ਚੜ੍ਹਦਾ ਪੰਜਾਬ

August 13, 2022 11:16 PM

ਭਾਰਤੀ ਮੁੱਕੇਬਾਜ਼ ਨਿਖਤ ਜ਼ਰੀਨ ਨੇ ਦੇਸ਼ ਲਈ ਜਿੱਤਿਆ ਸੋਨ ਤਗ਼ਮਾ

ਇਸਤਾਂਬੁਲ : ਭਾਰਤੀ ਮੁੱਕੇਬਾਜ਼ ਨਿਖਤ ਜ਼ਰੀਨ ਨੇ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਦੇਸ਼ ਲਈ ਇੱਕੋ ਇੱਕ ਸੋਨ ਤਗ਼ਮਾ ਜਿੱਤਿਆ। 25 ਸਾਲਾ ਨਿਖਤ ਨੇ ਫਲਾਈਵੇਟ ਵਰਗ (52 ਕਿਲੋਗ੍ਰਾਮ) ਦੇ ਫਾਈਨਲ ਵਿੱਚ ਥਾਈਲੈਂਡ ਦੇ ਜੁਟਾਮਾਸ ਜਿਤਪੋਨ ਨੂੰ ਹਰਾਇਆ। ਭਾਰਤ ਦੇ ਮੁੱਕੇਬਾਜ਼ ਨੇ ਇਹ ਮੁਕਾਬਲਾ 5-0 ਨਾਲ ਇੱਕਤਰਫਾ ਅੰਦਾਜ਼ ਵਿੱਚ ਜਿੱਤ ਲਿਆ। ਭਾਰਤ ਨੂੰ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਵਿੱਚ 4 ਸਾਲ ਬਾਅਦ ਸੋਨ ਤਗ਼ਮਾ ਮਿਲਿਆ ਹੈ। ਇਸ ਤੋਂ ਪਹਿਲਾਂ 2018 ਵਿੱਚ ਐਮਸੀ ਮੈਰੀਕਾਮ ਚੈਂਪੀਅਨ ਬਣੀ ਸੀ।

ਭਾਰਤ ਦਾ ਹੁਣ ਤੱਕ ਦਾ 10ਵਾਂ ਸੋਨ ਤਮਗਾ

ਭਾਰਤ ਨੇ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਇਤਿਹਾਸ ਵਿੱਚ 10ਵਾਂ ਸੋਨ ਤਮਗਾ ਜਿੱਤਿਆ ਹੈ। ਐਮਸੀ ਮੈਰੀਕਾਮ ਨੇ ਇਕੱਲੇ 6 ਸੋਨ ਤਗਮੇ ਜਿੱਤੇ। ਇਨ੍ਹਾਂ ਦੋਵਾਂ ਤੋਂ ਇਲਾਵਾ ਸਰਿਤਾ ਦੇਵੀ, ਜੈਨੀ ਆਰਐਲ ਅਤੇ ਲੇਖਾ-ਸੀ ਨੇ ਵੀ ਦੇਸ਼ ਲਈ ਸੋਨ ਤਮਗਾ ਜਿੱਤਿਆ ਸੀ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804