ਕੈਨੇਡਾ / ਓਨਟਾਰੀਓ – ਕੈਨੇਡਾ ‘ਚ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ.ਡੀ.ਪੀ.) ਦੇ ਨੇਤਾ ਜਗਮੀਤ ਸਿੰਘ ਜਲਦ ਹੀ ਪਿਤਾ ਬਣਨ ਜਾ ਰਹੇ ਹਨ। ਜਗਮੀਤ ਸਿੰਘ ਤੇ ਉਨ੍ਹਾਂ ਦੀ ਪਤਨੀ ਗੁਰਕਿਰਨ ਕੌਰ ਸਿੱਧੂ ਨੇ ਸੋਸ਼ਲ ਮੀਡੀਆ ’ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਜਗਮੀਤ ਸਿੰਘ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰਦੇ ਹੋਏ ਦੱਸਿਆ ਕਿ ਜਲਦ ਹੀ ਉਨ੍ਹਾਂ ਦੇ ਘਰ ਕਿਲਕਾਰੀ ਗੂੰਜੇਗੀ। ਉਨ੍ਹਾਂ ਨੇ ਪੋਸਟ ਦੇ ਨਾਲ ਇਕ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਵਿਚ ਉਹ ਆਪਣੀ ਪਤਨੀ ਗੁਰਕਿਰਨ ਕੌਰ ਸਿੱਧੂ ਦੇ ਨਾਲ ਨਜ਼ਰ ਆ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਗੁਰਕਿਰਨ ਕੌਰ ਮਸ਼ਹੂਰ ਫੈਸ਼ਨ ਡਿਜ਼ਾਇਨਰ ਹੈ। 42 ਸਾਲਾ ਸਿੰਘ ਅਤੇ 31 ਸਾਲਾ ਕੌਰ ਸਿੱਧੂ ਨੇ 16 ਜਨਵਰੀ 2018 ਨੂੰ ਓਨਟਾਰੀਓ ‘ਚ ਮੰਗਣੀ ਕਰਵਾਈ, ਜਿਸ ਦੀ ਨਿੱਜੀ ਪਾਰਟੀ ‘ਚ ਉਨ੍ਹਾਂ ਦੇ ਖਾਸ ਦੋਸਤ ਅਤੇ ਰਿਸ਼ਤੇਦਾਰ ਪੁੱਜੇ ਸਨ ਅਤੇ ਫਰਵਰੀ 2018 ਵਿਚ ਹੋਇਆ ਸੀ।
