ਚੜ੍ਹਦਾ ਪੰਜਾਬ

August 13, 2022 11:52 PM

ਵੱਖ ਵੱਖ ਪਾਰਟੀਆਂ ਨਾਲ ਸਬੰਧਤ ਮਟੌਰ ਪਿੰਡ ਦੇ ਕਈ ਪਰਿਵਾਰ ਕਾਂਗਰਸ ਵਿੱਚ ਸ਼ਾਮਲ  

“ਫ਼ਸਲੀ ਬਟੇਰਿਆਂ ਵਾਂਗ ਚੋਣਾਂ ਨੇੜੇ ਸਰਗਰਮ ਹੋਣ ਵਾਲੇ ਵਿਰੋਧੀ ਆਗੂਆਂ ਨੂੰ ਮੂੰਹ ਨਹੀਂ ਲਾਉਣਗੇ ਲੋਕ: ਜੀਤੀ ਸਿੱਧੂ”

 

ਚੜ੍ਹਦਾ ਪੰਜਾਬ ਬਿਊਰੋ / ਐਸ.ਏ.ਐਸ ਨਗਰ :    ਮੁਹਾਲੀ ਨਗਰ ਨਿਗਮ ਅਧੀਨ ਪੈਂਦੇ ਪਿੰਡ ਮਟੌਰ ਵਿਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਭਾਰੀ ਹੁਲਾਰਾ ਮਿਲਿਆ ਜਦੋਂ ਇੱਥੋਂ ਦੇ ਲਾਭ ਸਿੰਘ ਦੇ ਪਰਿਵਾਰ ਸਮੇਤ ਹੋਰਨਾਂ ਪਾਰਟੀਆਂ ਨਾਲ ਸਬੰਧਤ ਕਈ ਪਰਿਵਾਰ  ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਇਨ੍ਹਾਂ ਪਰਿਵਾਰਾਂ ਦਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਤੇ  ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਮੁਹਾਲੀ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਉਨ੍ਹਾਂ ਦੇ ਨਾਲ ਸਨ।

ਇਹ ਵੀ ਪੜ੍ਹੋਸੀਵਰਮੈਨਾਂ ਦੇ ਪਰਿਵਾਰਾਂ ਨੂੰ 10-10 ਲੱਖ ਦੀ ਗਰਾਂਟ ਦੇਣ ਦਾ ਅਹਿਮ ਫੈਸਲਾ  

ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਦੀਆਂ ਨੀਤੀਆਂ ਅਤੇ ਮੋਹਾਲੀ ਹਲਕੇ ਵਿਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਇਲਾਕੇ ਦੀ ਬਿਹਤਰੀ ਲਈ ਕੀਤੇ ਜਾ ਰਹੇ ਕੰਮਾਂ ਦੇ ਸਦਕਾ ਇਹ ਪਰਿਵਾਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ  ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਸਹੀ ਮਾਅਨਿਆਂ ਵਿੱਚ ਆਪਣੇ ਵਰਕਰਾਂ ਦਾ ਪੂਰਾ ਮਾਣ ਸਨਮਾਨ ਕਰਦੀ ਹੈ  ਅਤੇ ਵਿਕਾਸ  ਦੀਆਂ ਨੀਤੀਆਂ ਨੂੰ ਸਭ ਤੋਂ ਉਪਰ ਰੱਖਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਨੂੰ ਇਸ ਗੱਲ ਦੀ ਸਮਝ ਆ ਚੁੱਕੀ ਹੈ ਕਿ ਵਿਰੋਧੀ ਧਿਰ ਦੇ ਆਗੂ ਫੋਕੀਆਂ ਗੱਲਾਂ ਦੇ ਸਹਾਰੇ ਲੋਕਾਂ ਨੂੰ ਭਰਮਾਉਣ ਦਾ ਯਤਨ ਕਰਦੇ ਹਨ ਪਰ ਹੁਣ ਲੋਕ ਅਜਿਹੇ ਆਗੂਆਂ ਦੀਆਂ ਗੱਲਾਂ ਵਿੱਚ ਆਉਣ ਵਾਲੇ ਨਹੀਂ।

