ਜ਼ੀਰਕਪੁਰ : ਥਾਣਾ ਜੀਰਕਪੁਰ ਦੀ ਪੁਲਿਸ ਪਾਰਟੀ ਵੱਲੋਂ ਪਿੰਡ ਸਤਾਬਗੜ੍ਹ ਏਅਰਪੋਰਟ ਰੋਡ ‘ਤੇ ਬੋਰੀਆ ਨਾਲ ਭਰੇ ਹੋਏ ਇਕ ਟੈਂਪੂ ਨੰਬਰ ਪੀਬੀ-10ਡੀਐਸ8505 ਦੀ ਚੈਕਿੰਗ ਕੀਤੀ ਗਈ ।ਚੈਕਿੰਗ ਦੌਰਾਨ ਟੈਂਪੂ ਵਿੱਚੋਂ 10 ਕੁਇੰਟਲ 35 ਕਿਲੋ ਤਿਆਰ ਕੀਤੇ ਹੋਏ ਗਾਂਜੇ ਦੀ ਖੇਪ ਬਰਾਮਦ ਹੋਈ ਹੈ ਵਹੀਕਲਾਂ ਦੀ ਚੈਕਿੰਗ ਦੌਰਾਨ ਇੰਸਪੈਕਟਰ ਉਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਜੀਰਕਪੁਰ ਦੀ ਅਗਵਾਈ ਵਿਚ ਪੁਲਿਸ ਪਾਰਟੀਆ ਵੱਲੋਂ ਨਾਕਾਬੰਦੀ ਅਤੇ ਸਰਚ ਮੁਹਿੰਮ ਚਲਾਈ ਹੋਈ ਹੈ।
“ਤਿੰਨ ਕਰੋੜ ਤੋਂ ਉਤੇ ਦੱਸੀ ਜਾ ਰਹੀ ਹੈ ਕੀਮਤ”
ਇਸ ਮੁਹਿੰਮ ਤਹਿਤ ਥਾਣੇਦਾਰ ਅਜੀਤ ਸਿੰਘ ਵਲੋਂ ‘ ਜ਼ਾਬਤੇ ਅਨੁਸਾਰ ਐਨਡੀਪੀਐਸ ਐਕਟ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਇਆ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਨੰਬਰ 449 ਮਿਤੀ 11/8/2021 ਅਧ 20/61/85 ਐਨ.ਡੀ.ਪੀ.ਐਸ ਐਕਟ ਥਾਣਾ ਜੀਰਕਪੁਰ ਦਰਜ ਰਜਿਸਟਰ ਕੀਤਾ ਤੇ ਦੋ ਦੋਸ਼ੀਆ ਸੂਰਜ ਕੁਮਾਰ ਵਾਸੀ ਹਰਦੋਈ (ਯੂ.ਪੀ) ਅਤੇ ਜਵਾਹਰ ਲਾਲ ਵਾਸੀ ਸਮਸਤੀਪੁਰ (ਬਿਹਾਰ ) ਨੂੰ ਮੋਕੇ ‘ਤੇ ਹੀ ਟੈਂਪੂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ।ਇਨ੍ਹਾਂ ਦੋਸ਼ੀਆ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ।ਫੜੇ ਗਏ ਨਸ਼ੇ ਦੀ ਕੀਮਤ 3ਕਰੋੜ 10ਲੱਖ 50 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ।
