਏ ਹਨ।

 

ਰਾਘਵ ਚੱਢਾ ਦਿੱਲੀ ਦੇ ਵਿਧਾਇਕ ਅਤੇ ਦਿੱਲੀ ਜਲ ਬੋਰਡ ਦੇ ਉਪ ਪ੍ਰਧਾਨ ਹਨ। ਉਹ ਦਿੱਲੀ ਵਿਧਾਨ ਸਭਾ ਦੀਆਂ ਕਈ ਸਮਿਤੀਆਂ ਦੇ ਪ੍ਰਧਾਨ ਵੀ ਹਨ ਅਤੇ ਉਨਾਂ ਕੋਲ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਦੀ ਜ਼ਿੰਮੇਵਾਰੀ ਵੀ ਹੈ। ਸ਼ਿਕਾਇਤ ਵਿੱਚ ਅੱਗੇ ਕਿਹਾ ਗਿਆ ਹੈ ਕਿ ਪ੍ਰਕਾਸ਼ਿਤ ਅਪਮਾਨਜਨਕ ਸਮੱਗਰੀ ਸਪੱਸ਼ਟ ਰੂਪ ਨਾਲ ਰਾਜਨੀਤੀ ਤੋਂ ਪ੍ਰੇਰਿਤ ਹੈ ਅਤੇ ਪੂਰੇ ਦੇਸ਼ ਵਿੱਚ ਖਾਸ ਕਰਕੇ ਦਿੱਲੀ ਦੇ ਲੋਕਾਂ ਵਿੱਚ ਰਾਘਵ ਚੱਢਾ ਦੀ ਛਵੀ ਅਤੇ ਸਨਮਾਨ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਅਜਿਹਾ ਕੀਤਾ ਗਿਆ ਹੈ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804