ਇਹ ਵੀ ਪੜ੍ਹੋਜੀਬੀਪੀ ਕ੍ਰੈਸਟ ( ਭਾਗੋਮਾਜਰਾ ) ਦੇ ਵਸਨੀਕਾਂ ਨੇ ਕੰਪਨੀ ਖਿਲਾਫ ਲਗਾਏ ਗੰਭੀਰ ਦੋਸ਼  

ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਇਕ ਪਾਸੇ ਵਿਰੋਧੀ ਧਿਰ ਦੇ ਆਗੂ ਫ਼ਸਲੀ ਬਟੇਰਿਆਂ ਵਾਂਗ ਚੋਣਾਂ ਦੇ ਨੇੜੇ ਸਰਗਰਮ ਹੁੰਦੇ ਹਨ ਅਤੇ ਚੋਣਾਂ ਤੋਂ ਬਾਅਦ ਹਲਕੇ ਵਿੱਚ ਕਿਤੇ ਦਿਖਾਈ ਵੀ ਨਹੀਂ ਦਿੰਦੇ ਜਦੋਂ ਕਿ ਮੁਹਾਲੀ ਹਲਕੇ ਵਿਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸਮੇਤ ਉਨ੍ਹਾਂ ਦਾ ਸਮੁੱਚਾ ਪਰਿਵਾਰ ਲਗਾਤਾਰ ਹਲਕੇ ਦੇ ਲੋਕਾਂ ਦੀ ਸੇਵਾ ਵਿਚ ਦਿਨ ਰਾਤ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਲਕੇ ਦੇ ਲੋਕ ਮੁੜ  ਬਲਬੀਰ ਸਿੰਘ ਸਿੱਧੂ ਨੂੰ ਪਿਛਲੀ ਵਾਰ ਤੋਂ ਵੀ ਵੱਧ ਵੋਟਾਂ ਨਾਲ ਜਿਤਾ ਕੇ ਨਵਾਂ ਰਿਕਾਰਡ ਕਾਇਮ ਕਰਨਗੇ ਅਤੇ ਫ਼ਸਲੀ ਬਟੇਰਿਆਂ ਵਾਂਗ ਸਰਗਰਮ ਹੁੰਦੇ ਇਨ੍ਹਾਂ ਵਾਂਗ ਵਿਰੋਧੀ ਆਗੂਆਂ ਨੂੰ ਮੂੰਹ ਨਹੀਂ ਲਾਉਣਗੇ।

ਇਹ ਵੀ ਪੜ੍ਹੋ :   ਰੀ-ਸਰਕੂਲੇਟਰੀ ਐਕੁਆਕਲਚਰ ਪ੍ਰਣਾਲੀ ਅਪਨਾਉਣ ਕਿਸਾਨ

ਇਸ ਮੌਕੇ ਪਿੰਡ ਮਟੌਰ ਦੇ ਮੋਹਤਬਰਾਂ ਵਿੱਚ  ਘੱਟ ਗਿਣਤੀ ਚੇਅਰਮੈਨ ਸੌਦਾਗਰ ਖਾਨ, ਮੱਖਣ ਸਿੰਘ, ਬਲਜਿੰਦਰ ਪੱਪੂ, ਬਿੰਦਾ ਮਟੌਰ, ਧਰਮ ਸਿੰਘ, ਚਰਨ ਸਿੰਘ, ਪ੍ਰਦੀਪ ਸੋਨੀ,  ਬਾਵਾ ਸਿੰਘ, ਰਣਧੀਰ ਸਿੰਘ ਤੇ ਸਾਬਕਾ ਸਰਪੰਚ ਅਮਰੀਕ ਸਿੰਘ ਵੀ ਹਾਜ਼ਰ ਸਨ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804