ਚੜ੍ਹਦਾ ਪੰਜਾਬ

August 14, 2022 12:53 AM

Mohali : ਤਿੰਨ ਬੈਗ ਅਸਲੇ ਨਾਲ ਭਰੇ ਹੋਏ ਬਰਾਮਦ

ਮੋਹਾਲੀ:   ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੋਹਾਲੀ ਦੇ ਫੇਸ 7 ਮੁੱਖ ਮਾਰਗ ਤੇ ਥਾਣਾ ਮਟੌਰ ਪੁਲੀਸ ਵੱਲੋਂ ਲਗਾਏ ਗਏ ਵਿਸ਼ੇਸ਼ ਨਾਕੇ ਦੌਰਾਨ ਥਾਣਾ ਮਟੌਰ ਪੁਲੀਸ ਵੱਲੋਂ ਚੈਕਿੰਗ ਦੌਰਾਨ ਇਕ ਕਾਰ ਨੂੰ ਰੋਕਿਆ ਗਿਆ ਜਿਸ ਵਿੱਚੋਂ ਤਿੰਨ ਬੈਗ ਅਸਲੇ ਨਾਲ ਭਰੇ ਹੋਏ ਬਰਾਮਦ ਹੋਏ। ਮੌਕੇ ਤੇ ਆਲਾ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਆਰੋਪੀ ਨੂੰ ਅਸਲਾ ਸਮੇਤ ਥਾਣਾ ਮਟੌਰ ਲਿਆਂਦਾ ਗਿਆ।

 

ਜਦੋਂ ਇਸ ਸਬੰਧੀ ਥਾਣਾ ਮਟੌਰ ਐਸਐਚਓ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਅਜੇ ਤਫਤੀਸ਼ ਜਾਰੀ ਹੈ। ਤਫਤੀਸ਼ ਹੋਣ ਉਪਰੰਤ ਮੀਡੀਆ ਨੂੰ ਜਾਣਕਾਰੀ ਦੇ ਦਿੱਤੀ ਜਾਵੇਗੀ।

ਸੂਤਰਾਂ ਮੁਤਾਬਕ ਮੁੱਢਲੀ ਪੁੱਛਗਿੱਛ ਤੋਂ ਇਹ ਪਤਾ ਚੱਲਿਆ ਹੈ ਕਿ ਬਰਾਮਦ ਕੀਤਾ ਗਿਆ ਅਸਲਾ ਕਿਸੀ ਫਿਲਮ ਦੀ ਸ਼ੂਟਿੰਗ ਲਈ ਲਗਾਇਆ ਜਾ ਰਿਹਾ ਸੀ। ਪ੍ਰੰਤੂ ਜੇਕਰ ਨਕਲੀ ਅਸਲਾ ਸ਼ੂਟਿੰਗ ਲਈ ਲਿਜਾਇਆ ਜਾ ਰਿਹਾ ਸੀ ਤਾਂ ਮੌਕੇ ਤੋਂ ਹਿਰਾਸਤ ਵਿੱਚ ਲਏ ਗਏ ਵਿਅਕਤੀ ਕੋਲੋਂ ਇਸ ਸਬੰਧੀ ਕੋਈ ਵੀ ਪਰਮੀਸ਼ਨ ਨਹੀਂ ਸੀ ਇਸ ਕਾਰਨ ਇਨ੍ਹਾਂ ਨੂੰ ਥਾਣੇ ਲਿਆਂਦਾ ਗਿਆ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804