ਚੜ੍ਹਦਾ ਪੰਜਾਬ

August 17, 2022 6:12 PM

25 ਕਰੋੜ ਦੀ ਲਾਗਤ ਨਾਲ ਬਣਨ ਵਾਲਾ ਮਹਾਂਰਿਸ਼ੀ ਵਾਲਮੀਕ ਪੈਨੋਰਮਾ ਛੇਤੀ ਹੀ ਲੋਕ ਅਰਪਣ ਕੀਤਾ ਜਾਵੇਗਾ : ਚੰਨੀ

  ਇਤਿਹਾਸਕਾਰਾਂ ਤੇ ਆਧਾਰਿਤ ਕੰਸੈਪਟ ਕਮੇਟੀ ਵੱਲੋਂ ਤਿਆਰ ਕੀਤੇ ਖਰੜੇ ਨੂੰ ਕੀਤਾ ਗਿਆ ਪ੍ਰਵਾਨ

ਚੰਡੀਗੜ   :  ਰਾਮਾਇਣ ਦੇ ਰਚੇਤਾ ਮਹਾਂਰਿਸ਼ੀ ਵਾਲਮੀਕ ਜੀ ਦੇ ਜੀਵਨ ਇਤਿਹਾਸ ਅਤੇ ਸਿੱਖਿਆਵਾਂ ਨੂੰ ਦਰਸਾਉਂਦਾ ਅਤਿ ਆਧੁਨਿਕ ਮਹਾਂਰਿਸ਼ੀ ਵਾਲਮੀਕ ਪੈਨੋਰਮਾ (ਮਿਊਜ਼ੀਅਮ ) ਛੇਤੀ ਹੀ ਬਣਾ ਕੇ ਲੋਕ ਅਰਪਣ ਕਰ ਦਿੱਤਾ ਜਾਵੇਗਾ  ਇਤਿਹਾਸਕਾਰਾਂ ਤੇ ਆਧਾਰਿਤ ਕਮੇਟੀ ਵੱਲੋਂ ਬਣਾਏ ਜਾਣ ਵਾਲੇ ਇਸ ਮਿਊਜ਼ੀਅਮ ਦੇ ਕੰਸੈਪਟ ਨੂੰ ਅੱਜ ਸ੍ਰੀ ਚਰਨਜੀਤ ਸਿੰਘ ਚੰਨੀ, ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਮਨਜ਼ੂਰ ਕਰ ਲਿਆ ਗਿਆ

  ਇਹ ਵੀ ਪੜ੍ਹੋਮੁਹਾਲੀ ਦੇ ਸੈਕਟਰ 78 ਵਿੱਚ ਸ਼ਹਿਰ ਦੇ ਸਭ ਤੋਂ ਵੱਡੇ ਜਿੰਮ ”ਕਲੈਪਸ ਫਿਟਨੈੱਸ” ਦਾ ਉਦਘਾਟਨ

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਅੰਮਿ੍ਰਤਸਰ ਵਿਖੇ ਸ੍ਰੀ ਰਾਮ ਤੀਰਥ ਸਥਲ ਵਿਖੇ  ਬਣਨ ਵਾਲੇ ਇਸ ਵਿਸ਼ਵ ਪ੍ਰਸਿੱਧ ਮਹਾਂਰਿਸ਼ੀ ਬਾਲਮੀਕ ਪੈਨੋਰਮਾ  ਨੂੰ ਸਥਾਪਤ ਕਰਨ ਲਈ ਤਕਰੀਬਨ 25 ਕਰੋੜ ਰੁਪਏ ਖਰਚੇ ਜਾਣਗੇ  ਉਨਾਂ ਦੱਸਿਆ ਕਿ ਵਾਲਮੀਕ ਭਾਈਚਾਰੇ ਵੱਲੋਂ ਚਿਰਾਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ  ਰਮਾਇਣ ਦੇ ਰਚੇਤਾ ਮਹਾਂਰਿਸ਼ੀ ਵਾਲਮੀਕ ਜੀ ਦੇ ਇਤਹਾਸ, ਜੀਵਨ ਤੇ ਸਿੱਖਿਆਵਾਂ  ਨੂੰ ਦਰਸਾਉਂਦਾ ਅਤਿ ਆਧੁਨਿਕ ਤਕਨੀਕਾਂ ਵਾਲਾ ਇਕ ਮਿਊਜ਼ੀਅਮ ਉਸਾਰਿਆ ਜਾਵੇ, ਤਾਂ ਜੋ ਵਿਸਵ ਨੂੰ ਉਨਾਂ ਦੀ ਮਹਾਨ ਸ਼ਖਸੀਅਤ ਅਤੇ  ਅਤੇ ਸਿੱਖਿਆਵਾਂ ਬਾਰੇ  ਪਤਾ ਲੱਗ ਸਕੇ  ਉਨਾਂ ਦੱਸਿਆ ਕਿ ਅੱਜ ਬਣਨ ਵਾਲੇ ਇਸ ਮਿਊਜ਼ੀਅਮ ਦੇ ਕੰਸੈਪਟ ਨੂੰ ਮਨਜੂਰ ਕੀਤੇ ਜਾਣ ਉਪਰੰਤ ਹੁਣ ਛੇਤੀ ਹੀ ਇਸ ਮਿਊਜ਼ੀਅਮ ਨੂੰ ਬਣਾਏ ਜਾਣ ਲਈ ਟੈਂਡਰ ਲਗਾ ਦਿੱਤੇ ਜਾਣਗੇ

  ਇਹ ਵੀ ਪੜ੍ਹੋ : ਵੇਰਕਾ ਨੇ ਛੇ ਹੋਰ ਨਵੀਆਂ ਮਠਿਆਈਆਂ ਤਿਉਹਾਰਾਂ ਦੀ ਆਮਦ ਮੌਕੇ ਮਾਰਕੀਟ ਵਿੱਚ ਉਤਾਰੀਆਂ

ਅੱਜ ਦੀ ਇਸ ਮੀਟਿੰਗ ਵਿਚ ਸ੍ਰੀ ਸੰਜੇ ਕੁਮਾਰ, ਵਧੀਕ ਮੁੱਖ ਸਕੱਤਰ ਸੱਭਿਆਚਾਰਕ ਮਾਮਲੇ ਵਿਭਾਗ, ਸ਼੍ਰੀਮਤੀ ਕੰਵਲਪ੍ਰੀਤ ਬਰਾੜ ਡਾਇਰੈਕਟਰ ਸੱਭਿਆਚਾਰਕ ਮਾਮਲੇ ਵਿਭਾਗ, ਸ੍ਰੀ ਯੋਗੇਸ਼ ਗੁਪਤਾ ਚੀਫ ਇੰਜਨੀਅਰ  ਸੱਭਿਆਚਾਰਕ ਮਾਮਲੇ ਵਿਭਾਗ,

  ਸ੍ਰੀ ਭੁਪਿੰਦਰ ਸਿੰਘ ਚਾਨਾ ਐਕਸੀਅਨ ਪੰਜਾਬ ਹੈਰੀਟੇਜ ਐਂਡ  ਟੂਰਿਜ਼ਮ ਪ੍ਰਮੋਸ਼ਨ ਬੋਰਡ ਸਮੇਤ ਹੋਰ ਉੱਚ ਅਧਿਕਾਰੀ ਵੀ ਹਾਜ਼ਰ ਸਨ

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014819